ਕਪਿਲ ਸ਼ਰਮਾ ਦੇ ਸ਼ੋਅ ''ਚ ਵਰੁਣ ਧਵਨ ਦਾ ਖ਼ੁਲਾਸਾ, ਕਿਹਾ ''ਘਰ ''ਚ ਮੇਰੀ ਕੋਈ ਇੱਜ਼ਤ ਨਹੀਂ ਕਰਦਾ''

Thursday, Dec 24, 2020 - 11:48 AM (IST)

ਕਪਿਲ ਸ਼ਰਮਾ ਦੇ ਸ਼ੋਅ ''ਚ ਵਰੁਣ ਧਵਨ ਦਾ ਖ਼ੁਲਾਸਾ, ਕਿਹਾ ''ਘਰ ''ਚ ਮੇਰੀ ਕੋਈ ਇੱਜ਼ਤ ਨਹੀਂ ਕਰਦਾ''

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਵਰੁਣ ਧਵਨ ਇਨ੍ਹਾਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ 'ਕੁਲੀ ਨੰਬਰ 1' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਹਾਲ ਹੀ 'ਚ ਵਰੁਣ ਆਪਣੀ ਫ਼ਿਲਮ ਦੀ ਲੀਡ ਅਦਾਕਾਰ ਸਾਰਾ ਅਲੀ ਖ਼ਾਨ ਨਾਲ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਫ਼ੀ ਮਸਤੀ ਕੀਤੀ। ਇਸ ਦੌਰਾਨ ਵਰੁਣ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕੁਝ ਗੱਲਾਂ ਸਾਂਝੀਆਂ ਕੀਤੀਅਂ, ਜੋ ਸ਼ਾਇਦ ਤੁਸੀਂ ਤੇ ਅਸੀਂ ਨਹੀਂ ਜਾਣਦੇ ਹੋਵਾਂਗੇ। ਸ਼ੋਅ 'ਚ ਵਰੁਣ ਨੇ ਖ਼ੁਲਾਸਾ ਕੀਤਾ ਕਿ ਘਰ 'ਚ ਕੋਈ ਮੇਰੀ ਇੱਜ਼ਤ ਨਹੀਂ ਕਰਦਾ। ਅਦਾਕਾਰ ਨੇ ਦੱਸਿਆ ਕਿ ਜਦੋਂ ਵੀ ਉਹ ਭਰਾ ਨਾਲ ਕੋਈ ਗੱਲ ਕਰਨ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਚਿੜਕ ਕੇ (ਫਟਕਾਰ ਲਾ ਕੇ) ਭਜਾ ਦਿੰਦੇ ਹਨ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਸੋਨੀ ਟੀ. ਵੀ. ਨੇ ਅਪਕਮਿੰਗ ਐਪੀਸੋਡ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਪਿਲ ਵਰੁਣ ਤੋਂ ਪੁੱਛਦਾ ਹੈ ਤੁਸੀਂ ਫ਼ਿਲਮ 'ਚ ਸਾਮਾਨ ਚੁੱਕਦੇ ਨਜ਼ਰ ਆ ਰਹੇ ਹੋ ਤਾਂ ਕੀ ਤੁਸੀਂ ਘਰ 'ਚ ਵੀ ਸਿਲੰਡਰ ਇਧਰ ਉਧਰ ਰੱਖਦੇ ਹੋ? ਕਪਿਲ ਦੀ ਗੱਲ 'ਤੇ ਵਰੁਣ ਕਹਿੰਦਾ ਹੈ ਘਰ 'ਚ ਮੇਰੀ ਕੋਈ ਇੱਜ਼ਤ ਨਹੀਂ ਕਰਦਾ ਹੈ, ਮੇਰੀ ਕੋਈ ਨਹੀਂ ਸੁਣਦਾ.....ਖ਼ਾਸ ਤੌਰ 'ਤੇ ਮੇਰਾ ਭਰਾ ਮੈਨੂੰ ਬਹੁਤ ਇਰੀਟੇਟ ਕਰਦਾ ਹੈ। ਕਿਸੇ ਫ਼ਿਲਮ ਦਾ ਕੰਮ ਚੱਲ ਰਿਹਾ ਹੈ ਤੇ ਮੈਂ ਭਰਾ ਨੂੰ ਬੋਲਦਾ ਹਾਂ ਕਿ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਤਾਂ ਉਹ ਮੈਨੂੰ ਭਜਾ ਦਿੰਦੇ ਹਨ, ਹਟਾ ਦਿੰਦੇ ਹਨ ਆਪਣੇ ਸਾਹਮਣੇ ਤੋਂ...ਮੈਂ ਬੇਵਕੂਫ ਥੋੜ੍ਹੀ ਹਾਂ।'

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਕੀ ਵਰੁਣ-ਨਤਾਸ਼ਾ ਦਾ ਹੋ ਗਿਆ ਬੇ੍ਰਕਅਪ?
ਸੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋ੍ਰਮੋ ਸ਼ੇਅਰ ਕੀਤਾ ਹੈ। ਇਸ ਪ੍ਰੋਮੋ 'ਚ ਸਾਰਾ ਅਲੀ ਖ਼ਾਨ ਕਹਿੰਦੀ ਹੈ, ਵਰੁਣ ਮੈਨੂੰ ਪੁੱਛਦਾ ਸੀ ਕਿ ਮੈਂ ਇੰਸਟਾਗ੍ਰਾਮ 'ਤੇ ਜੁੱਤੀਆਂ ਦੀ ਇੰਨੀਆਂ ਤਸਵੀਰਾਂ ਕਿਉਂ ਪਾਉਂਦੀ ਸੀ। ਫਿਰ ਮੈਂ ਜੁੱਤੀਆਂ ਦੀ ਤਸਵੀਰ ਪਾਉਂਦੀ ਸੀ ਤਾਂ ਇਸ ਨੂੰ ਵੀ ਟੈਗ ਕਰ ਦਿੰਦੀ ਸੀ। ਸਾਰਾ ਦੀ ਇਸ ਗੱਲ 'ਤੇ ਵਰੁਣ ਕਹਿੰਦੇ ਹਨ, ਫਿਰ ਜਦੋਂ ਉਹ ਜੁੱਤੀਆਂ ਦੀਆਂ ਤਸਵੀਰਾਂ ਪਾਉਂਦੀ ਸੀ ਤੇ ਮੈਨੂੰ ਟੈਗ ਕਰਦੀ ਸੀ ਤਾਂ ਕੋਈ ਮੇਰੇ 'ਤੇ ਗੁੱਸਾ ਕਰਦਾ ਸੀ। ਵਰੁਣ ਦੀ ਗੱਲ ਸੁਣ ਕੇ ਸਾਰਾ ਤਪਾਕ ਨਾਲ ਕਹਿੰਦੀ ਹੈ, ਛੱਡ ਨਾ ਯਾਰ... ਹੁਣ ਕੋਈ ਨਹੀਂ ਹੋਵੇਗਾ ਗੁੱਸਾ..ਹੁਣ ਅਸੀਂ ਤੈਨੂੰ ਛੂਹ ਸਕਦੇ ਹਾਂ। ਸਾਰਾ ਦੀ ਗੱਲ ਸੁਣ ਕੇ ਵਰੁਣ ਥੋੜੇ ਹੈਰਾਨ ਹੋ ਜਾਂਦੇ ਹਨ ਤੇ ਹੱਸ ਕੇ ਉੱਥੋ ਉੱਠ ਜਾਂਦਾ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

 

 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

sunita

Content Editor

Related News