‘ਦਿ ਕੇਰਲ ਸਟੋਰੀ’ ’ਚ ਨਜ਼ਰ ਆਵੇਗੀ ਔਰਤਾਂ ਦੀ ਤਸਕਰੀ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ
Wednesday, Mar 23, 2022 - 11:33 AM (IST)
ਮੁੰਬਈ (ਬਿਊਰੋ)– ਪੂਰੇ ਮਨੁੱਖੀ ਇਤਿਹਾਸ ’ਚ ਵਹਿਸ਼ੀਪੁਣੇ ਤੇ ਧੋਖੇ ਦੇ ਅਣਗਿਣਤ ਕਿੱਸੇ ਸੁਣਾਏ ਗਏ ਹਨ। ਅਜਿਹੀ ਹੀ ਇਕ ਕਹਾਣੀ ਸਾਡੇ ਆਪਣੇ ਦੇਸ਼ ਤੋਂ ਸਾਹਮਣੇ ਆਉਂਦੀ ਹੈ, ਜਦੋਂ ਇਕ ਅੱਤਵਾਦੀ ਸੰਗਠਨ ਨੇ ਫਾਰੈਨ ’ਚ ਜਨਮ ਲਿਆ।
ਇਹ ਖ਼ਬਰ ਵੀ ਪੜ੍ਹੋ : ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ
ਫ਼ਿਲਮ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਤੇ ਰਾਈਟਰ-ਡਾਇਰੈਕਟਰ ਸੁਦੀਪਤੋ ਸੇਨ ਛੇਤੀ ਹੀ ਔਰਤਾਂ ਦੀ ਤਸਕਰੀ ਦੀ ਇਕ ਭਿਆਨਕ ਕਹਾਣੀ ਲੈ ਕੇ ਆ ਰਹੇ ਹਨ, ਜੋ ਕਿ ਉਸ ਜਗ੍ਹਾ ਦੀ ਹੈ, ਜਿਸ ਨੂੰ ਭਗਵਾਨ ਦਾ ਸ਼ਹਿਰ ਮੰਨਿਆ ਜਾਂਦਾ ਹੈ, ਯਾਨੀ ਕੇਰਲ।
ਇਸ ਦੀ ਇਕ ਝਲਕ ਹਾਲ ਹੀ ’ਚ ਜਾਰੀ ਕੀਤੀ ਗਈ ਇਕ ਸ਼ਾਰਟ ਵੀਡੀਓ ’ਚ ਦਿਖਾਈ ਗਈ, ਜਿਥੇ ਇਕ ਸੂਬੇ ਦੇ ਮੌਹਤਬਰ ਵਿਅਕਤੀ ਨੂੰ ਕੇਰਲ ਤੋਂ ਆਈ. ਐੱਸ. ਆਈ. ਐੱਸ. ਤੇ ਦੁਨੀਆ ਦੇ ਹੋਰ ਜੰਗ ਪ੍ਰਭਾਵਿਤ ਖੇਤਰਾਂ ’ਚ ਚੱਲ ਰਹੇ ਅਗਵਾ ਕਰਨ ਤੇ ਹਜ਼ਾਰਾਂ ਔਰਤਾਂ ਦੀ ਤਸਕਰੀ ਦੇ ਬਾਰੇ ’ਚ ਗੱਲ ਕਰਦੇ ਹੋਏ ਦਿਖਾਇਆ ਗਿਆ ਹੈ।
ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਕਿਹਾ ਕਿ ਇਹ ਕਹਾਣੀ ਇਕ ਮਨੁੱਖੀ ਤਰਾਸਦੀ ਦੀ ਹੈ, ਜੋ ਤੁਹਾਨੂੰ ਅੰਦਰ ਤਕ ਹਿਲਾ ਦੇਵੇਗੀ। ਜਦੋਂ ਸੁਦੀਪਤੋ ਨੇ ਆ ਕੇ ਮੈਨੂੰ 3-4 ਸਾਲ ਤੋਂ ਜ਼ਿਆਦਾ ਦੀ ਆਪਣੀ ਰਿਸਰਚ ਦੇ ਨਾਲ ਕਹਾਣੀ ਸੁਣਾਈ ਤਾਂ ਪਹਿਲੀ ਹੀ ਵਾਰ ’ਚ ਮੈਂ ਰੋ ਪਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।