‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਲੀ ਅਸਗਰ ਦਾ ਖੁਲਾਸਾ, ਕਿਹਾ- ‘ਪਿਛਲੇ 5 ਸਾਲਾਂ ਤੋਂ ਕਪਿਲ ਨੂੰ ਨਹੀਂ ਮਿਲਿਆ’

Saturday, Sep 17, 2022 - 04:14 PM (IST)

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਲੀ ਅਸਗਰ ਦਾ ਖੁਲਾਸਾ, ਕਿਹਾ- ‘ਪਿਛਲੇ 5 ਸਾਲਾਂ ਤੋਂ ਕਪਿਲ ਨੂੰ ਨਹੀਂ ਮਿਲਿਆ’

ਬਾਲੀਵੁੱਡ ਡੈਸਕ- ਟੀ.ਵੀ ਦਾ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਇਕ ਵਾਰ ਫ਼ਿਰ ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਨੂੰ ਦੇਖਣ ਲਈ ਪ੍ਰਸ਼ੰਸਕਾਂ ਲੰਮੇ ਸਮੇਂ ਤੋਂ ਇੰਤਜ਼ਾਰ  ਕਰ ਰਹੇ ਸੀ।ਇਸ ਸ਼ੋਅ ਨੂੰ ਕਪਿਲ ਸ਼ਰਮਾ ਹੋਸਟ ਕਰ ਰਹੇ ਹਨ। ਹਾਲਾਂਕਿ ਇਸ ਵਾਰ ਸ਼ੋਅ ’ਚ ਕੁਝ ਨਵੇਂ ਚਿਹਰੇ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਨਹੀਂ ਰਿਹਾ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਨਿਰਮਾਤਾਵਾਂ ਨੂੰ ਕ੍ਰਿਸ਼ਨਾ ਅਭਿਸ਼ੇਕ, ਭਾਰਤੀ ਅਤੇ ਅਲੀ ਅਸਗਰ ਨੂੰ ਵਾਪਸ ਲਿਆਉਣ ਦੀ ਬੇਨਤੀ ਕਰ ਰਹੇ ਹਨ। ਇਸ ਦੌਰਾਨ ਕਪਿਲ ਦੀ ਦਾਦੀ ਦਾ ਕਿਰਦਾਰ ਨਿਭਾਉਣ ਵਾਲੇ ਅਲੀ ਅਸਗਰ ਨੇ ਆਪਣੇ ਅਤੇ ਕਪਿਲ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ।  

PunjabKesari

ਇਹ ਵੀ ਪੜ੍ਹੋ : ਕੰਗਨਾ ਨੇ ਖੁਦ ਨੂੰ ਦੱਸਿਆ ਸ੍ਰੀਦੇਵੀ ਦੀ ਪ੍ਰਸ਼ੰਸਕ, ਕਿਹਾ- ‘ਕੋਈ ਬੱਚੇ ਦੀ ਤਰ੍ਹਾਂ ਮਾਸੂਮ ਅਤੇ ਮਜ਼ਾਕੀਆ ਕਿਵੇਂ ਹੋ ਸਕਦਾ ਹੈ’

ਮੀਡੀਆ ਰਿਪੋਰਟ ਮੁਤਾਬਕ ਅਲੀ ਅਸਗਰ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸ਼ੋਅ ਛੱਡਿਆ ਹੈ ਉਦੋਂ ਉਨ੍ਹਾਂ ਨੇ ਕਪਿਲ ਸ਼ਰਮਾ ਸ਼ੋਅ ਨੂੰ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸ਼ੋਅ ਛੱਡਣ ਤੋਂ ਬਾਅਦ ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਅਸੀਂ ਇਕ ਦੂਜੇ ਦੀਆਂ ਕਾਲਾਂ ਨੂੰ ਮਿਸ ਕੀਤਾ ਅਤੇ ਅਸੀਂ ਕਦੇ ਨਹੀਂ ਮਿਲੇ।

PunjabKesari

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਕਦੇ ਸ਼ੋਅ ’ਤੇ ਵਾਪਸੀ ਕਰਨਗੇ ਤਾਂ ਅਲੀ ਨੇ ਜਵਾਬ ਦਿੱਤਾ ਕਿ ਪਿਛਲੇ 5 ਸਾਲਾਂ ਤੋਂ ਮੇਰੇ ਅਤੇ ਕਪਿਲ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਅਸੀਂ ਕਦੇ ਵੀ ਨਹੀਂ ਮਿਲੇ ਹਾਂ, ਤਾਂ ਮੈਂ ਕਿਵੇਂ ਕਹਿ ਸਕਦਾ ਹਾਂ ਕੀ ਮੈਂ ਉਨ੍ਹਾਂ ਦੇ ਸ਼ੋਅ ’ਤੇ ਵਾਪਸ ਜਾਵਾਂਗਾ?

ਅਲੀ ਨੇ ਅੱਗੇ ਕਿਹਾ ਕਿ ‘ਮੇਰਾ ਇਤਰਾਜ਼ ਸਿਰਫ਼ ਮੇਰੇ ਕਿਰਦਾਰ ਨੂੰ ਲੈ ਕੇ ਸੀ। ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਸੀ।ਅਜਿਹਾ ਕੁਝ ਨਹੀਂ ਹੋਇਆ ਕਿ ਮੈਂ ਉਸ ਨਾਲ ਦੁਬਾਰਾ ਕੰਮ ਨਹੀਂ ਕਰਾਂਗਾ। ਅਲੀ ਅਸਗਰ ਨੇ ਇਸ ਤੋਂ ਇਲਾਵਾ ਕਿਹਾ ਕਿ ‘ਜਿਸ ਦਿਨ ਕੁਝ ਚੰਗਾ ਹੁੰਦਾ ਹੈ, ਅਸੀਂ ਦੁਬਾਰਾ ਇਕੱਠੇ ਹੋ ਸਕਦੇ ਹਾਂ। 

ਇਹ ਵੀ ਪੜ੍ਹੋ : ਬਲੈਕ ਆਊਟਫ਼ਿਟ ’ਚ ਰਣਬੀਰ-ਆਲੀਆ ਦੀ ਸ਼ਾਨਦਾਰ ਲੁੱਕ, ‘ਬ੍ਰਹਮਾਸਤਰ’ ਦੀ ਸਫ਼ਲਤਾ ਨੇ ਚਿਹਰੇ ’ਤੇ ਲਿਆਂਦੀ ਖੁਸ਼ੀ

ਅਲੀ ਅਸਗਰ ਦੇ ਕੰਮ ਦੀ ਗੱਲ ਕਰੀਏ ਤਾਂ ਅਲੀ ਇਸ ਸਮੇਂ ‘ਝਲਕ ਦਿਖਲਾ ਜਾ 10’ ਦੇ ਪ੍ਰਤੀਯੋਗੀ ਹਨ। ਉਹ ਸ਼ੋਅ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਸ ਸ਼ੋਅ ਨੂੰ ਨੋਰਾ ਫਤੇਹੀ, ਕਰਨ ਜੌਹਰ ਅਤੇ ਮਾਧੁਰੀ ਦੀਕਸ਼ਿਤ ਵੱਲੋਂ ਜੱਜ ਕੀਤਾ ਜਾ ਰਿਹਾ ਹੈ। 


 


author

shivani attri

Content Editor

Related News