ਦੇਸ਼ ਦੀ ਏਕਤਾ ਦੇ ਜਜ਼ਬੇ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ ‘ਬੰਦਾ ਸਿੰਘ ਚੌਧਰੀ’ ਦਾ ਟ੍ਰੇਲਰ

Sunday, Oct 06, 2024 - 03:06 PM (IST)

ਮੁੰਬਈ- ਅਰਸ਼ਦ ਵਾਰਸੀ ਅਤੇ ਮਿਹਰ ਵਿਜ ਸਟਾਰਰ ਫਿਲਮ ‘ਬੰਦਾ ਸਿੰਘ ਚੌਧਰੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜੋ ਦੇਸ਼ ਦੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕਰਦਾ ਹੈ। ‘ਬੰਦਾ ਸਿੰਘ ਚੌਧਰੀ’ ਸਿਰਫ਼ ਸਿਆਸੀ ਉਥਲ-ਪੁਥਲ ਦੀ ਕਹਾਣੀ ਨਹੀਂ ਹੈ, ਸਗੋਂ ਇਹ ਵਫ਼ਾਦਾਰੀ ਅਤੇ ਇਕ ਰਾਸ਼ਟਰ ਦੀ ਆਤਮਾ ਨੂੰ ਬਚਾਉਣ ਦੀ ਲੜਾਈ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਅਰਸ਼ਦ ਵਾਰਸੀ ਕਹਿੰਦੇ ਹਨ, ‘‘ਫਿਲਮ ਵਿਚ ਮੇਰਾ ਕਿਰਦਾਰ ਇਕ ਅਜਿਹੇ ਵਿਅਕਤੀ ਦਾ ਹੈ, ਜੋ ਇਹ ਦਿਖਾਉਂਦਾ ਹੈ ਕਿ ਸਭ ਤੋਂ ਹਨੇਰੇ ਸਮੇਂ ’ਚ ਵੀ, ਇਨਸਾਨੀ ਜਜ਼ਬੇ ਵਿਚ ਹਰ ਚੀਜ਼ ਨੂੰ ਪਾਰ ਕਰਨ ਦੀ ਹਿੰਮਤ ਹੁੰਦੀ ਹੈ।

ਇਹ ਵੀ ਪੜ੍ਹੋ- ਇਸ ਚੀਜ਼ ਨੇ ਬਚਾਇਆ ਸੀ ਹਨੀ ਸਿੰਘ ਦਾ ਡੁੱਬਦਾ ਕਰੀਅਰ, ਗਾਇਕ ਨੇ ਕੀਤਾ ਖੁਲਾਸਾ

ਫਿਲਮ ‘ਬੰਦਾ ਸਿੰਘ ਚੌਧਰੀ’ ਨੂੰ ਅਰਬਾਜ਼ ਖਾਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ ਜੋ ਸੀਮਲੈਸ ਪ੍ਰੋਡਕਸ਼ਨ ਐੱਲ. ਐੱਲ. ਪੀ. ਅਤੇ ਅਕਸ ਮੂਵੀਜ਼ ਐਂਡ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ। ਫਿਲਮ ਦਾ ਨਿਰਮਾਣ ਅਰਬਾਜ਼ ਖਾਨ ਅਤੇ ਮਨੀਸ਼ ਮਿਸ਼ਰਾ ਨੇ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News