ਰੋਮਾਂਚ ਦਾ ਮਜ਼ਾ ਦੁੱਗਣਾ ਕਰੇਗੀ ਜਾਸੂਸੀ ਥ੍ਰਿਲਰ ਫਿਲਮ ''ਬਰਲਿਨ''

Saturday, Sep 07, 2024 - 05:23 PM (IST)

ਰੋਮਾਂਚ ਦਾ ਮਜ਼ਾ ਦੁੱਗਣਾ ਕਰੇਗੀ ਜਾਸੂਸੀ ਥ੍ਰਿਲਰ ਫਿਲਮ ''ਬਰਲਿਨ''

ਮੁੰਬਈ- ਇਸ ਸਮੇਂ ਸਿਨੇਮਾਘਰਾਂ ਤੋਂ ਲੈ ਕੇ ਓ. ਟੀ. ਟੀ. 'ਤੇ ਸਸਪੈਂਸ ਥ੍ਰਿਲਰ ਫਿਲਮਾਂ ਦੀ ਬਹਾਰ ਆ ਚੁੱਕੀ ਹੈ। ਥ੍ਰਿਲਰ ਫਿਲਮਾਂ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਈਆਂ ਹਨ। ਅਪਾਰਸ਼ਕਤੀ ਖੁਰਾਨਾ ਦੀ ਸਟਾਰਰ ਫਿਲਮ ਬਰਲਿਨ 13 ਸਤੰਬਰ ਨੂੰ ਜ਼ੀ-5 'ਤੇ ਰਿਲੀਜ਼ ਨੂੰ ਤਿਆਰ ਹੈ। ਫਿਲਮ ਸਾਲ 1990 ਦੇ ਦਹਾਕੇ ਦੀ ਨਵੀਂ ਦਿੱਲੀ ਦੇ ਸਿਆਸੀ ਮਾਹੌਲ ’ਤੇ ਆਧਾਰਿਤ ਹੈ, ਜੋ ਸਾਨੂੰ ਅਜਿਹੀ ਦੁਨੀਆ 'ਚ ਲੈ ਜਾਵੇਗੀ, ਜੋ ਜਾਸੂਸੀ ਥ੍ਰਿਲਰ ਜਾਨਰ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਫਿਲਮ ਬਾਰੇ ਅਪਾਰਸ਼ਕਤੀ ਖੁਰਾਨਾ, ਰਾਹੁਲ ਬੋਸ, ਇਸ਼ਵਾਕ ਸਿੰਘ ਅਤੇ ਨਿਰਦੇਸ਼ਕ ਅਤੁਲ ਸੱਭਰਵਾਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ ਹਨ...

ਅਤੁਲ ਸੱਭਰਵਾਲ
ਤੁਹਾਨੂੰ ਕਿਉਂ ਲੱਗਿਆ ਕਿ ਬਰਲਿਨ ਇਕ ਮਹੱਤਵਪੂਰਨ ਕਹਾਣੀ ਹੈ, ਜੋ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ?
ਮੈਨੂੰ ਤਾਂ ਬਹੁਤ ਸਾਰੀਆਂ ਕਹਾਣੀਆਂ ਲਈ ਅਜਿਹਾ ਲੱਗਦਾ ਹੈ ਪਰ ਕੁਝ ਕਹਾਣੀਆਂ ਦੀ ਕਿਸਮਤ ਹੁੰਦੀ ਹੈ, ਜੋ ਫਿਲਮ ਬਣ ਜਾਂਦੀਆਂ ਹਨ। ਰਾਈਟਰ ਜਾਂ ਸਟੋਰੀਟੈੱਲਰ ਇਹ ਗੱਲ ਤੈਅ ਨਹੀਂ ਕਰ ਪਾਉਂਦਾ ਕਿ ਕਿਹੜੀ ਕਹਾਣੀ ਹੈ ਜੋ ਜ਼ਰੂਰੀ ਹੈ। ਉਹ ਤੁਹਾਡੇ ’ਤੇ ਹੁੰਦਾ ਹੈ ਕਿ ਕਿਹੜੀ ਕਹਾਣੀ ਤੁਹਾਡੇ ਦਿਲ ਨੂੰ ਛੂਹ ਰਹੀ ਹੈ। 10 ਲਿਖਦੇ ਹਨ, ਜਿਨ੍ਹਾਂ ’ਚੋਂ ਇਕ ਮਿਲ ਜਾਂਦੀ ਹੈ। ਮੈਨੂੰ ਇਸ ਫਿਲਮ ਅਤੇ ਇਸ ਦੀ ਕਹਾਣੀ ਵਿਚ ਕੁਝ ਚੀਜ਼ਾਂ ਨੇ ਕਾਫੀ ਰੋਮਾਂਚਿਤ ਕੀਤਾ, ਜੋ ਦਰਸ਼ਕਾਂ ਨੂੰ ਪਸੰਦ ਆਵੇਗੀ।

ਰਾਹੁਲ ਬੋਸ
ਬਰਲਿਨ ਤੋਂ ਬਾਅਦ ਦਰਸ਼ਕਾਂ ਤੋਂ ਕਿਸ ਤਰ੍ਹਾਂ ਦੇ ਰਿਸਪਾਂਸ ਦੀ ਉਮੀਦ ਕਰ ਰਹੇ ਹੋ?
ਹਰ ਫਿਲਮ ’ਚ ਨਿਭਾਇਆ ਹੋਇਆ ਕਿਰਦਾਰ ਕੋਈ ਨਾ ਕੋਈ ਛਾਪ ਛੱਡਦਾ ਹੈ, ਜਿਵੇਂ ‘ਦਿਲ ਧੜਕਨੇ ਦੋ’ ਦਾ ਮਾਨਵ ਦਰਸ਼ਕਾਂ ਨੂੰ ਯਾਦ ਰਿਹਾ ਸੀ। ਇਸ ਫਿਲਮ ਤੋਂ ਵੀ ਉਮੀਦ ਹੈ ਕਿ ਇਸ ’ਚ ਜੋ ਮੇਰਾ ਕਿਰਦਾਰ ਹੈ, ਲੋਕ ਫਿਲਮ ਦੇਖਣ ਤੋਂ ਬਾਅਦ ਉਸ ਨੂੰ ਯਾਦ ਕਰਨਗੇ। ਉਸ ਦੀ ਗੱਲ ਕਰਨਗੇ।

 ਤੁਸੀਂ ਆਪਣੇ ਕਿਰਦਾਰ ਅਤੇ ਕਿਸੇ ਪ੍ਰਾਜੈਕਟ ਨੂੰ ਕਿਸ ਆਧਾਰ ’ਤੇ ਚੁਣਦੇ ਹੋ?
ਕਿਸੇ ਪ੍ਰਾਜੈਕਟ ਲਈ ਜੋ ਚੀਜ਼ਾਂ ਮੈਨੂੰ ਜ਼ਰੂਰੀ ਲੱਗਦੀਆਂ ਹਨ, ਉਹ ਹੈ ਸਟੋਰੀ, ਤੁਹਾਡਾ ਆਪਣਾ ਕਿਰਦਾਰ, ਕੋ-ਸਟਾਰ, ਸਕ੍ਰਿਪਟ, ਡਾਇਰੈਕਟਰ। ਰੋਲ ਚੁਣਦੇ ਸਮੇਂ ਮੇਰਾ ਸਵਾਲ ਹੁੰਦਾ ਹੈ ਕਿ ਕੀ ਕਿਰਦਾਰ ਇਸ ਕਹਾਣੀ ’ਚ ਨਹੀਂ ਹੁੰਦਾ। ਮਤਲਬ ਕਹਾਣੀ ’ਚ ਉਹ ਕਿਰਦਾਰ ਕਿੰਨਾ ਜ਼ਰੂਰੀ ਹੈ। ਆਪਣੀਆਂ ਕਈ ਫਿਲਮਾਂ ’ਚ ਮੈਂ ਅਜਿਹਾ ਕੀਤਾ ਹੈ। ਕਿਰਦਾਰ ਬਾਰੇ ਜਾਣ ਕੇ ਹੀ ਮੈਂ ਹਾਂ ਕਰਦਾ ਹਾਂ।

ਅਪਾਰਸ਼ਕਤੀ ਖੁਰਾਨਾ
ਤੁਸੀਂ ਬਰਲਿਨ ਫਿਲਮ ਨੂੰ ਕਿਉਂ ਚੁਣਿਆ, ਕੀ ਕਾਰਨ ਸੀ?

ਇਕ ਕਲਾਕਾਰ ਨੂੰ ਹਰ ਤਰੀਕੇ ਦੇ ਰੋਲ, ਹਰ ਤਰੀਕੇ ਦੇ ਲੋਕਾਂ ਨਾਲ ਹੀ ਕੰਮ ਕਰਨ ’ਚ ਮਜ਼ਾ ਆਉਂਦਾ ਹੈ। ਮਜ਼ੇ ਦੇ ਨਾਲ-ਨਾਲ ਗ੍ਰੋਥ ਵੀ ਹੁੰਦੀ ਹੈ। ਹਰ ਜਗ੍ਹਾ ਹਰ ਤਰੀਕੇ ਦੇ ਦਰਸ਼ਕ ਹੁੰਦੇ ਹਨ। ‘ਸਤ੍ਰੀ-2’ ਦੇ ਅਲੱਗ ਦਰਸ਼ਕ ਸੀ ਅਤੇ ‘ਬਰਲਿਨ’ ਦੇ ਦਰਸ਼ਕ ਅਲੱਗ ਹੋਣਗੇ। ਇਸ ਫਿਲਮ ਦੀ ਜੋ ਸਟਾਰਕਾਸਟ ਹੈ, ਉਸ ਲਈ ਕੰਮ ਕਰਨ ’ਚ ਬਹੁਤ ਮਜ਼ਾ ਆਇਆ, ਜੋ ਸੈੱਟ ’ਤੇ ਮਜ਼ਾ ਆਉਂਦਾ ਹੈ, ਘਰ ਜਾ ਕੇ ਵੀ ਉਹੀ ਖ਼ੁਸ਼ੀ ਹੁੰਦੀ ਹੈ।

 ਤੁਹਾਡਾ ਕਿਸੇ ਪ੍ਰਾਜੈਕਟ ਨੂੰ ਚੁਣਨ ਦਾ ਪ੍ਰੋਸੈੱਸ ਕੀ ਹੈ?
ਜਦੋਂ ਤੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਮੇਰੀ ਪਹਿਲੀ ਪਸੰਦ ਇਹ ਹੁੰਦੀ ਹੈ ਕਿ ਮੈਨੂੰ ਕਿਸ ਦੇ ਨਾਲ ਕੰਮ ਕਰਨਾ ਹੈ ਤਾਂ ਕਿ ਜਿਸ ਨਾਲ ਕੰਮ ਕਰ ਰਹੇ ਹਾਂ, ਉਨ੍ਹਾਂ ਨਾਲ ਤੁਹਾਡੀ ਸਮਝਦਾਰੀ ਹੋਵੇ। ਜਿੱਥੇ ਜਲਣ, ਈਰਖਾ ਦਾ ਕੋਈ ਭਾਵ ਨਾ ਹੋਵੇ। ਜੋ ਤੁਹਾਨੂੰ ਸੈੱਟ ’ਤੇ ਪ੍ਰੇਸ਼ਾਨ ਕਰੇ। ਮੈਂ ਹਮੇਸ਼ਾ ਜੋ ਵੀ ਕੰਮ ਕੀਤਾ ਹੈ, ਉਸ ’ਚ ਮੇਰਾ ਪਹਿਲਾ ਪ੍ਰੋਸੈੱਸ ਇਹੀ ਰਿਹਾ ਹੈ ਕਿ ਵਿਅਕਤੀਗਤ ਤੌਰ ’ਤੇ ਕੰਮ ਕਰ ਪਾ ਰਿਹਾ ਹਾਂ ਜਾਂ ਨਹੀਂ। ਕਿਸੇ ਸਕ੍ਰਿਪਟ ਜਿੰਨਾ ਹੀ ਮੇਰੇ ਲਈ ਪ੍ਰੋਡਿਊਸਰ, ਡਾਇਰੈਕਟਰ, ਕੋ-ਸਟਾਰ ਦਾ ਚੰਗਾ ਹੋਣਾ ਜ਼ਰੂਰੀ ਹੈ।

ਇਸ਼ਵਾਕ ਸਿੰਘ
ਤੁਹਾਡੇ ਕੋਲ ਇਕ ਗੂੰਗੇ-ਬੋਲ਼ੇ ਕਿਰਦਾਰ ਦੀ ਸਕ੍ਰਿਪਟ ਆਈ ਤਾਂ ਤੁਸੀਂ ਇਸ ਨੂੰ ਕਰਨ ਲਈ ਕਿਵੇਂ ਤਿਆਰ ਹੋਏ?
ਜੇਕਰ ਤੁਸੀਂ ਕਿਸੇ ਵੀ ਐਕਟਰ ਨਾਲ ਇਸ ਤਰ੍ਹਾਂ ਦੇ ਰੋਲ ਬਾਰੇ ਗੱਲ ਕਰੋ ਤਾਂ ਇਹ ਹਰ ਕਿਸੇ ਲਈ ਹੀ ਚੁਣੌਤੀਪੂਰਨ ਕੰਮ ਹੋਵੇਗਾ। ਇਕ ਗੂੰਗੇ-ਬੋਲ਼ੇ ਇਨਸਾਨ ਨੂੰ ਕੇਵਲ ਆਪਣੀ ਸਾਈਨ ਭਾਸ਼ਾ ਹੀ ਆਉਂਦੀ ਹੈ ਅਤੇ ਉਹ ਜੇਕਰ ਸਾਹਮਣੇ ਵਾਲੇ ਨਾਲ ਗੱਲ ਕਰ ਰਿਹਾ ਹੈ ਤਾਂ ਉਹ ਚਾਹੇਗਾ ਕਿ ਤੁਸੀਂ ਉਸ ਦੀ ਭਾਸ਼ਾ ਨੂੰ ਸਮਝੋ। ਜਦੋਂ ਮੈਂ ਇਸ ਕਿਰਦਾਰ ’ਤੇ ਕੰਮ ਕਰ ਰਿਹਾ ਸੀ, ਉਦੋਂ ਮੈਂ ਇਸ ਚੀਜ਼ ਨੂੰ ਸਮਝਿਆ। ਇਸ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਮੈਨੂੰ ਇਹੀ ਉਤਸ਼ਾਹ ਸੀ ਕਿ ਇਨ੍ਹਾਂ ਲੋਕਾਂ ਨਾਲ ਜੁੜੀਆਂ ਗੱਲਾਂ ਕੀ ਹਨ, ਚੁਣੌਤੀ ਕੀ ਹੈ। ਅਜਿਹੀਆਂ ਕੀ ਚੀਜ਼ਾਂ ਹਨ, ਜਿਸ ਨੂੰ ਮੈਂ ਰਿਲੇਟ ਕਰ ਪਾਵਾਂਗਾ। ਕਾਫੀ ਚੁਣੌਤੀਪੂਰਨ ਕਿਰਦਾਰ ਸੀ।

ਦਰਸ਼ਕ ਬਰਲਿਨ ਫਿਲਮ ਨੂੰ ਕਿਉਂ ਦੇਖਣ। ਇਸ ਵਿਚ ਕੀ ਖ਼ਾਸ ਗੱਲ ਹੈ?
ਪਹਿਲਾ, ਇਹ ਸ਼ੁਰੂਆਤ ਤੋਂ ਆਖ਼ਰ ਤੱਕ ਬੇਹੱਦ ਆਕਰਸ਼ਕ ਹੈ। ਦੂਜਾ, ਇਸ ’ਚ ਹੋਰ ਰੋਮਾਂਚਕ ਕਹਾਣੀ ਸੁਣਾਈ ਜਾਂਦੀ ਹੈ। ਤੀਜਾ, ਇਹ ਇਕ ਵਿਜ਼ੂਅਲ ਅਨੁਭਵ ਹੈ। ਹਰੇਕ ਦ੍ਰਿਸ਼ ਤੁਹਾਨੂੰ ਇਸ ਕਿਰਕਿਰੇ ਵਾਤਾਵਰਨ ਨਾਲ ਭਰੀ ਦੁਨੀਆ ’ਚ ਖਿੱਚ ਲੈਂਦਾ ਹੈ, ਜਿਸ ਨੂੰ ਅਸੀਂ ਬਣਾਇਆ ਹੈ।


author

Priyanka

Content Editor

Related News