ਫਿਲਮ ‘ਤੇਰਾ ਯਾਰ ਹੂੰ ਮੈਂ’ ਦਾ ਟ੍ਰੇਲਰ ਰਿਲੀਜ਼
Tuesday, Jul 07, 2026 - 01:58 PM (IST)
ਮੁੰਬਈ- ਮਿਲਾਪ ਮਿਲਨ ਜਵੇਰੀ ਦੀ ਪਰਿਵਾਰਕ ਮਨੋਰੰਜਕ ਫਿਲਮ ‘ਤੇਰਾ ਯਾਰ ਹੂੰ ਮੈਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਨਾਲ ਅਮਨ ਇੰਦਰ ਕੁਮਾਰ ਅਤੇ ਆਕਾਂਕਸ਼ਾ ਸ਼ਰਮਾ ਵੱਡੇ ਪਰਦੇ ’ਤੇ ਆਪਣਾ ਡੈਬਿਊ ਕਰ ਰਹੇ ਹਨ। ਇਹ ਫਿਲਮ 24 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਆਪਣੇ ਮਧੁਰ ਸੰਗੀਤ ਅਤੇ ਦਿਲਚਸਪ ਪੋਸਟਰਾਂ ਕਾਰਨ ਇਹ ਫਿਲਮ ਪਹਿਲਾਂ ਹੀ ਦਰਸ਼ਕਾਂ ਵਿਚਕਾਰ ਕਾਫੀ ਉਤਸੁਕਤਾ ਪੈਦਾ ਕਰ ਚੁੱਕੀ ਹੈ। ਫਿਲਮ ‘ਤੇਰਾ ਯਾਰ ਹੂੰ ਮੈਂ’ ਦਾ ਰੰਗੀਨ ਅਤੇ ਮਨੋਰੰਜਕ ਟ੍ਰੇਲਰ ਰੋਮਾਂਸ, ਹਾਸੇ ਅਤੇ ਡਰਾਮੇ ਨਾਲ ਭਰਪੂਰ ਹੈ, ਜੋ ਇਕ ਬਿਹਤਰੀਨ ਸਿਨੇਮਾਈ ਤਜਰਬੇ ਦਾ ਵਾਅਦਾ ਕਰਦਾ ਹੈ। ਇਹ ਫਿਲਮ ਰਿਸ਼ਤਿਆਂ ਦਾ ਗਰਮਜੋਸ਼ੀ ਨਾਲ ਜਸ਼ਨ ਮਨਾਉਂਦੀ ਹੈ ਅਤੇ ਅਸੀਮਿਤ ਮਨੋਰੰਜਨ ਦਾ ਤੜਕਾ ਵੀ ਲਾਉਂਦੀ ਹੈ।
ਫਿਲਮ ’ਚ ਪਰੇਸ਼ ਰਾਵਲ, ਜੌਨੀ ਲੀਵਰ, ਸੁਪ੍ਰੀਆ ਪਿਲਗਾਂਵਕਰ, ਮ੍ਰਿਣਾਲ ਕੁਲਕਰਨੀ, ਨੇਹਾ ਖਾਨ, ਪੂਜਾ ਕਾਤੁਰਡੇ, ਆਨੰਦ ਆਚਾਰੀਆ ਅਤੇ ਦਰਸ਼ਨ ਜ਼ਰੀਵਾਲਾ ਵਰਗੇ ਸ਼ਾਨਦਾਰ ਕਲਾਕਾਰਾਂ ਦੀ ਦਮਦਾਰ ਟੀਮ ਸ਼ਾਮਿਲ ਹੈ, ਜੋ ਇਸ ਦਿਲ ਛੂਹ ਲੈਣ ਵਾਲੀ ਕਹਾਣੀ ’ਚ ਆਪਣੀ ਵਿਲੱਖਣ ਸਕ੍ਰੀਨ ਮੌਜੂਦਗੀ ਨਾਲ ਚਾਰ ਚੰਨ ਲਾਉਂਦੇ ਹਨ।
