ਸ਼ਾਹੀ ਖਾਣਾ ਵੇਖ ਪਾਗਲ ਹੋਏ ਘਰਵਾਲੇ, ਨਿੱਕੀ ਤੰਬੋਲੀ ਦੀ ਇਸ ਹਰਕਤ ’ਤੇ ਭੜਕਿਆ ਪੂਰਾ ਘਰ

1/21/2021 10:55:18 AM

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਇਸ ਸਮੇਂ ਘਰਵਾਲੇ ਇਕ ਮੁਸ਼ਕਿਲ ਪ੍ਰਸਥਿਤੀ ਨਾਲ ਜੂਝ ਰਹੇ ਹਨ। ‘ਬਿੱਗ ਬੌਸ’ ਨੇ ਸਾਰੇ ਘਰਵਾਲਿਆਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਦਾ ਰਾਸ਼ਨ ਖੋਹ ਲਿਆ ਹੈ। ਇਸ ਕਰਕੇ ਘਰਵਾਲੇ ਭੁੱਖ ਨਾਲ ਬੁਰੀ ਤਰ੍ਹਾਂ ਤੜਫ ਰਹੇ ਹਨ ਅਤੇ ‘ਬਿੱਗ ਬੌਸ’ ਤੋਂ ਲਗਾਤਾਰ ਖਾਣਾ ਲੈਣ ਲਈ ਰਿਕਵੈਸਟ/ਬੇਨਤੀ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by ColorsTV (@colorstv)

 

ਹਾਲ ਹੀ ’ਚ ਕਲਰਸ ਟੀ. ਵੀ. ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ‘ਬਿੱਗ ਬੌਸ’ ਘਰਵਾਲਿਆਂ ਲਈ ਸ਼ਾਹੀ ਖਾਣਾ ਭੇਜਦੇ ਹਨ, ਜਿਸ ਨੂੰ ਵੇਖ ਕੇ ਘਰਵਾਲੇ ਫਿਰ ਤੋਂ ਆਪਣਾ ਸਬਰ ਖੋਹ ਦਿੰਦੇ ਹਨ। ਇਸ ਕਰਕੇ ਸਾਰਿਆਂ ’ਚ ਧੱਕੇਬਾਜ਼ੀ ਤੇ ਤੂੰ-ਤੂੰ, ਮੈਂ ਸ਼ੁਰੂ ਹੋ ਜਾਂਦੀ ਹੈ। 

 
 
 
 
 
 
 
 
 
 
 
 
 
 
 
 

A post shared by ColorsTV (@colorstv)

 

ਇਸ ਸ਼ਾਹੀ ਖਾਣੇ ’ਚ ਬਿੱਗ ਬੌਸ ਘਰਵਾਲਿਆਂ ਨੂੰ ਕੇਕ ਤੇ ਕੁਝ ਹੋਰ ਆਈਟਮ ਵੀ ਭੇਜਦੇ ਹਨ। ਵੀਡੀਓ ’ਚ ਦਿਖ ਨਜ਼ਰ ਆ ਰਿਹਾ ਹੈ ਕਿ ਰਾਹੁਲ ਕਹਿੰਦਾ ਹੈ ਕਿ ਭੁੱਖ ਨਾ ਦਿਮਾਗ਼ ਬੰਦ ਹੋ ਗਿਆ ਹੈ। ਇਸ ਤੋਂ ਬਾਅਦ ਘਰਵਾਲਿਆਂ ਆਪਸ ’ਚ ਸਲਾਹ ਕਰਦੇ ਹਨ ਕਿ ਕਿਸ ਤਰ੍ਹਾਂ ਅੰਦਰ ਜਾ ਕੇ ਇਕ-ਇਕ ਕਰਕੇ ਖਾਣਾ ਖਾਣ ਪਰ ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਸਾਰੇ ਭੱਜ ਕੇ ਘਰ ਅੰਦਰ ਚੱਲ ਜਾਂਦੇ ਹਨ। 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita