ਜੈਕਲੀਨ ਦੀ ਜ਼ਮਾਨਤ ’ਤੇ 11 ਨਵੰਬਰ ਨੂੰ ਆਵੇਗਾ ਫ਼ੈਸਲਾ, ਅਦਾਲਤ 'ਚ ਕਿਹਾ- ED ਦੇ ਦੋਸ਼ ਬੇਬੁਨਿਆਦ ਹਨ

11/10/2022 2:01:34 PM

ਬਾਲੀਵੁੱਡ ਡੈਸਕ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਅਦਾਕਾਰਾ ਦੀਆਂ ਮਸ਼ਕਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ।  ਜੈਕਲੀਨ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਕੱਲ ਯਾਨੀ 11 ਨਵੰਬਰ ਨੂੰ ਆਵੇਗਾ। ਇਸ ਮਾਮਲੇ ਦੀ ਸੁਣਵਾਈ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਹੋਈ। ਇਸ ਦੌਰਾਨ ਜੈਕਲੀਨ ਦੇ ਨਾਲ ਪਿੰਕੀ ਇਰਾਨੀ ਵੀ ਕੋਰਟ ’ਚ ਮੌਜੂਦ ਸੀ। ਪਿੰਕੀ ਉਹ ਸ਼ਖਸ ਹੈ ਜਿਸ ਨੇ ਸੁਕੇਸ਼ ਅਤੇ ਜੈਕਲੀਨ ਨੂੰ ਮਿਲਾਇਆ ਸੀ। ਉਸ ’ਤੇ ਸੁਕੇਸ਼ ਤੋਂ ਪੈਸੇ ਲੈ ਕੇ ਜੈਕਲੀਨ ਕੋਲ ਲਿਆਉਣ ਦਾ ਦੋਸ਼ ਹੈ। 

ਇਹ ਵੀ ਪੜ੍ਹੋ- ਦੀਪਿਕਾ ਦੇ ਬਾਲੀਵੁੱਡ ’ਚ 15 ਸਾਲ ਹੋਏ ਪੂਰੇ, 'ਗਲੋਬਲ ਆਈਕਨ' ਸਮੇਤ ਮਿਲੇ ਕਈ ਵੱਡੇ ਸਨਮਾਨ

ਮੀਡੀਆ ਰਿਪੋਰਟਾਂ ਮੁਤਾਬਕ ਜੈਕਲੀਨ ਨੇ ਕੋਰਟ ਰੂਮ ’ਚ ਆਪਣੇ ਬਚਾਅ 'ਚ ਕਿਹਾ ਕਿ ‘ਮੈਂ ਇਸ ਮਾਮਲੇ ’ਚ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦਿੱਤਾ ਹੈ। ਮੈਂ ਖ਼ੁਦ ਇਸ ਮਾਮਲੇ 'ਚ ਆਤਮ ਸਮਰਪਣ ਕੀਤਾ ਸੀ ਪਰ ਈ.ਡੀ ਨੇ ਮੈਨੂੰ ਸਿਰਫ਼ ਪਰੇਸ਼ਾਨ ਕੀਤਾ ਹੈ। ਮੈਂ ਆਪਣੇ ਕੰਮ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੀ ਰਹਿੰਦੀ ਹਾਂ, ਪਰ ਮੈਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ।

PunjabKesari

ਜੈਕਲੀਨ ਨੇ ਅੱਗੇ ਕਿਹਾ ਕਿ ‘ਮੈਂ ਇਸ ਲਈ ਜਾਂਚ ਏਜੰਸੀ ਨੂੰ ਈ-ਮੇਲ ਕੀਤੀ ਹੈ ਪਰ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਮੇਰੇ ’ਤੇ ਦੋਸ਼ ਲਗਾਇਆ ਕਿ ਮੈਂ ਦੇਸ਼ ਛੱਡ ਕੇ ਚੱਲ ਜਾਵਾਂਗੀ। ਇਸ ਤੋਂ ਉਨ੍ਹਾਂ ਨੇ ਮੈਨੂੰ LOC ਜਾਰੀ ਕਰ ਰੋਕ ਦਿੱਤਾ। ਈ.ਡੀ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ।’

ਇਹ ਵੀ ਪੜ੍ਹੋ- ਫ਼ਿਲਮ ‘ਉੱਚਾਈ’ ਨੂੰ ਦੇਖ ਕੇ ਭਾਵੁਕ ਕੋਈ ਸ਼ਹਿਨਾਜ਼ ਗਿੱਲ, ਕਿਹਾ- ਇਸ ’ਚ ਬਹੁਤ ਵਧੀਆ ਮੈਸੇਜ ਹੈ

ਦੱਸ ਦੇਈਏ 22 ਅਕਤੂਬਰ ਨੂੰ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜੈਕਲੀਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਈ.ਡੀ ਨੇ ਅਦਾਲਤ ਵੱਲੋਂ ਦਿੱਤੇ ਜ਼ਮਾਨਤ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਏਜੰਸੀ ਨੇ ਦੋਸ਼ ਲਗਾਇਆ ਸੀ ਕਿ ਜੈਕਲੀਨ ਨੇ ਕਦੇ ਵੀ ਜਾਂਚ ’ਚ ਸਹਿਯੋਗ ਨਹੀਂ ਕੀਤਾ। ਈ.ਡੀ ਨੇ ਇਹ ਵੀ ਕਿਹਾ ਕਿ ਉਸਨੇ ਭਾਰਤ ਤੋਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ LOC (ਲੁੱਕ ਆਊਟ ਸਰਕੂਲਰ) ਦੇ ਮੁੱਦੇ ਕਾਰਨ ਅਜਿਹਾ ਨਹੀਂ ਕਰ ਸਕੀ।


Shivani Bassan

Content Editor

Related News