‘ਇੰਨ ਗਲੀਓਂ ਮੇਂ’ ਦੇ ਪ੍ਰੀਮੀਅਰ ’ਚ ਪੁੱਜੇ ਸਿਤਾਰੇ
Sunday, Mar 16, 2025 - 12:48 PM (IST)

ਮੁੰਬਈ- ਫਿਲਮ ‘ਇੰਨ ਗਲੀਓਂ ਮੇਂ’ ਦੇ ਪ੍ਰੀਮੀਅਰ ’ਤੇ ਰੂੁਪਾਲੀ ਸੂਰੀ, ਜੋਇਤਾ ਚੈਟਰਜੀ, ਯਾਮਿਨੀ ਮਲਹੋਤਰਾ, ਜਾਵੇਦ ਜਾਫ਼ਰੀ, ਤਾਹਾ ਸ਼ਾਹ ਬਦੂਸ਼ਾ ਅਤੇ ਵਿਵਾਨ ਸ਼ਾਹ ਨੂੰ ਦੇਖਿਆ ਗਿਆ। ਫਿਲਮ ਅਜਿਹੀ ਕਹਾਣੀ ਲੈ ਕੇ ਆ ਰਹੀ ਹੈ, ਜੋ ਮੁਹੱਬਤ, ਭਾਈਚਾਰੇ ਅਤੇ ਸਮਾਜ ਦੀ ਇਕਜੁੱਟਤਾ ਦੀ ਮਿਸਾਲ ਪੇਸ਼ ਕਰਦੀ ਹੈ। ਇਹ ਫਿਲਮ 14 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ।
ਇਹ ਫਿਲਮ ਸੋਸ਼ਲ ਮੀਡੀਆ ਦੇ ਪ੍ਰਭਾਅ ਨੂੰ ਬਰੀਕੀ ਨਾਲ ਪ੍ਰਗਟ ਕਰਦੀ ਹੈ ਅਤੇ ਦਿਖਾਉਂਦੀ ਹੈ ਕਿ ਕਿਵੇਂ ਡਿਜੀਟਲ ਦੁਨੀਆ ਵਿਚ ਰਿਸ਼ਤਿਆਂ ਦਾ ਰੂਪ ਬਦਲ ਰਿਹਾ ਹੈ। ਫਿਲਮ ’ਚ ਜਾਵੇਦ ਜਾਫਰੀ ਤੇ ਵਿਵਾਨ ਸ਼ਾਹ ਮੇਨ ਲੀਡ ’ਚ ਨਜ਼ਰ ਆ ਰਹੇ ਹਨ। ਫਿਲਮ ਨੂੰ ਅਵਿਨਾਸ਼ ਦਾਸ ਨੇ ਨਿਰਦੇਸ਼ਤ ਕੀਤਾ ਹੈ।