ਤਲਾਕ ਤੋਂ ਬਾਅਦ ਕੰਗਾਲ ਹੋਈ ਇਹ ਅਦਾਕਾਰਾ, ਸਿਰ ''ਤੇ ਸੀ ਕਰੋੜਾਂ ਦਾ ਕਰਜ਼ਾ

Wednesday, Jul 31, 2024 - 11:21 AM (IST)

ਤਲਾਕ ਤੋਂ ਬਾਅਦ ਕੰਗਾਲ ਹੋਈ ਇਹ ਅਦਾਕਾਰਾ, ਸਿਰ ''ਤੇ ਸੀ ਕਰੋੜਾਂ ਦਾ ਕਰਜ਼ਾ

ਮੁੰਬਈ- ਰਸ਼ਮੀ ਦੇਸਾਈ ਟੀ.ਵੀ. ਇੰਡਸਟਰੀ ਦੀ ਦੁਨੀਆ ਦਾ ਜਾਣਿਆ-ਪਛਾਣਿਆ ਨਾਮ ਹੈ। ਉਸ ਨੇ ਕਈ ਟੀ.ਵੀ. ਸੀਰੀਅਲਾਂ 'ਚ ਕੰਮ ਕੀਤਾ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀ ਲਾਈਫਸਟਾਈਲ ਨਾਲ ਜੁੜੀਆਂ ਅਪਡੇਟਸ ਪੋਸਟ ਕਰਦੀ ਰਹਿੰਦੀ ਹੈ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ। ਪਾਰਸ ਛਾਬੜਾ ਦੇ ਪੋਡਕਾਸਟ 'ਤੇ, ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸ 'ਤੇ ਕਰੋੜਾਂ ਦਾ ਕਰਜ਼ਾ ਹੈ ਅਤੇ ਉਹ ਇਸ ਸਭ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ, ਪਰ ਕੋਈ ਰਸਤਾ ਨਹੀਂ ਲੱਭ ਰਿਹਾ ਸੀ।ਰਸ਼ਮੀ ਨੇ ਕਿਹਾ, ''2017 ਅਜਿਹਾ ਦੌਰ ਸੀ ਜਦੋਂ ਮੈਨੂੰ ਪਰਿਵਾਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮੈਂ ਵਿੱਤੀ ਤੌਰ 'ਤੇ ਬਹੁਤ ਕਮਜ਼ੋਰ ਸੀ, ਤੁਸੀਂ ਕਹਿ ਸਕਦੇ ਹੋ ਕਿ ਮੈਂ ਜ਼ੀਰੋ 'ਤੇ ਸੀ। ਮੇਰੇ ਸਿਰ ਕਰੋੜਾਂ ਦਾ ਕਰਜ਼ਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਦਾ ਭੁਗਤਾਨ ਕਿਵੇਂ ਕਰਾਂ। ਫਿਰ ਮੈਨੂੰ ਸ਼ੋਅ 'ਦਿਲ ਸੇ ਦਿਲ ਤਕ' ਕੀਤਾ। ਉਸ ਸ਼ੋਅ ਦੀ ਯਾਤਰਾ ਮੇਰੇ ਲਈ ਬਹੁਤ ਦਿਲਚਸਪ ਸੀ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਸ਼ੋਅ ਤੋਂ ਜੋ ਵੀ ਮਿਲਦਾ ਸੀ, ਉਹ ਆਪਣੇ ਭਵਿੱਖ ਲਈ ਸੰਭਾਲਦੀ ਸੀ। “ਪਰ ਭਵਿੱਖ ਨੂੰ ਬਚਾਉਣ ਤੋਂ ਇਲਾਵਾ ਹੋਰ ਵੀ ਕਈ ਕੰਮ ਹੁੰਦੇ ਸੀ।ਮੇਰੇ ਕੋਲ ਕੋਈ ਨਿਵੇਸ਼ ਯੋਜਨਾ ਵੀ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ -ਸ਼ਹਿਨਾਜ਼ ਗਿੱਲ ਨੇ ਮਨਾਇਆ ਤੀਆਂ ਦਾ ਤਿਉਹਾਰ, ਗਿੱਧਾ ਤੇ ਬੋਲੀਆਂ ਪਾ ਕੇ ਲਾਈਆਂ ਰੌਣਕਾਂ

ਰਸ਼ਮੀ ਨੇ ਕਿਹਾ ਕਿ ਉਹ ਅਜਿਹੇ ਪਰਿਵਾਰ ਤੋਂ ਆਉਂਦੀ ਹੈ ਜਿੱਥੇ ਨਿਵੇਸ਼ 'ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ, ਉਨ੍ਹਾਂ ਨੂੰ ਇਹ ਨਹੀਂ ਸਿਖਾਇਆ ਗਿਆ ਕਿ ਆਪਣੇ ਪੈਸੇ ਨੂੰ ਕਿਵੇਂ ਸੰਭਾਲਣਾ ਹੈ ਅਤੇ ਆਪਣੇ ਭਵਿੱਖ ਲਈ ਕਿਵੇਂ ਤਿਆਰ ਰਹਿਣਾ ਹੈ। ਇਹੀ ਕਾਰਨ ਹੈ ਕਿ ਉਸ ਨੂੰ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਸੁਰੱਖਿਅਤ ਕਰਨਾ ਮੁਸ਼ਕਲ ਹੋਇਆ, ਭਾਵੇਂ ਉਹ ਇੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਰਸ਼ਮੀ ਦਾ ਅਸਲੀ ਨਾਂ ਦਿਵਿਆ ਦੇਸਾਈ ਹੈ। ਉਸ ਨੇ 2006 'ਚ 'ਰਾਵਣ' ਨਾਲ ਛੋਟੇ ਪਰਦੇ 'ਤੇ ਡੈਬਿਊ ਕੀਤਾ, ਫਿਰ 'ਪਰੀ ਹੂੰ ਮੈਂ' 'ਚ ਦੋਹਰੀ ਭੂਮਿਕਾ ਨਿਭਾਈ ਪਰ ਉਸ ਨੂੰ ਅਸਲੀ ਪਛਾਣ ਸੀਰੀਅਲ 'ਉਤਰਨ' ਤੋਂ ਮਿਲੀ।

ਇਹ ਖ਼ਬਰ ਵੀ ਪੜ੍ਹੋ -ਆਲੋਚਨਾ ਦੇ ਡਰ ਕਾਰਨ ਅਦਾਕਾਰਾ ਜ਼ਰੀਨ ਖ਼ਾਨ ਨੇ ਘਰ 'ਚੋਂ ਨਿਕਲਣਾ ਕੀਤਾ ਬੰਦ

ਇਸ 'ਚ ਉਸ ਨੇ ਤਪੱਸਿਆ ਠਾਕੁਰ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 'ਉਤਰਨ' ਤੋਂ ਬਾਅਦ ਉਹ 'ਦਿਲ ਸੇ ਦਿਲ ਤਕ', 'ਤੰਦੂਰ', 'ਰਾਤਰੀ ਕੇ ਯਾਰੀ', 'ਅਧੂਰੀ ਕਹਾਣੀ ਹਮਾਰੀ', 'ਨਾਗਿਨ', 'ਮਹਾ ਸੰਗਮ', 'ਤਾਰੀ ਧੁਨ ਲਾਗੀ ਰੇ', 'ਚ ਨਜ਼ਰ ਆਈ। ਉਹ 'ਜ਼ਾਰਾ ਨੱਚਕੇ ਦੀਖਾ 2', 'ਝਲਕ ਦਿਖਲਾ ਜਾ 5', 'ਖਤਰੋਂ ਕੇ ਖਿਲਾੜੀ 6' ਅਤੇ 'ਬਿੱਗ ਬੌਸ 13' ਵਰਗੇ ਸ਼ੋਅਜ਼ 'ਚ ਵੀ ਹਿੱਸਾ ਲੈ ਚੁੱਕੀ ਹੈ। ਉਹ ਫਿਲਮ 'ਦਬੰਗ 2' 'ਚ ਵੀ ਨਜ਼ਰ ਆਈ ਸੀ। ਹਿੰਦੀ ਤੋਂ ਇਲਾਵਾ, ਉਹ ਭੋਜਪੁਰੀ, ਮਨੀਪੁਰੀ, ਅਸਾਮੀ ਅਤੇ ਬੰਗਾਲੀ ਫਿਲਮਾਂ ਵਿੱਚ ਵੀ ਨਜ਼ਰ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News