ਰਿਆ ਚੱਕਰਵਰਤੀ ਸਮੇਤ ਇਹ ਵੱਡੇ ਸਿਤਾਰੇ ਆ ਸਕਦੇ ਹਨ 'ਬਿਗ ਬੌਸ 15' 'ਚ ਨਜ਼ਰ (ਤਸਵੀਰਾਂ)

6/10/2021 1:55:28 PM

ਮੁੰਬਈ- 'ਬਿਗ ਬੌਸ' ਭਾਰਤੀ ਟੈਲੀਵਿਜ਼ਨ 'ਤੇ ਸਭ ਤੋਂ ਵੱਡੇ ਰਿਐਲਟੀ ਸ਼ੋਅ 'ਚੋਂ ਇਕ ਹੈ। ਸਭ ਤੋਂ ਵਿਵਾਦਾਂ 'ਚ ਰਹਿਣ ਵਾਲਾ ਸ਼ੋਅ ਇਹ ਸਾਰੇ ਸਹੀ ਅਤੇ ਗ਼ਲਤ ਕਾਰਨਾਂ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕਰਦਾ ਹੈ। ਹਰ ਸਾਲ ਸੈਲੀਬ੍ਰਿਟੀ ਦਾ ਇਕ ਨਵਾਂ ਚਿਹਰਾ ਰਿਐਲਟੀ ਸ਼ੋਅ 'ਚ ਹਿੱਸਾ ਲੈਂਦਾ ਹੈ ਅਤੇ ਇਸ ਨੂੰ ਸਾਰਥਕ ਬਣਾਉਂਦਾ ਹੈ। ਹੁਣ ਤੱਕ ਅਸੀਂ 'ਬਿਗ ਬੌਸ ਦੇ 14' ਸੀਜ਼ਨ ਦੇਖ ਚੁੱਕੇ ਹਾਂ, ਜਿਨ੍ਹਾਂ 'ਚ ਜ਼ਿਆਦਾਤਰ ਨੂੰ ਸਲਮਾਨ ਖ਼ਾਨ ਨੇ ਹੋਸਟ ਕੀਤਾ ਹੈ ਤੇ ਹੁਣ 'ਬਿਗ ਬੌਸ' ਦੇ 15ਵੇਂ ਸੀਜ਼ਨ ਨੂੰ ਵੀ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਵੱਲੋਂ ਹੀ ਹੋਸਟ ਕੀਤੇ ਜਾਣ ਦੀ ਖ਼ਬਰ ਹੈ।
ਜਿੱਥੇ 'ਬਿਗ ਬੌਸ-15 ਦੇ ਹੋਸਟ ਦੀ ਪੁਸ਼ਟੀ ਕੀਤੀ ਗਈ ਹੈ ਉੱਥੇ ਕਈ ਹਸਤੀਆਂ ਦੇ ਸ਼ੋਅ ਦਾ ਹਿੱਸਾ ਬਣਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਅਸੀਂ ਤੁਹਾਡੇ ਲਈ ਉਨ੍ਹਾਂ ਹਸਤੀਆਂ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਬਾਰੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਬਿੱਗ ਬੌਸ ਦਾ ਹਿੱਸਾ ਬਣ ਸਕਦੇ ਹਨ।

PunjabKesari
ਮੋਹਸਿਨ ਖ਼ਾਨ ਜੋ ਭਾਰਤੀ ਟੀ.ਵੀ. ਦੇ ਸਭ ਤੋਂ ਲੋਕਪ੍ਰਿਅ ਚਿਹਰਿਆਂ 'ਚੋਂ ਇਕ ਹੈ, ਅਦਾਕਾਰ ਵਰਤਮਾਨ 'ਚ ਰਾਜਨ ਸ਼ਾਹੀ ਦੀ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕਾਰਤਿਕ ਸਿੰਘਾਨਿਆ ਦੀ ਭੂਮਿਕਾ ਨਿਭਾ ਰਹੇ ਹਨ। ਮੋਹਸਿਨ ਖ਼ਾਨ ਵੀ ਬਿੱਗ ਬੌਸ 15 'ਚ ਆਉਣ ਦੀਆਂ ਅਟਕਲਾਂ ਹਨ।

PunjabKesari
ਜਲੇਬੀ 'ਚ ਆਪਣੀ ਭੂਮਿਕਾ ਲਈ ਜਾਣੀ ਜਾਣ ਵਾਲੀ ਰਿਆ ਚੱਕਰਵਰਤੀ ਰਿਐਲਟੀ ਸ਼ੋਅ ਦੇ ਅਗਲੇ ਸੀਜ਼ਨ 'ਚ ਦਿਖਾਈ ਦੇ ਸਕਦੀ ਹੈ। ਜੇ ਰਿਆ ਅਸਲ 'ਚ ਸ਼ੋਅ ਕਰਦੀ ਹੈ ਤਾਂ ਇਹ ਟੀਵੀ 'ਤੇ ਉਨ੍ਹਾਂ ਦੀ ਸ਼ੁਰੂਆਤ ਹੋਵੇਗੀ।

PunjabKesari
ਬਾਲਿਕਾ ਵਧੂ 'ਚ ਕੰਮ ਕਰ ਚੁੱਕੀ ਨੇਹਾ ਮਰਦਾ ਨੇ ਹਾਲ ਹੀ 'ਚ ਕਨੰਫਰਮ ਕੀਤਾ ਹੈ ਕਿ ਉਨ੍ਹਾਂ ਨੂੰ ਬਿੱਗ ਬੌਸ 15 ਲਈ ਅਪ੍ਰੋਚ ਕੀਤਾ ਗਿਆ ਹੈ।

PunjabKesari
ਸਿੰਗਰ ਰਾਹੁਲ ਵੈਧ ਦੀ ਪ੍ਰੇਮਿਕਾ ਦਿਸ਼ਾ ਪਰਮਾਨ ਦੇ ਬੀਬੀ ਦੇ ਨਵੇਂ ਸੀਜ਼ਨ 'ਚ ਨਜ਼ਰ ਆਉਣ ਦੀ ਸੰਭਾਵਨਾ ਹੈ। ਟੀਵੀ ਅਦਾਕਾਰਾ ਦੇ ਪ੍ਰੇਮੀ ਨੇ ਸ਼ੋਅ ਦੇ ਪਿਛਲੇ ਸੀਜ਼ਨ 'ਚ ਹਿੱਸਾ ਲਿਆ ਸੀ ਅਤੇ ਉਹ ਬਿਗ ਬੌਸ 14 ਦੀ ਫਰਸਟ ਰਨਰ-ਅਪ ਬਣ ਕੇ ਉਭਰੇ ਸਨ।

PunjabKesari
ਏਕਤਾ ਕਪੂਰ ਦੀ ਨਾਗਿਨ 5 'ਚ ਨਜ਼ਰ ਆਉਣ ਵਾਲੀ ਸੁਰਭੀ ਚੰਦਨਾ ਨੂੰ ਹੁਣ ਬਿੱਗ ਬੌਸ 15 'ਚ ਦੇਖਿਆ ਜਾ ਸਕਦਾ ਹੈ।

PunjabKesariਕ੍ਰਿਸ਼ਨਾ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਬਿੱਗ ਬੌਸ ਦਾ ਪਹਿਲਾ ਸੀਜ਼ਨ ਕੀਤਾ ਸੀ। ਬਾਅਦ 'ਚ ਉਨ੍ਹਾਂ ਨੇ ਬਿਗ ਬੌਸ 14 'ਚ ਇਕ ਚੈਲੰਜਰ ਦੇ ਰੂਪ 'ਚ ਦੇਖਿਆ ਗਿਆ ਸੀ।


Aarti dhillon

Content Editor Aarti dhillon