''ਇਸ ਇਸ਼ਕ ਕਾ ਰਬ ਰਾਖਾ'' ਦਾ ਪਹਿਲਾ ਪ੍ਰੋਮੋ ਹੋਇਆ ਰਿਲੀਜ਼
Saturday, Sep 14, 2024 - 11:31 AM (IST)
            
            ਮੁੰਬਈ- ਸਟਾਰ ਪਲੱਸ ਦਹਾਕਿਆਂ ਤੋਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਣ ਵਾਲੇ ਦਿਲਚਸਪ ਅਤੇ ਵਿਲੱਖਣ ਕੰਟੈਂਟ ਦੀ ਪੇਸ਼ਕਾਰੀ ਲਈ ਜਾਣਿਆ ਜਾਂਦਾ ਹੈ।ਹੁਣ ਸਟਾਰ ਪਲੱਸ ਨੇ ਆਪਣੇ ਦਰਸ਼ਕਾਂ ਲਈ ਆਪਣੇ ਨਵੇਂ ਸ਼ੋਅ 'ਇਸ ਇਸ਼ਕ ਕਾ ਰਬ ਰਾਖਾ' ਦਾ ਪਹਿਲਾ ਰੋਮਾਂਚਕ ਪ੍ਰੋਮੋ ਜਾਰੀ ਕੀਤਾ ਹੈ, ਜਿੱਥੇ ਦਰਸ਼ਕ ਬਾਜਵਾ ਤੇ ਸੇਨ ਪਰਿਵਾਰਾਂ ਵਿਚਕਾਰ ਮਨਾਏ ਜਾ ਰਹੇ ਜਸ਼ਨ ਦੀ ਝਲਕ ਦੇਖ ਸਕਦੇ ਹਨ। ਸ਼ੋਅ 'ਚ ਫਹਿਮਾਨ ਖਾਨ ਅਤੇ ਸੋਨਾਕਸ਼ੀ ਬੱਤਰਾ ਮੁੱਖ ਭੂਮਿਕਾਵਾਂ 'ਚ ਹਨ।
ਇਹ ਖ਼ਬਰ ਵੀ ਪੜ੍ਹੋ -ਈਸ਼ਾ ਦਿਓਲ ਨਾਲ ਵਿਅਕਤੀ ਨੇ ਕੀਤੀ ਗਲਤ ਹਰਕਤ, ਅਦਾਕਾਰਾ ਨੇ ਕੀਤਾ ਖੁਲਾਸਾ
ਇਹ ਸ਼ੋਅ ਮੇਘਲਾ ਦੀ ਕਹਾਣੀ 'ਤੇ ਆਧਾਰਿਤ ਹੈ, ਜਿਸ ਦਾ ਕਿਰਦਾਰ ਸੋਨਾਕਸ਼ੀ ਬੱਤਰਾ ਨੇ ਨਿਭਾਇਆ ਹੈ, ਜੋ ਕਿ ਇਕ ਗਾਇਕਾ ਹੈ, ਜਦਕਿ ਰਣਬੀਰ ਦਾ ਕਿਰਦਾਰ ਫਹਿਮਾਨ ਖਾਨ ਨਿਭਾਅ ਰਹੇ ਹਨ। ਉਹ ਪੇਸ਼ੇ ਤੋਂ ਪਾਇਲਟ ਹੈ। ਸੋਨਾਕਸ਼ੀ ਬੱਤਰਾ ਕਹਿੰਦੀ ਹੈ, 'ਆਖਰਕਾਰ, ਇੰਤਜ਼ਾਰ ਖਤਮ ਹੋਇਆ। ਦਰਸ਼ਕਾਂ ਨੂੰ ਸ਼ੋਅ ਦੀ ਪਹਿਲੀ ਝਲਕ ਮਿਲ ਹੀ ਗਈ ਹੈ, ਮੈਂ ਸ਼ੋਅ ਵਿਚ ਮੇਘਲਾ ਦਾ ਕਿਰਦਾਰ ਨਿਭਾਵਾਂਗੀ, ਜੋ ਦਿੱਲੀ ਦੀ ਇਕ ਸਧਾਰਨ ਕੁੜੀ ਹੈ ਅਤੇ ਇਕ ਗਾਇਕਾ ਵੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
