ਸ਼ੋਅ ‘ਰੀਤਾ ਸਾਨਿਆਲ’ ਜਿਸ ਦੁਨੀਆਂ ’ਚ ਸੈੱਟ ਹੈ, ਉਹ ਇਕ ਕਾਮਿਕ ਬੁੱਕ ਵਾਂਗ ਹੈ : ਅਦਾ ਸ਼ਰਮਾ

Tuesday, Oct 01, 2024 - 12:11 PM (IST)

ਸ਼ੋਅ ‘ਰੀਤਾ ਸਾਨਿਆਲ’ ਜਿਸ ਦੁਨੀਆਂ ’ਚ ਸੈੱਟ ਹੈ, ਉਹ ਇਕ ਕਾਮਿਕ ਬੁੱਕ ਵਾਂਗ ਹੈ : ਅਦਾ ਸ਼ਰਮਾ

ਮੁੰਬਈ- ਡਿਜ਼ਨੀ+ਹੌਟਸਟਾਰ ਰੋਮਾਂਚਕ ਸੀਰੀਜ਼ ਸ਼ੋਅ ‘ਰੀਤਾ ਸਾਨਿਆਲ’ ਲੈ ਕੇ ਆ ਰਿਹਾ ਹੈ। ਅਦਾ ਸ਼ਰਮਾ ਇਸ ਸ਼ੋਅ ’ਚ ਅਹਿਮ ਭੂਮਿਕਾ ’ਚ ਹੈ। ਜਿਸ ਵਿਚ ਉਹ ਇਕ ਵਕੀਲ ਦੀ ਭੂਮਿਕਾ ’ਚ ਨਜ਼ਰ ਆਵੇਗੀ। ਕੀਲਾਈਟ ਪ੍ਰੋਡਕਸ਼ਨ ਦੇ ਬੈਨਰ ਹੇਠ ਰਾਜੇਸ਼ਵਰ ਨਾਇਰ ਅਤੇ ਕ੍ਰਿਸ਼ਨਨ ਅਈਅਰ ਦੁਆਰਾ ਨਿਰਮਿਤ ਅਤੇ ਅਭਿਰੂਪ ਘੋਸ਼ ਦੁਆਰਾ ਨਿਰਦੇਸ਼ਿਤ ਅਤੇ ਕ੍ਰਾਈਮ ਥ੍ਰਿਲਰ ਲੇਖਕ ਅਮਿਤ ਖਾਨ ਦੀ ਕਿਤਾਬ ’ਤੇ ਅਧਾਰਿਤ ਇਹ ਸ਼ੋਅ 14 ਅਕਤੂਬਰ ਤੋਂ ਡਿਜ਼ਨੀ+ਹੌਟਸਟਾਰ ’ਤੇ ਮੁਫਤ ਉਪਲਬਧ ਹੋਵੇਗਾ। ਅਦਾ ਸ਼ਰਮਾ ਤੋਂ ਇਲਾਵਾ ਰਾਹੁਲ ਦੇਵ, ਅੰਕੁਰ ਰਾਠੀ ਅਤੇ ਮਾਨਿਕ ਪਪਨੇਜਾ ਵਰਗੇ ਕਲਾਕਾਰ ਵੀ ਸ਼ੋਅ ’ਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਅਦਾਕਾਰਾ ਜੈਸਮੀਨ ਭਾਸੀਨ ਨੇ ਸ਼ੁਰੂ ਕੀਤੀ ਨਵੀਂ ਫ਼ਿਲਮ ਦੀ ਸ਼ੂਟਿੰਗ

ਇਸ ਸੀਰੀਜ਼ ਬਾਰੇ ਅਦਾ ਨੇ ਕਿਹਾ ਕਿ ਮੈਨੂੰ ‘ਰੀਤਾ ਸਾਨਿਆਲ’ ਨਾਲ ਵਕੀਲ ਅਤੇ ਇਕ ਜਾਸੂਸ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ ਪਰ ਇਹ ਕਿਰਦਾਰ ਸਿਰਫ਼ ਅਜਿਹਾ ਨਹੀਂ ਹੈ। ਇਸ ਨੇ ਮੈਨੂੰ ਆਕਰਸ਼ਿਤ ਕੀਤਾ। ਇਹ ਸ਼ੋਅ ਜਿਸ ਦੁਨੀਆ ’ਤੇ ਆਧਾਰਿਤ ਹੈ, ਉਹ ਇਕ ਕਾਮਿਕ ਬੁੱਕ ਵਾਂਗ ਹੈ, ਜਿਸ ਵਿਚ ਜ਼ਿੰਦਗੀ ਤੋਂ ਵੱਡੀਆਂ ਸਥਿਤੀਆਂ ਅਤੇ ਕਿਰਦਾਰ ਹਨ। ਮੈਂ ਅਜੇ ਤੱਕ ਪਲਪ ਫਿਕਸ਼ਨ ਸ਼ੈਲੀ ਵਿਚ ਹੱਥ ਨਹੀਂ ਪਾਇਆ ਹੈ। ਸਭ ਤੋਂ ਵਧੀਆ ਗੱਲ ਇਹ ਸੀ ਕਿ ਮੈਨੂੰ ਇਕ ਸ਼ੋਅ ਵਿਚ 10 ਕਿਰਦਾਰ ਨਿਭਾਉਣੇ ਪਏ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News