‘ਦਿ ਦਿੱਲੀ ਫਾਈਲਜ਼-ਦਿ ਬੰਗਾਲ ਚੈਪਟਰ’ 15 ਅਗਸਤ, 2025

Friday, Oct 04, 2024 - 12:46 PM (IST)

‘ਦਿ ਦਿੱਲੀ ਫਾਈਲਜ਼-ਦਿ ਬੰਗਾਲ ਚੈਪਟਰ’ 15 ਅਗਸਤ, 2025

ਮੁੰਬਈ- ਫਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਹਮੇਸ਼ਾ ਸੁਰਖੀਆਂ ਬਟੋਰਨ ਅਤੇ ਆਪਣੀਆਂ ਫਿਲਮਾਂ ਰਾਹੀਂ ਹਲਚਲ ਪੈਦਾ ਕਰਨ ਲਈ ਜਾਣੇ ਜਾਂਦੇ ਹਨ। ‘ਦਿ ਤਾਸ਼ਕੰਦ ਫਾਈਲਜ਼’, ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਵੈਕਸੀਨ ਵਾਰ’ ਵਰਗੀਆਂ ਸਫਲ ਫਿਲਮਾਂ ਬਣਾਉਣ ਤੋਂ ਬਾਅਦ, ਨੈਸ਼ਨਲ ਐਵਾਰਡ ਜੇਤੂ ਫਿਲਮ ਨਿਰਮਾਤਾ ਆਪਣੀ ਅਗਲੀ ਫਿਲਮ ‘ਦਿ ਦਿੱਲੀ ਫਾਈਲਜ਼’ ਨਾਲ ਇਕ ਹੋਰ ਦਿਲਚਸਪ ਕਹਾਣੀ ਦੱਸਣ ਲਈ ਤਿਆਰ ਹੈ। ਫਿਲਮ ‘ਦਿ ਦਿੱਲੀ ਫਾਈਲਜ਼–ਦਿ ਬੰਗਾਲ ਚੈਪਟਰ’ 15 ਅਗਸਤ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ -ਵਿਆਹੁਤਾ ਅਦਾਕਾਰ ਦੇ ਪਿਆਰ 'ਚ ਪਾਗਲ ਸੀ ਕੰਗਨਾ, ਮਿਲੀ ਸੀ ਪਤਨੀ ਕੋਲੋਂ ਦੂਰ ਰਹਿਣ ਦੀ ਧਮਕੀ

ਵਿਵੇਕ ਰੰਜਨ ਅਗਨੀਹੋਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟਰ ਸ਼ੇਅਰ ਕਰ ਕੇ ‘ਦਿ ਦਿੱਲੀ ਫਾਈਲਜ਼-ਦਿ ਬੰਗਾਲ ਚੈਪਟਰ’ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਕੈਪਸ਼ਨ ਵਿਚ ਲਿਖਿਆ, “ਆਪਣੇ ਕੈਲੰਡਰਾਂ ਨੂੰ ਮਾਰਕ ਕਰੋ…15 ਅਗਸਤ, 2025। ਕਈ ਸਾਲਾਂ ਦੀ ਖੋਜ ਤੋਂ ਬਾਅਦ ‘#ਦਿ ਦਿੱਲੀ ਫਾਈਲਜ਼’ ਦੀ ਕਹਾਣੀ ਇਕ ਹਿੱਸੇ ਲਈ ਬਹੁਤ ਸ਼ਕਤੀਸ਼ਾਲੀ ਹੈ। ਅਸੀਂ ਤੁਹਾਡੇ ਲਈ ‘ਿਦ ਬੰਗਾਲ ਚੈਪਟਰ’ ਲਿਆਉਣ ਲਈ ਉਤਸ਼ਾਹਿਤ ਹਾਂ... ਦੋ ਭਾਗਾਂ ਵਿਚੋਂ ਪਹਿਲਾ ਹਿੱਸਾ ਜੋ ਸਾਡੇ ਇਤਿਹਾਸ ਦੇ ਇਕ ਮਹੱਤਵਪੂਰਨ ਚੈਪਟਰ ਤੋਂ ਪਰਦਾ ਚੁੱਕਦਾ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News