10 ਦਿਨ ਦੇ ਅੰਦਰ ਰਿਲੀਜ਼ ਹੋਣਗੀਆਂ ਦੋ ਵੱਡੀਆਂ ਫਿਲਮਾਂ ‘ਟਾਕਸਿਕ’ ਤੇ ਮਿਰਜ਼ਾਪੁਰ : ਦਿ ਮੂਵੀ’

Monday, Jun 22, 2026 - 09:50 AM (IST)

10 ਦਿਨ ਦੇ ਅੰਦਰ ਰਿਲੀਜ਼ ਹੋਣਗੀਆਂ ਦੋ ਵੱਡੀਆਂ ਫਿਲਮਾਂ ‘ਟਾਕਸਿਕ’ ਤੇ ਮਿਰਜ਼ਾਪੁਰ : ਦਿ ਮੂਵੀ’

ਮੁੰਬਈ- ਅਗਸਤ ਦੇ ਅਖ਼ੀਰ ਅਤੇ ਸਤੰਬਰ ਦੀ ਸ਼ੁਰੂਆਤ ਦਾ ਸਮਾਂ ਸਿਨੇਮਾਘਰਾਂ ਲਈ ਬਹੁਤ ਹੀ ਐਕਸਾਈਟਿੰਗ ਹੋਣ ਵਾਲਾ ਹੈ। 26 ਅਗਸਤ ਨੂੰ ‘ਟਾਕਸਿਕ’ ਅਤੇ ਉਸ ਦੇ ਤੁਰੰਤ ਬਾਅਦ 4 ਸਤੰਬਰ ਨੂੰ ‘ਮਿਰਜ਼ਾਪੁਰ : ਦਿ ਮੂਵੀ’ ਦੀ ਰਿਲੀਜ਼ ਨਾਲ, ਥੀਏਟਰਾਂ ਨੂੰ ਬੈਕ-ਟੂ-ਬੈਕ ਦੋ ਵੱਡੀਆਂ ਫ਼ਿਲਮਾਂ ਮਿਲਣ ਵਾਲੀਆਂ ਹਨ। ‘ਟਾਕਸਿਕ’ ਜ਼ਰੀਏ ਯਸ਼ ਦੀ ਜ਼ਬਰਦਸਤ ਪੈਨ-ਇੰਡੀਆ ਅਪੀਲ ਫਿਰ ਤੋਂ ਸਿਨੇਮਾਘਰਾਂ ’ਚ ਪਰਤ ਰਹੀ ਹੈ। ਉੱਥੇ ਹੀ, ‘ਮਿਰਜ਼ਾਪੁਰ : ਦਿ ਮੂਵੀ’ ਸਭ ਤੋਂ ਕਾਮਯਾਬ ਅਤੇ ਮਸ਼ਹੂਰ ਓ.ਟੀ.ਟੀ. ਫ੍ਰੈਂਚਾਇਜ਼ੀ ਦੀ ਵੱਡੇ ਪਰਦੇ ’ਤੇ ਸ਼ੁਰੂਆਤ ਕਰਨ ਜਾ ਰਹੀ ਹੈ।

ਅਜਿਹੇ ਸਮੇਂ ’ਚ ਜਦੋਂ ਫ਼ਿਲਮ ਇੰਡਸਟਰੀ ਲਗਾਤਾਰ ਅਜਿਹੀਆਂ ਵੱਡੀਆਂ ਫ਼ਿਲਮਾਂ ਦੀ ਭਾਲ ’ਚ ਹੈ, ਜੋ ਥੀਏਟਰਾਂ ’ਚ ਭੀੜ ਖਿੱਚ ਸਕਣ, ਇਹ ਰਿਲੀਜ਼ ਟਾਈਮਿੰਗ ਭਾਰੀ ਗਿਣਤੀ ’ਚ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲਿਆਉਣ ਦਾ ਦਮ ਰੱਖਦੀ ਹੈ। ਇਹ ਇਸ ਠੰਢੇ ਮੰਨੇ ਜਾਣ ਵਾਲੇ ਸਮੇਂ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੈਲੰਡਰ ਦੇ ਸਭ ਤੋਂ ਬਿਹਤਰੀਨ ਅਤੇ ਕਮਾਈ ਵਾਲੇ ਦਿਨਾਂ ’ਚ ਬਦਲ ਸਕਦੀ ਹੈ।


author

cherry

Content Editor

Related News