ਸ਼ੂਟਿੰਗ ਦੌਰਾਨ ਇਸ ਮਸ਼ਹੂਰ ਅਦਾਕਾਰ ਨੂੰ ਲੱਗੀ ਸੱਟ, ਤਸਵੀਰ ਸਾਂਝੀ ਕਰ ਪੁੱਛਿਆ-ਠੀਕ ਹੋਣ 'ਚ ਕਿੰਨਾ ਸਮਾਂ ਲੱਗੇਗਾ
Wednesday, Mar 26, 2025 - 01:21 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਵਰੁਣ ਧਵਨ, ਜੋ ਇਸ ਸਮੇਂ ਰਿਸ਼ੀਕੇਸ਼ ਵਿੱਚ ਸ਼ੂਟਿੰਗ ਕਰ ਰਹੇ ਹਨ, ਦੀ ਉਂਗਲੀ 'ਤੇ ਸੱਟ ਲੱਗੀ ਹੈ, ਜਿਸ ਸਬੰਧੀ ਅਦਾਕਾਰ ਨੇ ਖੁਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ, ਜਿਸ ਨਾਰ ਉਨ੍ਹਾਂ ਨੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਵਾਲ ਕੀਤਾ ਹੈ ਕਿ ਇਸਨੂੰ "ਠੀਕ ਹੋਣ ਵਿੱਚ ਕਿੰਨਾ ਸਮਾਂ" ਲੱਗਦਾ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 'ਬਾਰਡਰ 2' ਦੀ ਸ਼ੂਟਿੰਗ ਦੌਰਾਨ ਵੀ ਵਰੁਣ ਧਵਨ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ: ਸੋਨੂੰ ਨਿਗਮ ਦੇ ਲਾਈਵ ਕੰਸਰਟ ਦੌਰਾਨ ਸੁੱਟੇ ਗਏ ਪੱਥਰ ਅਤੇ ਬੋਤਲਾਂ! ਖ਼ਬਰਾਂ 'ਤੇ ਗਾਇਕ ਨੇ ਤੋੜੀ ਚੁੱਪੀ
ਵਰੁਣ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਆਪਣੀ ਛੋਟੀ ਉਂਗਲੀ ਨੂੰ ਬਰਫ਼ ਦੇ ਕਟੋਰੇ ਵਿੱਚ ਰੱਖ ਕੇ ਟਕੋਰ ਦਿੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਲਿਖਿਆ: "ਤੁਹਾਡੀ ਉਂਗਲੀ ਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ।" ਅਦਾਕਾਰ ਨੇ ਇਸ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਕਿ ਉਨ੍ਹਾਂ ਨੂੰ ਸੱਟ ਕਿਵੇਂ ਲੱਗੀ। ਜ਼ਿਕਰਯੋਗ ਹੈ ਕਿ 22 ਮਾਰਚ ਨੂੰ ਵਰੁਣ ਨੇ ਪੂਜਾ ਹੇਗੜੇ ਨਾਲ ਰਿਸ਼ੀਕੇਸ਼ ਵਿੱਚ ਆਪਣੀ ਆਉਣ ਵਾਲੀ ਫਿਲਮ "ਹੈ ਜਵਾਨੀ ਤੋ ਇਸ਼ਕ ਹੋਣਾ ਹੈ" ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8