ਤੁਨਿਸ਼ਾ ਆਤਮ-ਹੱਤਿਆ ਮਾਮਲਾ, ਜ਼ਮਾਨਤ ਲਈ ਅਦਾਲਤ ਪਹੁੰਚਿਆ ਸ਼ਿਜ਼ਾਨ
Tuesday, Jan 03, 2023 - 01:41 PM (IST)
ਪਾਲਘਰ (ਮਹਾਰਾਸ਼ਟਰ) - ਅਭਿਨੇਤਰੀ ਤੁਨਿਸ਼ਾ ਸ਼ਰਮਾ ਨੂੰ ਆਤਮ-ਹੱਤਿਆ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਅਦਾਕਾਰ ਸ਼ੀਜ਼ਾਨ ਖ਼ਾਨ ਨੇ ਜ਼ਮਾਨਤ ਲਈ ਸੋਮਵਾਰ ਨੂੰ ਪਾਲਘਰ ਦੀ ਇਕ ਅਦਾਲਤ ਦਾ ਰੁਖ ਕੀਤਾ। ਉਨ੍ਹਾਂ ਦੇ ਵਕੀਲ ਸ਼ਰਦ ਰਾਏ ਨੇ ਦੱਸਿਆ ਕਿ ਜ਼ਮਾਨਤ ਦੀ ਅਰਜ਼ੀ ਵਸਈ ਸ਼ਹਿਰ ਦੀ ਸੈਸ਼ਨ ਅਦਾਲਤ ’ਚ ਦਾਖ਼ਲ ਕੀਤੀ ਗਈ ਹੈ, ਜਿਸ ’ਤੇ 7 ਜਨਵਰੀ ਨੂੰ ਸੁਣਵਾਈ ਹੋਵੇਗੀ। ਰਾਏ ਨੇ ਕਿਹਾ ਕਿ ਸ਼ੀਜ਼ਾਨ ਨੇ ਆਪਣੀ ਪਟੀਸ਼ਨ ’ਚ ਅਦਾਲਤ ਨੂੰ ਕਿਹਾ ਹੈ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
ਦੱਸ ਦਈਏ ਕਿ ਤੁਨਿਸ਼ਾ ਸ਼ਰਮਾ ਨੇ ਟੀ. ਵੀ. ਸੀਰੀਅਲ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ’ਚ ਸ਼ੀਜ਼ਾਨ ਖਾਨ ਦੇ ਨਾਲ ਕੰਮ ਕੀਤਾ ਸੀ। ਤੁਨਿਸ਼ਾ ਨੇ 24 ਦਸੰਬਰ ਨੂੰ ਵਸਈ ਨੇੜੇ ਸੀਰੀਅਲ ਦੇ ਸੈੱਟ ’ਤੇ ਕਥਿਤ ਤੌਰ ’ਤੇ ਆਤਮ-ਹੱਤਿਆ ਕਰ ਲਈ ਸੀ। ਤੁਨਿਸ਼ਾ ਸ਼ਰਮਾ ਅਤੇ ਸ਼ੀਜ਼ਾਨ ਦਾ ਪ੍ਰੇਮ ਸਬੰਧ ਸੀ ਪਰ ਹਾਲ ਹੀ ’ਚ ਦੋਵੇਂ ਵੱਖ ਹੋ ਗਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।