‘ਰੱਬ ਦਾ ਰੇਡੀਓ-3’ ਦਾ ਮਿਊਜ਼ਿਕ ਬਣਿਆ ਸਰੋਤਿਆਂ ਦੀ ਪਹਿਲੀ ਪਸੰਦ, ਹਰ ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
Monday, Mar 30, 2026 - 09:57 AM (IST)
ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੀ ਸਭ ਤੋਂ ਸਫ਼ਲ ਫ੍ਰੈਂਚਾਈਜ਼ੀ ’ਚੋਂ ਇਕ ‘ਰੱਬ ਦਾ ਰੇਡੀਓ’ ਇਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ’ਤੇ ਦਸਤਕ ਦੇਣ ਲਈ ਤਿਆਰ ਹੈ। ਫ਼ਿਲਮ ‘ਰੱਬ ਦਾ ਰੇਡੀਓ-3’ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਆਪਣੇ ਰੂਹਾਨੀ ਅਤੇ ਸੱਭਿਆਚਾਰਕ ਸੰਗੀਤ ਸਦਕਾ ਸੁਰਖੀਆਂ ’ਚ ਆ ਗਈ ਹੈ। ਫ਼ਿਲਮ ਦੇ ਨਵੇਂ ਰਿਲੀਜ਼ ਹੋਏ ਗੀਤ ‘ਮੋਰ’, ‘ਮਹਿੰਦੀ’ ਅਤੇ ‘ਫਾਲ’ ਯੂ-ਟਿਊਬ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਤੇਜ਼ੀ ਨਾਲ ਟ੍ਰੈਂਡ ਕਰ ਰਹੇ ਹਨ, ਜਿਸ ਨੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਕੈਮਿਸਟਰੀ ਨੂੰ ਇਨ੍ਹਾਂ ਗੀਤਾਂ ਵਿਚ ਖ਼ੂਬ ਸਲਾਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਕਾਮੇਡੀਅਨ ਐਲੇਕਸ, ਇੰਡਸਟਰੀ 'ਚ ਪਸਰਿਆ ਮਾਤਮ
ਜਾਣਕਾਰੀ ਮੁਤਾਬਕ ‘ਮੋਰ’ ਗੀਤ ’ਚ ਪੰਜਾਬੀ ਲੋਕ-ਰੰਗ ਅਤੇ ਰਵਾਇਤੀ ਸੱਭਿਆਚਾਰ ਦੀ ਖ਼ੂਬਸੂਰਤ ਝਲਕ ਵੇਖਣ ਨੂੰ ਮਿਲਦੀ ਹੈ, ਜਦਕਿ ‘ਮਹਿੰਦੀ’ ਵਿਆਹ ਦੀਆਂ ਰਸਮਾਂ ਅਤੇ ਪਰਿਵਾਰਕ ਖੁਸ਼ੀਆਂ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ‘ਫਾਲ’ ਇਕ ਰੂਹਾਨੀ ਅਤੇ ਜਜ਼ਬਾਤੀ ਰੋਮਾਂਟਿਕ ਗੀਤ ਹੈ, ਜੋ ਨੌਜਵਾਨ ਦਰਸ਼ਕਾਂ ਨੂੰ ਖਾਸ ਤੌਰ ’ਤੇ ਆਕਰਸ਼ਿਤ ਕਰ ਰਿਹਾ ਹੈ। ਫ਼ਿਲਮ ਦਾ ਸੰਗੀਤ ਗੁਰਮੋਹ ਵਲੋਂ ਬਹੁਤ ਹੀ ਖ਼ੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੇ ਬੋਲ ਲਿਖਣ ’ਚ ਗੁਰਦਾਸ ਮਾਨ, ਹਰਮਨਜੀਤ ਸਿੰਘ ਅਤੇ ਜੱਸ ਗਰੇਵਾਲ ਵਰਗੇ ਵੱਡੇ ਨਾਵਾਂ ਦਾ ਯੋਗਦਾਨ ਦੱਸਿਆ ਜਾ ਰਿਹਾ ਹੈ। ਉਦਯੋਗ ਨਾਲ ਜੁੜੇ ਲੋਕਾਂ ਦੇ ਅਨੁਸਾਰ ਇਹ ਗੀਤ ਫਿਲਮ ਦੀ ਕਾਮਯਾਬੀ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਹ ਵੀ ਪੜ੍ਹੋ: 14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ ਸਾਹਮਣੇ
‘ਮਹਿੰਦੀ’ ਗੀਤ ਨੂੰ ਨਿਮਰਤ ਖਹਿਰਾ, ਮੰਨਤ ਨੂਰ ਅਤੇ ਜੋਤਿਕਾ ਟਾਂਗਰੀ ਵਲੋਂ ਗਾਇਆ ਗਿਆ ਹੈ, ਜਦਕਿ ‘ਮੋਰ’ ਗੀਤ ਵਿਚ ਨਿਮਰਤ ਖਹਿਰਾ ਅਤੇ ਨੂਰ ਚਾਹਲ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ। ਇਨ੍ਹਾਂ ਗੀਤਾਂ ਦੇ ਬੋਲ ਅਤੇ ਕੰਪੋਜ਼ੀਸ਼ਨ ਵੀ ਹਰਮਨਜੀਤ ਸਿੰਘ ਵਲੋਂ ਕੀਤੇ ਗਏ ਹਨ, ਜਦਕਿ ਮਿਊਜ਼ਿਕ ਗੁਰਮੋਹ ਨੇ ਤਿਆਰ ਕੀਤਾ ਹੈ। ਤੀਜਾ ਗੀਤ ‘ਫਾਲ’ ਦਰਸ਼ਕਾਂ ਵਿਚ ਖਾਸ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੇ ਗਾਇਆ ਹੈ। ਇਸ ਗੀਤ ਦੇ ਬੋਲ ਅਤੇ ਕੰਪੋਜ਼ੀਸ਼ਨ ਖੁਦ ਤਰਸੇਮ ਜੱਸੜ ਵਲੋਂ ਕੀਤੇ ਗਏ ਹਨ, ਜਦਕਿ ਮਿਊਜ਼ਿਕ ਅਤੇ ਮਿਕਸਿੰਗ ਵਜ਼ੀਰ ਪਾਤਰ ਨੇ ਸੰਭਾਲੀ ਹੈ।
ਇਹ ਵੀ ਪੜ੍ਹੋ: ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ 'ਤੀ ਨੌਕਰਾਣੀ
ਸੰਗੀਤ ਪ੍ਰੇਮੀਆਂ ਦਾ ਕਹਿਣਾ ਹੈ ਕਿ ‘ਰੱਬ ਦਾ ਰੇਡੀਓ’ ਸੀਰੀਜ਼ ਹਮੇਸ਼ਾ ਹੀ ਆਪਣੀ ਮਿੱਟੀ ਨਾਲ ਜੁੜੇ ਗੀਤਾਂ ਲਈ ਜਾਣੀ ਜਾਂਦੀ ਹੈ ਅਤੇ ਇਸ ਵਾਰੀ ਵੀ ਇਹ ਪ੍ਰੰਪਰਾ ਜਾਰੀ ਰਹੀ ਹੈ। ਰਿਲੀਜ਼ ਤੋਂ ਬਾਅਦ ਹੀ ਇਨ੍ਹਾਂ ਗੀਤਾਂ ’ਤੇ ਰੀਲਾਂ ਅਤੇ ਸ਼ਾਰਟ ਵੀਡੀਓਜ਼ ਬਣਨ ਲੱਗ ਪਈਆਂ ਹਨ, ਜੋ ਇਸ ਦੀ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ। ਹੈਰੀ ਭੱਟੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਮਨਪ੍ਰੀਤ ਸਿੰਘ ਜੌਹਲ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵਲੋਂ ਲਿਖੀ ਗਈ ਹੈ। ਇਹ ਫ਼ਿਲਮ ਵਿਹਲੀ ਜਨਤਾ ਫ਼ਿਲਮਜ਼ ਦੀ ਪੇਸ਼ਕਸ਼ ਹੈ। ਮੁੱਖ ਜੋੜੀ ਤੋਂ ਇਲਾਵਾ ਫ਼ਿਲਮ ’ਚ ਨਿਰਮਲ ਰਿਸ਼ੀ, ਜਤਿੰਦਰ ਕੌਰ, ਨਵਦੀਪ ਕਲੇਰ, ਰੌਣਕ ਜੋਸ਼ੀ, ਸੁੱਖੀ ਚਾਹਲ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਸੁਨੀਤਾ ਧਿਰ ਤੇ ਸੀਮਾ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ 3 ਅਪ੍ਰੈਲ ਨੂੰ ਵੱਡੇ ਪੱਧਰ ’ਤੇ ਰਿਲੀਜ਼ ਹੋਵੇਗੀ। ਫਿਲਮ ਦੇ ਗੀਤਾਂ ਨੂੰ ਮਿਲ ਰਹੇ ਵੱਡੇ ਰਿਸਪਾਂਸ ਨਾਲ ਮੇਕਰਜ਼ ਨੂੰ ਵੀ ਉਮੀਦ ਹੈ ਕਿ ‘ਰੱਬ ਦਾ ਰੇਡੀਓ 3’ ਬਾਕਸ ਆਫਿਸ ’ਤੇ ਵਧੀਆ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ: IPL 2026: ਜਿੱਤ ਮਗਰੋਂ ਵਿਰਾਟ ਕੋਹਲੀ ਨੇ ਸਟੇਡੀਅਮ 'ਚ ਹੀ ਪਤਨੀ ਅਨੁਸ਼ਕਾ 'ਤੇ ਲੁਟਾਇਆ ਪਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
