ਇਸ ਸ਼ਖ਼ਸ ਨੇ ਵਿਚਾਲੇ ਛੱਡੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’, ਡਾਇਰੈਕਟਰ ਰਾਜੂ ਹਿਰਾਨੀ ਨਾਲ ਪਿਆ ਪੰਗਾ
Wednesday, Jul 13, 2022 - 01:21 PM (IST)
ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ਦਾ ਟੀਜ਼ਰ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਸੀ। ਤਾਪਸੀ ਪਨੂੰ ਵੀ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਕਿੰਗ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਨ ਵਾਲੀ ਹੈ। ਉਹ ਵੀ ਕਾਫੀ ਉਤਸ਼ਾਹਿਤ ਹੈ। ਉਥੇ ਦੂਜੇ ਪਾਸੇ ਫ਼ਿਲਮ ਦੇ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆ ਰਹੀ ਹੈ।
ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਦਾ ਫਰਸਟ ਸ਼ੈਡਿਊਲ ਰੈਪਅੱਪ ਵੀ ਹੋ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾ ਸ਼ੈਡਿਊਲ ਪੂਰਾ ਹੁੰਦਿਆਂ ਹੀ ਫ਼ਿਲਮ ਦੇ ਡਾਇਰੈਕਟਰ ਆਫ ਫੋਟੋਗ੍ਰਾਫੀ ਅਮਿਤ ਰਾਏ ਨੇ ਰਾਜੂ ਹਿਰਾਨੀ ਤੋਂ ਪਾਸਾ ਵੱਟ ਲਿਆ ਹੈ। ਦੋਵਾਂ ਵਿਚਾਲੇ ਕ੍ਰਿਏਟਿਵ ਡਿਫਰੈਂਸਿਜ਼ ਆ ਰਹੇ ਹਨ, ਜਿਸ ਤੋਂ ਬਾਅਦ ਅਮਿਤ ਰਾਏ ਨੇ ਇਹ ਕਦਮ ਚੁੱਕਿਆ ਹੈ।
ਅਮਿਤ ਰਾਏ ਨੇ ‘ਡੰਕੀ’ ਤੋਂ ਪਹਿਲਾਂ ‘ਲਵ ਆਜਕਲ 2’, ‘ਸਰਕਾਰ ਤੇ ‘ਸਰਕਾਰ ਰਾਜ’ ਲਈ ਡਾਇਰੈਕਸ਼ਨ ਆਫ ਫੋਟੋਗ੍ਰਾਫੀ ਦੀ ਗੱਦੀ ਸੰਭਾਲੀ ਹੈ। ਅਮਿਤ ਰਾਏ ਨੇ ਰਾਜੂ ਹਿਰਾਨੀ ਨਾਲ ਇਸ ਬਹਿਸਬਾਜ਼ੀ ’ਤੇ ਕਿਹਾ, ‘‘ਹਾਂ ਮੈਂ ਫ਼ਿਲਮ ਤੋਂ ਪਾਸਾ ਵੱਟ ਲਿਆ ਹੈ। ਹੁਣ ਮੈਂ ਇਸ ਦਾ ਹਿੱਸਾ ਨਹੀਂ ਹਾਂ। 18-19 ਦਿਨ ਸ਼ੂਟ ਕਰਨ ਤੋਂ ਬਾਅਦ ਮੈਂ ਫ਼ਿਲਮ ਨੂੰ ਛੱਡ ਦਿੱਤਾ ਹੈ। ਰਾਜੂ ਹਿਰਾਨੀ ਤੇ ਮੇਰੇ ਵਿਚਾਲੇ ਕੁਝ ਕ੍ਰਿਏਟਿਵ ਡਿਫਰੈਂਸਿਜ਼ ਸਨ। ਅਸੀਂ ਦੋਵੇਂ ਹੀ ਇਕ ਸੀਨ ਨੂੰ ਇਕ ਐਂਗਲ ਤੋਂ ਨਹੀਂ ਦੇਖ ਪਾ ਰਹੇ ਸੀ ਪਰ ਮੈਂ ਦੱਸ ਦੇਵਾਂ ਕਿ ਮੈਂ ਆਪਣੇ ਫ਼ੈਸਲੇ ’ਤੇ ਫ਼ਿਲਮ ਛੱਡੀ ਹੈ। ਇਸ ’ਚ ਕਿਸੇ ਦਾ ਹੱਥ ਨਹੀਂ। ਅਸੀਂ ਦੋਵੇਂ ਆਰਾਮ ਨਾਲ ਬੈਠੇ ਸੀ ਤੇ ਮੈਂ ਫ਼ਿਲਮ ਤੋਂ ਖ਼ੁਦ ਨੂੰ ਅਲੱਗ ਕਰ ਲਿਆ। ਸੱਚ ਕਹਾਂ ਤਾਂ ਮੈਂ ਉਸ ਹਾਲਾਤ ’ਚ ਨਹੀਂ ਆਉਣਾ ਚਾਹ ਰਿਹਾ ਸੀ, ਜਿਥੇ ਸਾਡੀ ਦੋਵਾਂ ਦੀ ਲੜਾਈ ਹੋ ਜਾਂਦੀ, ਇਸ ਲਈ ਮੈਂ ਪਹਿਲਾਂ ਹੀ ਫ਼ਿਲਮ ਨੂੰ ਅਲਵਿਦਾ ਆਖ ਦਿੱਤਾ।’’
ਇਹ ਖ਼ਬਰ ਵੀ ਪੜ੍ਹੋ : ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’
ਅਮਿਤ ਰਾਏ ਨੇ ਅੱਗੇ ਕਿਹਾ, ‘‘ਮੈਂ ਹਿਰਾਨੀ ਜੀ ਦੀ ਕਾਫੀ ਇੱਜ਼ਤ ਕਰਦਾ ਹਾਂ। ਬਸ ਇਹ ਸਮਾਂ ਕਹਿ ਲਓ ਕਿ ਅਸੀਂ ਦੋਵੇਂ ਇਕੱਠੇ ਕੰਮ ਨਹੀਂ ਕਰ ਸਕੇ। ਅਜਿਹਾ ਹੁੰਦਾ ਹੈ। ਮੈਂ ‘ਸੰਜੂ’ ਫ਼ਿਲਮ ’ਚ ਹਿਰਾਨੀ ਜੀ ਲਈ ਇਕ ਗੀਤ ਸ਼ੂਟ ਕੀਤਾ ਸੀ। ਉਸ ਸਮੇਂ ਸਾਡੇ ਦੋਵਾਂ ਲਈ ਕਾਫੀ ਚੀਜ਼ਾਂ ਸਹੀ ਹੋਈਆਂ। ਕੁਝ ਐਡਸ ਵੀ ਮੈਂ ਹਿਰਾਨੀ ਜੀ ਨਾਲ ਕੀਤੇ ਹਨ ਪਰ ਦੇਖੋ ਇਕ ਐਡ ਕੋਲੈਬੋਰੇਟਿਵ ਐਫਰਟ ਹੁੰਦਾ ਹੈ, ਜਿਥੇ ਕਲਾਇੰਟ ਦਾ ਵਿਜ਼ਨ ਵੀ ਮਹੱਤਵਪੂਰਨ ਹੁੰਦਾ ਹੈ ਪਰ ਜਦੋਂ ਗੱਲ ਆਉਂਦੀ ਹੈ ਫ਼ਿਲਮ ਦੀ ਤਾਂ ਇਥੇ ਪੂਰੀ ਤਰ੍ਹਾਂ ਨਾਲ ਡਾਇਰੈਕਟਰ ਦੇ ਕਹਿਣ ’ਤੇ ਚੱਲਣਾ ਪੈਂਦਾ ਹੈ।’’
ਜਿਨ੍ਹਾਂ ਸੀਨਜ਼ ਨੂੰ ਅਮਿਤ ਰਾਏ ਨੇ ਸ਼ੂਟ ਕੀਤਾ ਹੈ, ਉਹ ਸ਼ਾਹਰੁਖ ਖ਼ਾਨ ਦੀ ਫ਼ਿਲਮ ’ਚ ਉਸੇ ਤਰ੍ਹਾਂ ਰਹਿਣ ਵਾਲੇ ਹਨ। ਉਨ੍ਹਾਂ ਨੂੰ ਮੁੜ ਸ਼ੂਟ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਨ੍ਹਾਂ ’ਚ ਕੋਈ ਬਦਲਾਅ ਹੋਣਗੇ। ਅਮਿਤ ਤੋਂ ਬਾਅਦ ’ਚ ਇਸ ਗੱਦੀ ਨੂੰ ਪੰਕਜ ਸੰਭਾਲਣਗੇ। ਇਨ੍ਹਾਂ ਤੋਂ ਬਾਅਦ ਮੁਰਲੀ। ਮੁਰਲੀ ਨੇ ਹਿਰਾਨੀ ਨਾਲ ‘ਪੀ. ਕੇ.’, ‘3 ਇਡੀਅਟਸ’ ਤੇ ‘ਲਗੇ ਰਹੋ ਮੁੰਨਾ ਭਾਈ’ ’ਚ ਇਕੱਠਿਆਂ ਕੰਮ ਕੀਤਾ ਹੈ। ਦੋਵਾਂ ਦੀ ਜੋੜੀ ਕਾਫੀ ਬਣੇਗੀ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।