ਇਹ ਹਨ ਸਭ ਤੋਂ ਮਹਿੰਗੀਆਂ ਕਾਰਾਂ ਚਲਾਉਣ ਵਾਲੇ ਪੰਜਾਬ ਦੇ 5 ਗਾਇਕ ਤੇ ਰੈਪਰ (ਵੇਖੋ ਤਸਵੀਰਾਂ)

Thursday, Oct 01, 2020 - 03:42 PM (IST)

ਇਹ ਹਨ ਸਭ ਤੋਂ ਮਹਿੰਗੀਆਂ ਕਾਰਾਂ ਚਲਾਉਣ ਵਾਲੇ ਪੰਜਾਬ ਦੇ 5 ਗਾਇਕ ਤੇ ਰੈਪਰ (ਵੇਖੋ ਤਸਵੀਰਾਂ)

ਜਲੰਧਰ (ਬਿਊਰੋ) - ਪੰਜਾਬੀ ਗੀਤਾਂ ਵਿਚ ਅਕਸਰ ਹੀ ਮਹਿੰਗੀਆਂ ਕਾਰਾਂ ਦਾ ਜ਼ਿਕਰ ਹੁੰਦਾ ਹੈ ਅਤੇ ਇਨ੍ਹਾਂ ਲਗਜ਼ਰੀ ਕਾਰ ਨੂੰ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਵਿਚ ਵੀ ਅਕਸਰ ਹੀ ਦੇਖਿਆ ਜਾਂਦਾ ਹੈ। ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ ਪੰਜਾਬੀਆਂ ਉੱਤੇ, ਜਿਸਦੇ ਚੱਲਦੇ ਪੰਜਾਬੀ ਗਾਇਕ ਤੇ ਰੈਪਰਾਂ ਕੋਲ ਦੁਨੀਆਂ ਦੀਆਂ ਮਹਿੰਗੀਆਂ-ਮਹਿੰਗੀਆਂ ਕਾਰਾਂ ਹਨ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਪੰਜਾਬੀ ਗਾਇਕਾਂ ਬਾਰੇ, ਜੋ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਰੱਖਦੇ ਹਨ -

ਦਿਲਜੀਤ ਦੋਸਾਂਝ :- ਦਿਲਜੀਤ ਦੋਸਾਂਝ ਅਜਿਹੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਭੰਗੜੇ ਅਤੇ ਪੰਜਾਬੀ ਗੀਤਾਂ ਨੂੰ ਦੁਨੀਆ ਦੇ ਕੋਣੇ-ਕੋਣੇ ਵਿਚ ਪਹੁੰਚ ਦਿੱਤਾ ਹੈ। ਉਨ੍ਹਾਂ ਦੇ ਗੀਤਾਂ ਵਿਚ ਅਕਸਰ ਹੀ ਬਰੈਂਡਸ ਦੇ ਨਾਂ ਅਤੇ ਲਗਜ਼ਰੀ ਕਾਰਾਂ ਵੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਲੈਂਬਰਗਿਨੀ ਨੂੰ ਲੈ ਕੇ ਪੰਜਾਬੀ ਗੀਤ ਵੀ ਗਾਇਆ ਸੀ। ਉਨ੍ਹਾਂ ਨੇ ਸਾਲ 2013 ਵਿਚ ਪੋਰਸ਼ ਪਨੇਮੇਰਾ (Porsche Panamera) ਖਰੀਦੀ ਸੀ, ਜਿਸ ਦੀ ਝਲਕ ਉਨ੍ਹਾਂ ਨੇ ਟਵਿੱਟਰ ਅਕਾਊਂਟ ਉੱਤੇ ਸਾਂਝੀ ਕੀਤੀ ਸੀ। ਇਸ ਕਾਰ ਦੀ ਕੀਮਤ ਜਿਸਦੀ ਕੀਮਤ ਅੱਜ ₹ 1.74 ਤੋਂ  2.26 ਕਰੋੜ ਦੇ ਵਿਚਕਾਰ ਹੈ। ਹਾਲਾਂਕਿ ਇਸ ਤੋਂ ਇਲਾਵਾ, ਉਹ ਅਕਸਰ ਲੈਂਬਰਗਿਨੀ, ਮਸਟੈਂਗਜ਼ ਦੇ ਨਾਲ-ਨਾਲ ਪੋਜ਼ਿੰਗ ਕਰਦਾ ਵੇਖਿਆ ਗਿਆ ਸੀ।
PunjabKesari
ਗੁਰੂ ਰੰਧਾਵਾ :- ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਵਰਲਡ ਵਾਈਡ ਮਸ਼ਹੂਰ ਹਨ। ਉਨ੍ਹਾਂ ਦੀ ਕਾਰ ਕਲੈਕਸ਼ਨ ਵਿਚ ਮਰਸਡੀਜ਼ ਸੀ ਕਲਾਸ, ‘ਲੈਂਬਰਗਿਨੀ’ ਕਾਰ, ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ। ਉਹ ਆਪਣੇ ਗੀਤਾਂ ਵਿਚ ਵੀ ਮਹਿੰਗੀਆਂ ਕਾਰਾਂ ਚਲਾਉਂਦੇ ਹੋਏ ਵਿਖਾਈ ਦਿੰਦੇ ਹਨ।
PunjabKesari
ਯੋ ਯੋ ਹਨੀ ਸਿੰਘ :- ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਵੱਖਰੇ ਹੀ ਮੁਕਾਮ ਤੱਕ ਪਹੁੰਚਾਇਆ ਹੈ। ਜੀ ਹਾਂ ਬਾਲੀਵੁੱਡ ਸੰਗੀਤ ਵਿਚ ਹਿੱਪ ਹੌਪ ਨੂੰ ਸ਼ਾਮਲ ਕਰਨ ਦਾ ਸਿਹਰਾ ਯੋ ਯੋ ਹਨੀ ਸਿੰਘ ਦੇ ਸਿਰ ਹੀ ਹੋਵੇਗਾ। ਜੇ ਗੱਲ ਕਰੀਏ ਉਨ੍ਹਾਂ ਦੀ ਕਾਰ ਕਲੈਕਸ਼ਨ ਦੀ ਤਾਂ ਉਹ ਵੱਖ-ਵੱਖ ਲਗਜ਼ਰੀ ਕਾਰਾਂ ਦਾ ਮਾਲਕ ਹੈ। ਉਨ੍ਹਾਂ ਕੋਲ Audi R8 V10 Plus, Jaguar ਐਕਸਜੇਐਲ ਸੁਪਰਚਾਰਜਡ, ਆਡੀ Q7, ਰੌਲਸ ਰਾਇਸ ਫੈਂਟਮ ਸੀਰੀਜ਼ II ਦੇ ਨਾਲ-ਨਾਲ BMW 5-ਸੀਰੀਜ਼ 520 ਡੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਪੋਰਸ਼ ਕਯੇਨ (Porsche Cayenne)ਹੈ, ਜਿਸ ਦੀ ਕੀਮਤ ਲਗਭਗ 1.19 ਕਰੋੜ ਹੈ ।
PunjabKesari
ਬਾਦਸ਼ਾਹ :- ਪੰਜਾਬੀ ਰੈਪਰ ਬਾਦਸ਼ਾਹ ਜਿਨ੍ਹਾਂ ਨੇ ਆਪਣੇ ਰੈਪ ਦੇ ਨਾਲ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਨਚਾਇਆ ਹੈ। ਰੈਪਰ ਬਾਦਸ਼ਾਹ ਨੂੰ ਉਨ੍ਹਾਂ ਦੇ ਬ੍ਰੈਂਡ ਵਾਲੇ ਕੱਪੜਿਆਂ ਤੇ ਜੁੱਤੀਆਂ ਲਈ ਜਾਣਿਆ ਜਾਂਦਾ ਹੈ। ਬਾਦਸ਼ਾਹ ਉਨ੍ਹਾਂ ਭਾਰਤੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ, ਜੋ ਇੱਕ ਰੌਲਸ ਰਾਇਸ ਦੇ ਮਾਲਕ ਹਨ। ਇਸ ਲਗਜ਼ਰੀ ਕਾਰ ਦੀ ਕੀਮਤ 6.4 ਕਰੋੜ ਹੈ।
PunjabKesari
ਮੀਕਾ ਸਿੰਘ :- ਪੰਜਾਬੀ ਗਾਇਕ ਮੀਕਾ ਸਿੰਘ ਜਿਨ੍ਹਾਂ ਦੀ ਗਾਇਕੀ ਦਾ ਸਿੱਕਾ ਬਾਲੀਵੁੱਡ ਵਿਚ ਖ਼ੂਬ ਚੱਲਦਾ ਹੈ। 10 ਕਰੋੜ ਦੀ ਕੀਮਤ ਵਾਲੀ Rolls Royce Phantom ਹੈ । ਇਸ ਤੋਂ ਇਲਾਵਾ ਹਮਰ ਐੱਚ2, rolls-royce ghost, ਰੇਂਜ ਰੋਵਰ ਵੋਗ, ਆਡੀ Q7 ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ ।
PunjabKesari


author

sunita

Content Editor

Related News