ਅਦਾਕਾਰਾ ਕੰਗਨਾ ਦੀ ਫ਼ਿਲਮ ‘ਤੇਜਸ’ ਦੀ ਪਹਿਲੀ ਝਲਕ ਆਈ ਸਾਹਮਣੇ

Tuesday, Mar 23, 2021 - 05:45 PM (IST)

ਅਦਾਕਾਰਾ ਕੰਗਨਾ ਦੀ ਫ਼ਿਲਮ ‘ਤੇਜਸ’ ਦੀ ਪਹਿਲੀ ਝਲਕ ਆਈ ਸਾਹਮਣੇ

ਮੁੰਬਈ: ਅੱਜ ਅਦਾਕਾਰਾ ਕੰਗਨਾ ਰਣੌਤ ਦਾ ਜਨਮਦਿਨ ਹੈ ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੀ ਫ਼ਿਲਮ ‘ਤੇਜਸ’ ਦੀ ਫਰਸਟ ਲੁੱਕ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਕੰਗਨਾ ਏਅਰਫੋਰਸ ਅਫ਼ਸਰ ਦੇ ਕਿਰਦਾਰ ’ਚ ਨਜ਼ਰ ਆਵੇਗੀ। ਉਸ ਦੇ ਕਿਰਦਾਰ ਦੀ ਪਹਿਲੀ ਝਲਕ ਅੱਜ ਜਾਰੀ ਕੀਤੀ ਗਈ ਹੈ। ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਸ ’ਚ ਕੰਗਨਾ ਏਅਰਫੋਰਸ ਦੀ ਡਰੈੱਸ ’ਚ ਬੈਠੀ ਹੈ ਅਤੇ ਹੱਸ ਰਹੀ ਹੈ। ਆਰ.ਐੱਸ.ਵੀ.ਪੀ. ਮੂਵੀਜ਼ ਨੇ ਇਹ ਤਸਵੀਰ ਜਾਰੀ ਕਰਦੇ ਹੋਏ ਕੰਗਨਾ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

 

ਅੱਜ ਅਦਾਕਾਰਾ ਕੰਗਨਾ ਰਣੌਤ ਦਾ ਜਨਮਦਿਨ ਹੈ ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੀ ਫ਼ਿਲਮ ‘ਤੇਜਸ’ ਦੀ ਫਰਸਟ ਲੁੱਕ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਕੰਗਨਾ ਏਅਰਫੋਰਸ ਅਫ਼ਸਰ ਦੇ ਕਿਰਦਾਰ ’ਚ ਨਜ਼ਰ ਆਵੇਗੀ। ਉਸ ਦੇ ਕਿਰਦਾਰ ਦੀ ਪਹਿਲੀ ਝਲਕ ਅੱਜ ਜਾਰੀ ਕੀਤੀ ਗਈ ਹੈ। ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਸ ’ਚ ਕੰਗਨਾ ਏਅਰਫੋਰਸ ਦੀ ਡਰੈੱਸ ’ਚ ਬੈਠੀ ਹੈ ਅਤੇ ਹੱਸ ਰਹੀ ਹੈ। ਆਰ.ਐੱਸ.ਵੀ.ਪੀ. ਮੂਵੀਜ਼ ਨੇ ਇਹ ਤਸਵੀਰ ਜਾਰੀ ਕਰਦੇ ਹੋਏ ਕੰਗਨਾ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

PunjabKesari

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੰਗਨਾ ਨੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਰਾਜਸਥਾਨ ’ਚ ਹੋ ਰਹੀ ਹੈ। ਰਾਜਸਥਾਨ ਲਈ ਰਵਾਨਾ ਹੋਣ ਤੋਂ ਪਹਿਲਾਂ ‘ਤੇਜਸ’ ਦੀ ਟੀਮ ਨੇ ਆਪਣੇ ਦਿੱਲੀ ਸ਼ਡਿਊਲ ਨੂੰ ਪੂਰਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਸਰਵੇਸ਼ ਮੇਵਾਡਾ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਜੋ ਇਸ ਫ਼ਿਲਮ ਦੇ ਨਾਲ ਨਿਰਦੇਸ਼ਨ ਖੇਤਰ ’ਚ ਆਪਣਾ ਡੈਬਿਊ ਕਰ ਰਹੇ ਹਨ। 

PunjabKesari
ਅੱਜ ਜਨਮਦਿਨ ਦੇ ਖ਼ਾਸ ਮੌਕੇ ’ਤੇ ਕੰਗਨਾ ਦੀ ਫ਼ਿਲਮ ‘ਥਲਾਇਵੀ’ ਦਾ ਟ੍ਰੇਲਰ ਵੀ ਲਾਂਚ ਹੋਇਆ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 23 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਕੰਗਨਾ ਆਪਣੀ ਐਕਸ਼ਨ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ। ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਉਹ ਇਸ ’ਚ ਹਾਲੀਵੁੱਡ ਫ਼ਿਲਮਾਂ ਦੀ ਤਰ੍ਹਾਂ ਐਕਸ਼ਨ ਕਰਦੀ ਦਿਖਾਈ ਦੇਵੇਗੀ। ਕੰਗਨਾ ਐਕਟਿੰਗ ਤੋਂ ਇਵਾਲਾ ਡਾਇਰੈਕਸ਼ਨ ’ਚ ਕਦਮ ਰੱਖ ਚੁੱਕੀ ਹੈ। ਅਯੁੱਧਿਆ ’ਤੇ ਵੀ ਕੰਗਨਾ ਇਕ ਫ਼ਿਲਮ ਬਣਾਉਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ਇਸ ਦਾ ਐਲਾਨ ਕੀਤਾ ਸੀ। 

 


author

Aarti dhillon

Content Editor

Related News