ਸੋਸ਼ਲ ਮੀਡੀਆ ’ਤੇ ਚਰਚਾ ’ਚ ‘ਲਾਲ ਸਿੰਘ ਚੰਡਾ’ ਦਾ ਮੀਮਜ਼ ਹੋ ਰਿਹਾ ਟਰੈਂਡ
Friday, Jun 03, 2022 - 11:12 AM (IST)
ਨਵੀਂ ਦਿੱਲੀ: ਲਾਲ ਸਿੰਘ ਚੱਡਾ ਦੇ ਦਿਲਚਸਪ ਟ੍ਰੇਲਰ ਨੂੰ ਰਿਲੀਜ਼ ਹੋਣ ਦੇ ਬਾਅਦ ਦਰਸ਼ਕ ਇਸ ਨੂੰ ਬੇਹੱਦ ਪਿਆਰ ਦੇ ਰਹੇ ਹਨ। ਜੋਸ਼ ’ਚ ਭਰੇ ਇਸ ਫ਼ਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਆਮਿਰ ਦੀ ਆਉਣ ਵਾਲੀ ਫ਼ਿਲਮ ਦੇ ਇਸ ਟ੍ਰੇਲਰ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਕਿ ਇੰਟਰਨੈੱਟ ’ਤੇ ਤੂਫ਼ਾਨ ਲਿਆ ਰਿਹਾ ਹੈ।
ਇਹ ਵੀ ਪੜ੍ਹੋ: ਗਾਇਕ ਕੇ.ਕੇ. ਨੇ ਮਿਊਜ਼ਿਕ ਲਈ ਛੱਡੀ ਸੀ ਨੌਕਰੀ, ਹਿੰਦੀ-ਬੰਗਾਲੀ ਸਮੇਤ ਕਈ ਭਾਸ਼ਾਵਾਂ 'ਚ ਗਾਏ ਗਾਣੇ
ਸੋਸ਼ਲ ਮੀਡੀਆ ’ਤੇ ਆਉਣ ਵਾਲੀ ਫ਼ਿਲਮ ਦੇ ਮੌਜੂਦਾ ਮੀਮਜ਼ ਮੀਡੀਆ ਪੋਸਟਾਂ ਰਾਹੀਂ ਪ੍ਰਸਿੱਧ ਬ੍ਰਾਂਡਾ ਨੂੰ ‘ਲਾਲ ਸਿੰਘ ਚੱਡਾ’ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ। ‘ਲਾਲ ਸਿੰਘ ਚੱਡਾ’ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਗਰੀਆਂ ਪ੍ਰਦਾਨ ਕੀਤੀਆਂ ਹਨ। ਫ਼ਿਲਮ ’ਚ ਗੋਲ ਗੱਪੇ ਵਾਲਾ ਡਾਇਲਾਗ ਹੈ ਜੋ ਇੰਟਰਨੈੱਟ ’ਤੇ ਧੂਮ ਮਚਾ ਰਹੀ ਹੈ। ਬ੍ਰਾਂਡ ਸਰਗਰਮੀ ‘ਮੇਰੀ ਮਾਂ ਕਹਿੰਦੇ ਸੀ ਜ਼ਿੰਦਗੀ ਗੋਲ ਗੱਪੇ ਵਰਗੀ ਹੁੰਦੀ ਹੈ, ਢਿੱਡ ਭਾਵੇਂ ਹੀ ਭਰ ਜਾਵੇ , ਮਨ ਨਹੀਂ ਭਰਦਾ’ ਦੀ ਵਰਤੋਂ ਸੋਸ਼ਲ ਮੀਡੀਆ ਹੈਂਡਲਜ਼ ’ਤੇ ਇਕ ਮੀਮ ਵਜੋਂ ਰਹੀ ਹੈ।
"Digital Marketing is like Golgappa"
— Hive Ads Media (@hiveadsmedia) June 1, 2022
Awesome concept given by Aamir khan ji.😇😂
Share it with others so that everyone can understand the easy concept for Digital Marketing.#LaalSinghChaddha #AamirKhan #digitalmarketingagency pic.twitter.com/DlJPhWFDIG
ਦੋਖੋ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੇ ਮੀਮਜ਼
‘ਮੇਰੀ ਮੰਮੀ ਕਹਿੰਦੀ ਸੀ,
ਜ਼ਿੰਦਗੀ ਇਕ ਵੈੱਬ ਸੀਰੀਜ਼ ਵਰਗੀ ਹੈ’
ਭਾਵੇਂ ਕਿੱਸਾ ਖ਼ਤਮ ਹੋ ਜਾਵੇ,
‘ਮਨ ਨਹੀਂ ਭਰਦਾ’
‘ਜ਼ਿੰਦਗੀ ਗੋਲ ਗੱਪੇ ਵਰਗੀ ਹੁੰਦੀ ਹੈ
ਗਾਹਕ ਦਾ ਢਿੱਡ ਭਰਿਆ ਹੋਵੇ ਤਾਂ ਵੀ ਮਨ ਨਹੀਂ ਭਰਦਾ’
‘ਫ੍ਰੀਲਾਂਸਿੰਗ ਜ਼ਿੰਦਗੀ ਗੋਲ ਗੱਪੇ ਵਰਗੀ ਹੁੰਦੀ ਹੈ
ਗਿਗਸ ਭਲੇ ਹੀ ਵੱਧ ਜਾਵੇ, ਮਨ ਨਹੀਂ ਭਰਦਾ’
‘ਮੇਰੀ ਮਾਂ ਕਹਿੰਦੀ ਸੀ ਕਿ ਜ਼ਿੰਦਗੀ ਗੋਲ ਗੱਪੇ ਵਰਗੀ ਹੈ, ਢਿੱਡ ਭਾਵੇਂ ਭਰ ਜਾਵੇ, ਮਨ ਨਹੀਂ ਭਰਦਾ’
ਇਹ ਵੀ ਪੜ੍ਹੋ: ਯੋਗੀ ਆਦਿਤਿਆਨਾਥ ਦੇਖਣਗੇ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’, ਲਖਨਊ ’ਚ ਹੋਵੇਗੀ ਸਪੈਸ਼ਲ ਸਕ੍ਰੀਨਿੰਗ
ਆਮਿਰ ਖ਼ਾਨ ਪ੍ਰੋਡਕਸ਼ਨ, ਕਿਰਨ ਰਾਓ ਅਤੇ ਵਾਇਕਾਮ18 ਸਟੂਡੀਓਜ਼ ਦੁਆਰਾ ਨਿਰਮਿਤ ‘ਲਾਲ ਸਿੰਘ ਚੱਢਾ’ ਇਸ ’ਚ ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ ਅਤੇ ਚੈਤੰਨਿਆ ਅਕੀਨੇਨੀ ਵੀ ਹਨ।