ਬਾਲੀਵੁੱਡ ਦੀ ਸਟਾਰ ਪਾਵਰ ਤੇ ਸਾਊਥ ਦੀ ਫਾਇਰ ਪਾਵਰ ਨੂੰ ਜੋੜਦੀ ਹੈ ਫ਼ਿਲਮ ''ਗਾਡਫਾਦਰ''
Friday, Oct 07, 2022 - 11:07 AM (IST)
ਮੁੰਬਈ (ਬਿਊਰੋ) - ਤੇਲਗੂ ਸਿਨੇਮਾ ਦੇ ਮੈਗਾ ਸਟਾਰ ਚਿਰੰਜੀਵੀ ਲਈ 'ਗਾਡਫਾਦਰ' ਇਕ ਦਲੇਰੀ ਭਰਿਆ ਬਦਲ ਸੀ। ਉਹ ਤੇਲਗੂ ਸਿਨੇਮਾ 'ਚ ਸ਼ਾਨਦਾਰ ਮਸਾਲਾ ਮੂਵੀਜ਼ ਦਾ ਮੋਢੀ ਹਨ, ਜਿਨ੍ਹਾਂ ਨੇ ਪਿਛਲੇ 4 ਦਹਾਕਿਆਂ ਤੋਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੇ ਡਾਂਸ, ਡੇਅਰ ਡੇਵਿਲ ਐਕਸ਼ਨ ਸੀਨ, ਬਹਾਦਰੀ ਅਤੇ ਕਾਮੇਡੀ ਲਈ ਉਨ੍ਹਾਂ ਦਾ ਸੁਭਾਅ ਤੇ ਇਸੇ ਤਰ੍ਹਾਂ ਦਰਸ਼ਕਾਂ ਲਈ 9 ਕੋਰਸ ਦੇ ਭੋਜਨ ਵਾਂਗ ਹੈ। ਉਨ੍ਹਾਂ ਵੱਲੋਂ ਕੀਤਾ ਗਿਆ ਹਰ ਮਿੰਟ ਦਾ ਇਸ਼ਾਰਾ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੰਦਾ ਸੀ ਤੇ ਦਰਸ਼ਕ ਖੁਸ਼ੀ ਨਾਲ ਝੂਮ ਉੱਠਦੇ ਸਨ।
ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ
ਦੱਸ ਦਈਏ ਕਿ ਹੁਣ 'ਗਾਡਫਾਦਰ' ਨਾਲ ਚਿਰੰਜੀਵੀ ਆਪਣਾ ਬਿਲਕੁਲ ਨਵਾਂ ਅੰਦਾਜ਼ ਪੇਸ਼ ਕਰਦੇ ਹਨ। ਚਿਰੰਜੀਵੀ ਸਰਵਸ਼ਕਤੀਮਾਨ ਬ੍ਰਹਮਾ ਦਾ ਕਿਰਦਾਰ ਨਿਭਾਅ ਰਹੇ ਹਨ। ਬ੍ਰਹਮਾ ਦਾ ਕਿਰਦਾਰ ਨਿਭਾਉਣ ਵਾਲੇ ਮੈਗਾ ਸਟਾਰ ਨੇ ਕਿਰਦਾਰ ਨੂੰ ਬਹੁਤ ਮਹੱਤਵ ਦਿੱਤਾ ਹੈ। ਟਰੇਲਰ ਨੂੰ ਮਿਲੇ ਜ਼ਬਰਦਸਤ ਰਿਸਪਾਂਸ ਨੂੰ ਦੇਖਦਿਆਂ ਸਲਮਾਨ ਖ਼ਾਨ ਵੀ ਸ਼ਾਇਦ ਸਾਊਥ ਦਾ ਹੀ ਰੁਖ਼ ਕਰਨ ਦਾ ਮਨ ਬਣਾ ਰਹੇ ਹਨ। ਉਥੇ ਹਾਲੀਵੁੱਡ ਸਿਨੇਮਾ ਵੱਲ ਰੁਖ਼ ਕਰਦਿਆਂ ਕਈ ਸਿਤਾਰਿਆਂ ਨੂੰ ਸਲਾਹ ਦਿੰਦੇ ਵੀ ਦਿਖ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕੀ ਗਾਇਕ ਉਦਿਤ ਨਾਰਾਇਣ ਨੂੰ ਪਿਆ ਹੈ ਦਿਲ ਦਾ ਦੌਰਾ? ਜਾਣੋ ਵਾਇਰਲ ਹੋ ਰਹੀ ਖ਼ਬਰ ਦੀ ਸੱਚਾਈ
ਦੱਸ ਦੇਈਏ ਕਿ ਨਾ ਤਾਂ ਸਲਮਾਨ ਬਾਲੀਵੁੱਡ ਛੱਡ ਰਹੇ ਹਨ ਤੇ ਨਾ ਹੀ ਸਾਊਥ ’ਚ ਵਸਣ ਦੀ ਪਲਾਨਿੰਗ ਕਰ ਰਹੇ ਹਨ। ਹਾਂ ਪਰ ਸਾਊਥ ਇੰਡਸਟਰੀ ਤੋਂ ਮਿਲਣ ਵਾਲੇ ਪਿਆਰ ਤੋਂ ਜ਼ਰੂਰ ਉਹ ਖ਼ੁਸ਼ ਹੋ ਗਏ ਹਨ। ਉਥੋਂ ਦੇ ਲੋਕਾਂ ਦਾ ਸਿਨੇਮਾ ਪ੍ਰਤੀ ਪਿਆਰ ਦੇਖ ਕੇ ਸਲਮਾਨ ਕਾਫੀ ਖ਼ੁਸ਼ ਹਨ। ਟਰੇਲਰ ਲਾਂਚ ਇਵੈਂਟ ਦੌਰਾਨ ਸਲਮਾਨ ਖ਼ਾਨ ਨੇ ਦੱਸਿਆ ਕਿ ਉਹ ਸਾਊਥ ਫ਼ਿਲਮਾਂ ਕਰਨ ’ਚ ਕਿੰਨੀ ਦਿਲਚਸਪੀ ਰੱਖਦੇ ਹਨ। ਉਹ ਉਥੋਂ ਦੇ ਪ੍ਰਸ਼ੰਸਕਾਂ ਨੂੰ ਹਿੰਦੀ ਸਿਨੇਮਾ ਵੱਲ ਲਿਆਉਣਾ ਚਾਹੁੰਦੇ ਹਨ। ਸਲਮਾਨ ਖ਼ਾਨ ਮੰਨਦੇ ਹਨ ਕਿ ਸਿਨੇਮਾ ਸਿਰਫ਼ ਇਕ ਹੈ, ਭਾਸ਼ਾਵਾਂ ਅਲੱਗ ਹਨ। ਸਲਮਾਨ ਨੇ ਕਿਹਾ, ‘‘ਦੇਖੋ, ਲੋਕ ਹਾਲੀਵੁੱਡ ਜਾਣਾ ਚਾਹੁੰਦੇ ਹਨ, ਮੈਂ ਸਾਊਥ ਜਾਣਾ ਚਾਹੁੰਦਾ ਹਾਂ। ਗੱਲ ਇਹ ਹੈ ਕਿ ਜੇਕਰ ਅਸੀਂ ਸਾਰੇ ਇਕੱਠੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਸੋਚੋ ਕਿੰਨੀ ਜ਼ਿਆਦਾ ਗਿਣਤੀ ’ਚ ਲੋਕ ਸਾਡੇ ਕੋਲ ਆਉਣਗੇ। ਲੋਕ ਨਾਰਥ ’ਚ ਵੀ ਦੇਖਣਗੇ, ਸਾਊਥ ’ਚ ਵੀ ਦੇਖਣਗੇ। ਸਾਰਿਆਂ ਕੋਲ ਸਿਨੇਮਾਘਰ ਹਨ। ਪ੍ਰਸ਼ੰਸਕ ਜਾਣਗੇ ਮੈਨੂੰ ਦੇਖਣਗੇ। ਮੇਰੇ ਪ੍ਰਸ਼ੰਸਕ ਚਿਰੰਜੀਵੀ ਦੇ ਪ੍ਰਸ਼ੰਸਕ ਬਣ ਜਾਣਗੇ। ਇਨ੍ਹਾਂ ਦੇ ਪ੍ਰਸ਼ੰਸਕ ਮੇਰੇ ਬਣ ਜਾਣਗੇ। ਫਿਰ ਲੋਕ 300-400 ਕਰੋੜ ਦੀਆਂ ਗੱਲਾਂ ਇੰਝ ਹੀ ਕਰਨਗੇ ਤੇ ਅਜਿਹਾ ਹੀ ਰਿਹਾ ਤਾਂ 300-400 ਕੀ ਅਸੀਂ 3000-4000 ਕਰੋੜ ਦਾ ਵੀ ਅੰਕੜਾ ਪਾ ਕਰ ਲਵਾਂਗੇ।’’
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।