ਇਸ ਅਦਾਕਾਰਾ ਨੇ ਗਰਭ ਅਵਸਥਾ ’ਚ ਕੀਤੀ ਫ਼ਿਲਮ ਦੀ ਸ਼ੂਟਿੰਗ, ਐਕਸ਼ਨ ਸੀਨਜ਼ ਇੰਝ ਕੀਤੇ ਸ਼ੂਟ

Wednesday, Feb 28, 2024 - 11:58 AM (IST)

ਇਸ ਅਦਾਕਾਰਾ ਨੇ ਗਰਭ ਅਵਸਥਾ ’ਚ ਕੀਤੀ ਫ਼ਿਲਮ ਦੀ ਸ਼ੂਟਿੰਗ, ਐਕਸ਼ਨ ਸੀਨਜ਼ ਇੰਝ ਕੀਤੇ ਸ਼ੂਟ

ਮੁੰਬਈ (ਬਿਊਰੋ)– ਯਾਮੀ ਗੌਤਮ ਦੀ ਫ਼ਿਲਮ ‘ਆਰਟੀਕਲ 370’ ਨੂੰ ਰਿਲੀਜ਼ ਹੋਏ 5 ਦਿਨ ਹੋ ਗਏ ਹਨ। ਇਹ ਫ਼ਿਲਮ ਬਾਕਸ ਆਫਿਸ ’ਤੇ ਕਮਾਲ ਕਰ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਪਿਛਲੇ 5 ਦਿਨਾਂ ’ਚ ਫ਼ਿਲਮ ਨੇ ਪਰਦੇ ’ਤੇ ਵੀ ਚੰਗੀ ਕਮਾਈ ਕੀਤੀ ਹੈ।

ਅਜਿਹੇ ’ਚ ਅਦਾਕਾਰਾ ਯਾਮੀ ਗੌਤਮ ਫ਼ਿਲਮ ਨੂੰ ਲੈ ਕੇ ਲਗਾਤਾਰ ਇੰਟਰਵਿਊ ਦੇ ਰਹੀ ਹੈ। ਹੁਣ ਹਾਲ ਹੀ ’ਚ ਉਸ ਨੇ ANI ਨਾਲ ਗੱਲਬਾਤ ਕੀਤੀ। ਇਸ ਦੌਰਾਨ ਯਾਮੀ ਨੇ ਦੱਸਿਆ ਕਿ ਕਿਵੇਂ ਉਸ ਨੇ ਗਰਭ ਅਵਸਥਾ ਦੌਰਾਨ ਫ਼ਿਲਮ ਦੀ ਸ਼ੂਟਿੰਗ ਕੀਤੀ ਸੀ ਤੇ ਸੈੱਟ ’ਤੇ ਉਸ ਦੇ ਪਤੀ ਆਦਿਤਿਆ ਧਰ ਨੇ ਉਸ ਦੀ ਦੇਖਭਾਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਗਰਭ ਅਵਸਥਾ ਦੌਰਾਨ ਐਕਸ਼ਨ ਸੀਨ ਸ਼ੂਟ ਕੀਤੇ
ਯਾਮੀ ਗੌਤਮ ਨੇ ‘ਆਰਟੀਕਲ 370’ ਦੇ ਟਰੇਲਰ ਲਾਂਚ ਦੌਰਾਨ ਆਪਣੀ ਗਰਭ ਅਵਸਥਾ ਦਾ ਖ਼ੁਲਾਸਾ ਕੀਤਾ ਸੀ। ਇਸ ਦੌਰਾਨ ਅਦਾਕਾਰਾ ਆਪਣੇ ਬੇਬੀ ਬੰਪ ਨਾਲ ਸਪਾਟ ਹੋਈ। ਹੁਣ ਅਦਾਕਾਰਾ ਨੇ ਆਪਣੀ ਗਰਭ ਅਵਸਥਾ ਦੌਰਾਨ ‘ਆਰਟੀਕਲ 370’ ਦੀ ਸ਼ੂਟਿੰਗ ਬਾਰੇ ਦੱਸਿਆ ਹੈ ਕਿ ਉਹ ਖ਼ੁਸ਼ਕਿਸਮਤ ਸੀ ਕਿਉਂਕਿ ਉਸ ਨੇ ਗਰਭ ਅਵਸਥਾ ਤੋਂ ਪਹਿਲਾਂ ਸਾਰੇ ਐਕਸ਼ਨ ਸੀਨਜ਼ ਤੇ ਸਿਖਲਾਈ ਸ਼ੂਟ ਪੂਰੇ ਕਰ ਲਏ ਸਨ, ਜੋ ਹਿੱਸਾ ਬਚਿਆ ਸੀ, ਉਹ ਜ਼ਿਆਦਾਤਰ ਗੱਲ ਕਰਨ ਵਾਲੇ ਦ੍ਰਿਸ਼, ਬਾਹਰੀ ਦ੍ਰਿਸ਼, ਯਾਤਰਾ ਤੇ ਹੋਰ ਸਭ ਕੁਝ ਸੀ।

 
 
 
 
 
 
 
 
 
 
 
 
 
 
 
 

A post shared by Yami Gautam Dhar (@yamigautam)

ਡਾਕਟਰ ਫ਼ਿਲਮ ਦੇ ਸੈੱਟ ’ਤੇ ਰਹਿੰਦਾ ਸੀ
ਯਾਮੀ ਨੇ ਅੱਗੇ ਕਿਹਾ ਕਿ ਇਸ ਸਫ਼ਰ ’ਚ ਉਸ ਨੂੰ ਸਭ ਤੋਂ ਵੱਡਾ ਸਹਿਯੋਗ ਉਸ ਦੇ ਪਤੀ ਆਦਿਤਿਆ ਧਰ ਦਾ ਮਿਲਿਆ ਹੈ। ਆਦਿਤਿਆ ਨੇ ਦੱਸਿਆ ਕਿ ਉਸ ਨੇ ਫ਼ਿਲਮ ਦੇ ਸੈੱਟ ’ਤੇ ਕਾਫ਼ੀ ਸਾਵਧਾਨੀ ਵਰਤੀ ਸੀ ਤੇ ਡਾਕਟਰਾਂ ਦਾ ਇਕ ਪੈਨਲ ਵੀ ਸੀ, ਜੋ ਹਮੇਸ਼ਾ ਯਾਮੀ ਦੇ ਆਲੇ-ਦੁਆਲੇ ਰਹਿੰਦਾ ਸੀ। ਤੁਹਾਨੂੰ ਦੱਸ ਦੇਈਏ ਕਿ ਯਾਮੀ ਦੇ ਪਤੀ ਆਦਿਤਿਆ ਧਰ ਫ਼ਿਲਮ ਦੇ ਨਿਰਮਾਤਾ ਹਨ।

ਫ਼ਿਲਮ ਦੀ ਹੁਣ ਤੱਕ ਦੀ ਕਮਾਈ
ਯਾਮੀ ਦੀ ਫ਼ਿਲਮ ‘ਆਰਟੀਕਲ 370’ ਦੀ ਕਲੈਕਸ਼ਨ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਫ਼ਿਲਮ ਦੀ ਹੁਣ ਤੱਕ 29.05 ਕਰੋੜ ਰੁਪਏ ਦੀ ਕਮਾਈ ਹੋ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News