Bday Spl: ਅੱਜ ਹੈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਾ ਜਨਮਦਿਨ, ਜਾਣੋ ਕੁਝ ਦਿਲਚਸਪ ਗੱਲਾਂ

Sunday, Aug 11, 2024 - 03:01 PM (IST)

Bday Spl: ਅੱਜ ਹੈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਾ ਜਨਮਦਿਨ, ਜਾਣੋ ਕੁਝ ਦਿਲਚਸਪ ਗੱਲਾਂ

ਮੁੰਬਈ- ਅੱਜ ਬਾਲੀਵੁੱਡ ਦੇ ਇਸ ਐਕਸ਼ਨ ਹੀਰੋ ਦਾ ਜਨਮਦਿਨ ਹੈ। ਉਹ ਅੱਜ 63 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਜ਼ਬਰਦਸਤ ਐਕਸ਼ਨ ਕੀਤੀ ਹੈ। ਬਾਅਦ 'ਚ ਉਨ੍ਹਾਂ ਨੇ ਕਾਮੇਡੀ ਰਾਹੀਂ ਵੀ ਲੋਕਾਂ ਦਾ ਦਿਲ ਜਿੱਤ ਲਿਆ।ਅਸੀਂ ਗੱਲ ਕਰ ਰਹੇ ਹਾਂ ਸੁਨੀਲ ਸ਼ੈੱਟੀ ਦੀ, ਜਿਨ੍ਹਾਂ ਦਾ ਜਨਮ 11 ਅਗਸਤ 1961 ਨੂੰ ਕਰਨਾਟਕ ਦੇ ਮੰਗਲੌਰ 'ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਸਾਲ 1992 'ਚ ਰਿਲੀਜ਼ ਹੋਈ ਫਿਲਮ 'ਬਲਵਾਨ' ਨਾਲ ਕੀਤੀ ਸੀ। ਸੁਨੀਲ ਸ਼ੈੱਟੀ ਨੇ ਇਸ ਫਿਲਮ 'ਚ ਜ਼ਬਰਦਸਤ ਐਕਸ਼ਨ ਸੀਨ ਦੇ ਕੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ।ਸਾਲ 1994 'ਚ ਰਿਲੀਜ਼ ਹੋਈ ਫਿਲਮ 'ਮੋਹਰਾ' ਸੁਨੀਲ ਸ਼ੈੱਟੀ ਦੇ ਕਰੀਅਰ ਦੀ ਪਹਿਲੀ ਬਲਾਕਬਸਟਰ ਫਿਲਮ ਸਾਬਤ ਹੋਈ। 'ਮੋਹਰਾ' ਦੀ ਕਾਮਯਾਬੀ ਤੋਂ ਬਾਅਦ ਸੁਨੀਲ ਸ਼ੈੱਟੀ ਦੀ ਇਮੇਜ ਫਿਲਮ ਇੰਡਸਟਰੀ 'ਚ ਐਕਸ਼ਨ ਹੀਰੋ ਦੀ ਬਣ ਗਈ। 

PunjabKesari

ਸਾਲ 2000 'ਚ ਰਿਲੀਜ਼ ਹੋਈ ਫਿਲਮ 'ਹੇਰਾ ਫੇਰੀ' ਨੂੰ ਸੁਨੀਲ ਸ਼ੈੱਟੀ ਦੀਆਂ ਅਹਿਮ ਫਿਲਮਾਂ 'ਚ ਗਿਣਿਆ ਜਾਂਦਾ ਹੈ। ਪ੍ਰਿਯਦਰਸ਼ਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਤੋਂ ਪਹਿਲਾਂ ਲੋਕਾਂ ਨੂੰ ਇਹ ਧਾਰਨਾ ਸੀ ਕਿ ਸੁਨੀਲ ਸ਼ੈੱਟੀ ਸਿਰਫ ਐਕਸ਼ਨ ਭਰਪੂਰ ਅਦਾਕਾਰੀ ਕਰ ਸਕਦੇ ਹਨ, ਪਰ ਇਸ ਫਿਲਮ 'ਚ ਉਨ੍ਹਾਂ ਨੇ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਦੇ ਨਾਲ ਆਪਣੀ ਹਰਕਤਾਂ ਨਾਲ ਦਰਸ਼ਕਾਂ ਨੂੰ ਹਸਾਇਆ।ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ 2006 'ਚ ਇਸ ਦਾ ਸੀਕਵਲ 'ਫਿਰ ਹੇਰਾ ਫੇਰੀ' ਬਣਾਇਆ ਗਿਆ ਸੀ। ਸਾਲ 2000 'ਚ ਹੀ ਸੁਨੀਲ ਸ਼ੈੱਟੀ ਦੇ ਕਰੀਅਰ ਦੀ ਇਕ ਹੋਰ ਅਹਿਮ ਫਿਲਮ 'ਧੜਕਨ' ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਦੇ ਕਿਰਦਾਰ 'ਚ ਗ੍ਰੇ ਸ਼ੇਡ ਸਨ। ਇਸ ਦੇ ਬਾਵਜੂਦ ਉਹ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫਲ ਰਹੇ। ਇਸ ਫਿਲਮ ਲਈ ਉਨ੍ਹਾਂ ਨੂੰ ਸਰਵੋਤਮ ਖਲਨਾਇਕ ਦੇ ਫਿਲਮਫੇਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

PunjabKesari

ਅਕਸ਼ੈ ਕੁਮਾਰ ਨਾਲ ਸੁਨੀਲ ਸ਼ੈੱਟੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਫਿਲਮ 'ਵਕਤ ਹਮਾਰਾ ਹੈ' ਨਾਲ ਜੋੜੀ ਵਜੋਂ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਜੋੜੀ ਨੂੰ ਦੇਖ ਕੇ ਦਰਸ਼ਕਾਂ ਨੂੰ ਲੱਗਾ ਕਿ ਅਮਿਤਾਭ ਅਤੇ ਵਿਨੋਦ ਖੰਨਾ ਤੋਂ ਬਾਅਦ ਉਨ੍ਹਾਂ ਨੂੰ ਉਹ ਜੋੜੀ ਮਿਲ ਗਈ ਹੈ, ਜਿਸ ਨੂੰ ਕਾਫੀ ਸਮੇਂ ਤੋਂ ਯਾਦ ਕੀਤਾ ਜਾ ਰਿਹਾ ਸੀ।ਇਸ ਫਿਲਮ ਦੀ ਸਫਲਤਾ ਤੋਂ ਬਾਅਦ ਐਕਸ਼ਨ 'ਚ ਨਿਪੁੰਨ ਇਨ੍ਹਾਂ ਦੋਨਾਂ ਕਲਾਕਾਰਾਂ ਨੇ 'ਹਮ ਬੇਮਿਸਾਲ ਹੈਂ', 'ਸਪੂਤ', 'ਮੋਹਰਾ', 'ਹੇਰਾ ਫੇਰੀ', 'ਆਵਾਰਾ ਪਾਗਲ ਦੀਵਾਨਾ', 'ਫਿਰ ਹੇਰਾ ਫੇਰੀ' ਵਰਗੀਆਂ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ। '। ਸੁਨੀਲ ਸ਼ੈੱਟੀ ਦੇ ਸਿਨੇ ਕਰੀਅਰ ਵਿੱਚ, ਰਵੀਨਾ ਟੰਡਨ, ਕਰਿਸ਼ਮਾ ਕਪੂਰ ਅਤੇ ਸੋਨਾਲੀ ਬੇਂਦਰੇ ਨਾਲ ਉਨ੍ਹਾਂ ਦੀ ਜੋੜੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News