‘ਟਾਈਗਰ 3’ ਨੂੰ ਦੀਵਾਲੀ ’ਤੇ ਰਿਲੀਜ਼ ਹੋਣ ਕਾਰਨ ਵੱਡਾ ਨੁਕਸਾਨ, ਸ਼ਾਹਰੁਖ ਦੀ ਫ਼ਿਲਮ ਤੋਂ ਅਜੇ ਵੀ ਪਿੱਛੇ
Wednesday, Nov 15, 2023 - 11:40 AM (IST)
ਮੁੰਬਈ (ਬਿਊਰੋ)– ‘ਟਾਈਗਰ 3’ ਦੀਵਾਲੀ ਦੇ ਮੌਕੇ ਯਾਨੀ 12 ਨਵੰਬਰ ਨੂੰ ਰਿਲੀਜ਼ ਹੋਈ ਸੀ। ਯਸ਼ਰਾਜ ਫ਼ਿਲਮਜ਼ ਦੇ ਸਪਾਈ ਯੂਨੀਵਰਸ ਦੀ ਫ਼ਿਲਮ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਤਿੰਨ ਦਿਨਾਂ ’ਚ ਫ਼ਿਲਮ ਨੇ ਦੁਨੀਆ ਭਰ ’ਚ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।
ਸਲਮਾਨ ਖ਼ਾਨ ਦੀ ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤੀ ਹੈ। ਰਿਪੋਰਟ ਅਨੁਸਾਰ ‘ਟਾਈਗਰ 3’ ਨੇ ਤੀਜੇ ਦਿਨ ਭਾਵ ਮੰਗਲਵਾਰ ਨੂੰ ਓਪਨਿੰਗ ਡੇ ਜਿੰਨੀ ਹੀ ਕਮਾਈ ਕੀਤੀ ਹੈ। ਸਲਮਾਨ ਦੀ ਫ਼ਿਲਮ ਨੇ ਮੰਗਲਵਾਰ ਨੂੰ 42.50 ਕਰੋੜ ਦੀ ਕਮਾਈ ਕੀਤੀ ਹੈ। ਕੁਲ ਮਿਲਾ ਕੇ ਇਸ ਫ਼ਿਲਮ ਨੇ ਤਿੰਨ ਦਿਨਾਂ ’ਚ 146.00 ਕਰੋੜ ਰੁਪਏ ਕਮਾ ਲਏ ਹਨ।
ਇਸ ਫ਼ਿਲਮ ਦੇ ਵਿਸ਼ਵਵਿਆਪੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਜਿਥੇ ਦੋ ਦਿਨਾਂ ’ਚ 179.05 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉਥੇ ਹੀ ਤਿੰਨ ਦਿਨਾਂ ’ਚ ਇਹ 230 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਗਈ ਹੈ।
ਹਾਲਾਂਕਿ ਮੇਕਰਸ ਨੇ ਭਾਵੇਂ ਕਿੰਨੀ ਵੀ ਸੋਚ ਸਮਝ ਕੇ ਫ਼ਿਲਮ ਨੂੰ ਲੌਂਗ ਵੀਕੈਂਡ ’ਤੇ ਨਹੀਂ, ਸਗੋਂ ਦੀਵਾਲੀ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਪਰ ਇਹ ਫ਼ੈਸਲਾ ਗਲਤ ਸਾਬਿਤ ਹੋਇਆ। ਜੇਕਰ ਇਹ ਫ਼ਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੁੰਦੀ ਤਾਂ ਯਕੀਨਨ ਇਸ ਫ਼ਿਲਮ ਦੀ ਕਮਾਈ ਬੰਪਰ ਹੁੰਦੀ। ਜੇਕਰ ਇਸ ਫ਼ਿਲਮ ਦੀ ਤੁਲਨਾ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਨਾਲ ਕਰੀਏ ਤਾਂ ਇਸ ਦੇ ਤਿੰਨ ਦਿਨਾਂ ਦੇ ਅੰਕੜੇ ਬਹੁਤ ਜ਼ਿਆਦਾ ਹਨ।
ਇਹ ਖ਼ਬਰ ਵੀ ਪੜ੍ਹੋ : 6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ
ਦਰਅਸਲ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਆਮ ਫ਼ਿਲਮਾਂ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ ਤੇ ਇਸ ਨੇ ਭਾਰਤੀ ਬਾਕਸ ਆਫਿਸ ’ਤੇ ਸਿਰਫ਼ ਤਿੰਨ ਦਿਨਾਂ ’ਚ 206.06 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ। ਇਸ ਦੇ ਮੁਕਾਬਲੇ ‘ਟਾਈਗਰ 3’ ਦੀ ਕਲੈਕਸ਼ਨ 60.06 ਕਰੋੜ ਰੁਪਏ ਘੱਟ ਹੈ। ਉਥੇ ਹੀ ‘ਜਵਾਨ’ ਨੇ ਸਿਰਫ਼ ਤਿੰਨ ਦਿਨਾਂ ’ਚ ਦੁਨੀਆ ਭਰ ’ਚ 383.19 ਕਰੋੜ ਦੀ ਕਮਾਈ ਕਰਕੇ ਤੂਫ਼ਾਨ ਮਚਾ ਦਿੱਤਾ ਹੈ।
ਹਾਲਾਂਕਿ ਜੇਕਰ ਅਸੀਂ ‘ਟਾਈਗਰ 3’ ਦੀ ‘ਜਵਾਨ’ ਦੀ ਪਹਿਲੇ ਮੰਗਲਵਾਰ ਦੀ ਕਮਾਈ ਨਾਲ ਤੁਲਨਾ ਕਰੀਏ ਤਾਂ ਸਲਮਾਨ ਦੀ ਫ਼ਿਲਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ‘ਟਾਈਗਰ 3’ ਨੇ ਮੰਗਲਵਾਰ ਨੂੰ ਜਿਥੇ 42.50 ਕਰੋੜ ਰੁਪਏ ਕਮਾਏ, ਉਥੇ ‘ਜਵਾਨ’ ਨੇ ਮੰਗਲਵਾਰ ਨੂੰ ਸਿਰਫ਼ 26 ਕਰੋੜ ਰੁਪਏ ਕਮਾਏ, ਜੋ ਕਿ ਆਪਣੀ ਰਿਲੀਜ਼ ਦੇ ਛੇਵੇਂ ਦਿਨ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।