ਆਪਣੇ ਹੱਕਾਂ ਲਈ ਹਮੇਸ਼ਾ ਬੇਬਾਕ ਹੋ ਕੇ ਬੋਲਦੀਆਂ ਨੇ ਬਾਲੀਵੁੱਡ ਦੀਆਂ ਇਹ ਅਦਾਕਾਰਾਂ

07/21/2020 11:54:07 AM

ਮੁੰਬਈ (ਬਿਊਰੋ) — ਹਿੰਦੀ ਸਿਨੇਮਾ ਦੀਆਂ ਬਹੁਤ ਘੱਟ ਅਦਾਕਾਰਾਂ ਹਨ, ਜੋ ਕਿਸੇ ਵੀ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ ਜਾਂ ਆਪਣੇ ਬੋਲਡ ਸੁਭਾਅ ਲਈ ਜਾਣੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਅਜਿਹੀਆਂ ਹੀ ਹਸੀਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਹਮੇਸ਼ਾ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ ਭਾਵੇਂ ਉਹ ਮੁੱਦਾ ਸਿਆਸੀ ਹੋਵੇ ਜਾਂ ਆਮ।
PunjabKesari
ਕੰਗਨਾ ਰਣੌਤ :-
ਕੰਗਨਾ ਰਣੌਤ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਅਤੇ ਕਿਸੇ ਹੋਰ ਅਦਾਕਾਰਾ ਨੇ ਉਸ ਵਰਗੀ ਹਿੰਮਤ ਨਹੀਂ ਵਿਖਾਈ। ਕੰਗਨਾ ਨੂੰ 'ਬਾਲੀਵੁੱਡ ਕਵੀਨ' ਕਿਹਾ ਜਾਂਦਾ ਹੈ ਨਾ ਸਿਰਫ ਆਪਣੀਆਂ ਫਿਲਮਾਂ ਕਰਕੇ ਸਗੋ ਇਸ ਲਈ ਵੀ ਕਿ ਉਹ ਆਪਣੇ ਬਿਆਨਾਂ 'ਤੇ ਆਵਾਜ਼ ਬੁਲੰਦ ਰੱਖਦੀ ਹੈ। ਹਾਲ ਹੀ 'ਚ ਕੰਗਨਾ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ 'ਚ ਬੀ-ਟਾਊਨ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਨੇ ਸਿੱਧੇ ਤੌਰ 'ਤੇ ਬਾਲੀਵੁੱਡ ਮਾਫ਼ੀਆ ਖਿਲਾਫ ਕਈ ਗੰਭੀਰ ਦੋਸ਼ ਲਾਏ।
PunjabKesari
ਪ੍ਰਿਯੰਕਾ ਚੋਪੜਾ :-
ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦੇਸ਼-ਵਿਦੇਸ਼ 'ਚ ਨਾਂ ਕਮਾਇਆ ਹੈ। ਉਹ ਖੁੱਲ੍ਹ ਕੇ ਜਿਊਣ ਅਤੇ ਸੁਤੰਤਰਤਾ ਨਾਲ ਬੋਲਣ 'ਚ ਵਿਸ਼ਵਾਸ ਰੱਖਦੀ ਹੈ। ਉਸ ਦੇ ਇਸ ਸੁਭਾਅ ਕਾਰਨ ਕਈ ਵਾਰ ਅਜਿਹਾ ਹੋਇਆ ਹੈ ਕਿ ਉਸ ਨੇ ਪਹਿਲਾਂ ਫ਼ਿਲਮ ਸਾਈਨ ਕਰ ਦਿੱਤੀ ਅਤੇ ਬਾਅਦ 'ਚ ਕਿਸੇ ਬਹਾਨੇ ਨਿਰਦੇਸ਼ਕ ਉਸ ਤੋਂ ਫ਼ਿਲਮਾਂ ਵਾਪਸ ਲੈ ਲੈਂਦੇ ਸਨ।
PunjabKesari
ਟਿਸਕਾ ਚੋਪੜਾ :-
ਅਦਾਕਾਰਾ ਟਿਸਕਾ ਚੋਪੜਾ ਨੇ ਵੀ ਹਰ ਕਿਸੇ ਨੂੰ ਆਪਣੇ ਸਪਸ਼ਟ ਅਤੇ ਖੁੱਲ੍ਹੇ ਵਿਚਾਰਾਂ ਨਾਲ ਜਾਣੂ ਕਰਵਾਇਆ। ਟਿਸਕਾ ਨੇ ਇਕ ਵਾਰ ਖ਼ੁਲਾਸਾ ਕੀਤਾ ਕਿ ਇਕ ਮਸ਼ਹੂਰ ਫ਼ਿਲਮ ਨਿਰਮਾਤਾ ਨੇ ਉਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਆਪਣਾ ਬਚਾਅ ਕਰਨ 'ਚ ਸਫ਼ਲ ਰਹੀ।
PunjabKesari
ਤਨੂੰਸ਼੍ਰੀ ਦੱਤਾ :-
ਤਨੂੰਸ਼੍ਰੀ ਦੱਤਾ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ 'ਤੇ ਕੁੱਟ-ਮਾਰ ਅਤੇ ਛੇੜਛਾੜ ਦਾ ਦੋਸ਼ ਲਾਇਆ। ਉਸ ਨੇ ਬਾਲੀਵੁੱਡ 'ਚ #Me“oo ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਬਾਅਦ 'ਚ ਇਸ ਮੁਹਿੰਮ ਨੇ ਜ਼ੋਰ ਫੜ੍ਹ ਲਿਆ।
PunjabKesari
ਪਾਇਲ ਰੋਹਤਗੀ :-
ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਸੋਸ਼ਲ ਮੀਡੀਆ ਰਾਹੀਂ ਗਲਤ ਚੀਜ਼ਾਂ ਖ਼ਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਵੇਖੀ ਗਈ ਹੈ। ਉਹ ਹਮੇਸ਼ਾ ਹੀ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਨ 'ਚ ਵਿਸ਼ਵਾਸ ਰੱਖਦੀ ਹੈ।


sunita

Content Editor

Related News