ਸਲਮਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਇਹ ਬੋਲਡ ਅਦਾਕਾਰਾ

Monday, Mar 07, 2016 - 09:31 AM (IST)

 ਸਲਮਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਇਹ ਬੋਲਡ ਅਦਾਕਾਰਾ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਡੇਜ਼ੀ ਸ਼ਾਹ ਦਾ ਕਹਿਣਾ ਹੈ ਕਿ ਉਹ ਅਭਿਨੇਤਾ ਸਲਮਾਨ ਖਾਨ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਅਭਿਨੇਤਰੀ ਡੇਜ਼ੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2014 ''ਚ ਪ੍ਰਦਰਸ਼ਿਤ ਫਿਲਮ ''ਜੈ ਹੋ'' ਨਾਲ ਸਲਮਾਨ ਖਾਨ ਦੇ ਆਪੋਜ਼ਿਟ ਕੀਤੀ ਸੀ। ਉਨ੍ਹਾਂ ਕਿਹਾ, ''''ਮੈਂ ਜਦੋਂ ਵੀ ਸਲਮਾਨ ਖਾਨ ਨੂੰ ਮਿਲਦੀ ਹਾਂ ਜਾਂ ਉਨ੍ਹਾਂ ਨੂੰ ਦੇਖਦੀ ਹਾਂ ਤਾਂ ਮੇਰੇ ਸਾਹ ਰੁਕ ਜਾਂਦੇ ਹਨ। ਉਨ੍ਹਾਂ ਅੱਗੇ ਕੁਝ ਵੀ ਬੋਲਣ ਤੋਂ ਪਹਿਲਾਂ ਮੈਂ 10 ਵਾਰ ਸੋਚਦੀ ਹਾਂ। ਉਨ੍ਹਾਂ ਨਾਲ ਪਹਿਲੀ ਮੁਲਾਕਾਤ ਬਹੁਤ ਖਾਸ ਸੀ, ਉਹ ਬਹੁਤ ਪਿਆਰੇ ਹਨ।''''
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਭਿਨੇਤਰੀ ਡੇਜ਼ੀ ਸ਼ਾਹ ਇਕ ਮਾਡਲ ਅਤੇ ਬੈਕਗਰਾਊਂਡ ਡਾਂਸਰ ਵਜੋਂ ਕੰਮ ਕਰਦੀ ਸੀ। ਉਨ੍ਹਾਂ ਨੇ ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਗਣੇਸ਼ ਆਚਾਰਿਆ ਨਾਲ ਦੱਸ ਸਾਲ ਤੱਕ ਅਸੀਸਟੈਂਟ ਵਜੋਂ ਕੰਮ ਕੀਤਾ ਹੈ। ਉਨ੍ਹਾਂ ਦੀ ਹੁਣੇ ਜਿਹੇ ਫਿਲਮ ''ਹੇਟ ਸਟੋਰੀ 3'' ਰਿਲੀਜ਼ ਹੋਈ ਸੀ, ਜਿਸ ''ਚ ਉਨ੍ਹਾਂ ਨੇ ਕਾਫੀ ਬੋਲਡ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।


Related News