ਟੀ.ਵੀ ਸ਼ੋਅ ਦੀ ਬੈਸਟ ਸ਼ੈੱਫ ਦਾ ਹੋਇਆ ਦਿਹਾਂਤ, ਛੋਟੀ ਉਮਰ 'ਚ ਕਮਾ ਚੁੱਕੀ ਹੈ ਵੱਡਾ ਨਾਮ

Wednesday, Jul 17, 2024 - 09:27 AM (IST)

ਟੀ.ਵੀ ਸ਼ੋਅ ਦੀ ਬੈਸਟ ਸ਼ੈੱਫ ਦਾ ਹੋਇਆ ਦਿਹਾਂਤ, ਛੋਟੀ ਉਮਰ 'ਚ ਕਮਾ ਚੁੱਕੀ ਹੈ ਵੱਡਾ ਨਾਮ

ਬਾਲੀਵੁੱਡ ਡੈਸਕ- ਮਸ਼ਹੂਰ ਸ਼ੈੱਫ ਅਤੇ ਐਵਾਰਡ ਜੇਤੂ ਸ਼ੈੱਫ ਨਾਓਮੀ ਪੋਮੇਰੋਏ ਦਾ ਦਿਹਾਂਤ ਹੋ ਗਿਆ ਹੈ। ਨਾਓਮੀ ਨੇ 49 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਨਾਓਮੀ ਦੀ ਮੌਤ ਦਾ ਕਾਰਨ ਨਦੀ 'ਚ ਡੁੱਬਣਾ ਦੱਸਿਆ ਜਾ ਰਿਹਾ ਹੈ। 13 ਜੁਲਾਈ ਨੂੰ ਨਾਓਮੀ ਆਪਣੇ ਪਤੀ ਨਾਲ ਤੈਰਾਕੀ ਲਈ ਗਈ ਸੀ ਪਰ 4 ਦਿਨ ਤੱਕ ਉਸ ਦੀ ਕੋਈ ਖ਼ਬਰ ਨਾ ਮਿਲਣ ਕਾਰਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।  ਨਾਓਮੀ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਨਾਓਮੀ ਪੋਮੇਰੋਏ ਦੀ ਮੌਤ 'ਤੇ ਪੂਰਾ ਪਰਿਵਾਰ ਸੋਗ 'ਚ ਹੈ। ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਨੇ ਦੱਸਿਆ ਹੈ ਕਿ ਨਾਓਮੀ ਆਪਣੇ ਪਤੀ ਕਾਇਲ ਲਿੰਡਨ ਵੈਬਸਟਰ ਅਤੇ ਇੱਕ ਹੋਰ ਵਿਅਕਤੀ ਨਾਲ ਵਿਲੇਮੇਟ ਨਦੀ 'ਚ ਤੈਰਨ ਲਈ ਗਈ ਸੀ, ਉੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਹਾਦਸਾ ਵਾਪਰ ਗਿਆ ਅਤੇ ਨਾਓਮੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਤਿੰਨਾਂ ਵਿੱਚੋਂ ਦੋ ਲੋਕਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਪਰ ਨਾਓਮੀ ਦੀ ਜਾਨ ਚਲੀ ਗਈ।

ਇਹ ਖ਼ਬਰ ਵੀ ਪੜ੍ਹੋ - Hina Khan ਨੇ ਮੁੜ ਤੋਂ ਸ਼ੇਅਰ ਕੀਤੀ ਹਸਪਤਾਲ ਦੇ ਬੈੱਡ ਤੋਂ ਤਸਵੀਰ, ਕਿਹਾ ਮੇਰੇ ਲਈ ਦੁਆ ਕਰੋ

ਖਬਰਾਂ ਮੁਤਾਬਕ ਬਚਾਅ ਟੀਮਾਂ ਨੇ ਨਾਓਮੀ ਨੂੰ ਪਾਣੀ 'ਚੋਂ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਉਹ ਨਾਓਮੀ ਦੀ ਲਾਸ਼ ਨੂੰ ਬਾਹਰ ਨਹੀਂ ਕੱਢ ਸਕੇ ਹਨ। ਤੁਹਾਨੂੰ ਦੱਸ ਦੇਈਏ ਕਿ ਨਾਓਮੀ ਨੇ ਲਾਈਫ ਜੈਕੇਟ ਵੀ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਹ ਆਪਣੀ ਜਾਨ ਨਹੀਂ ਬਚਾ ਸਕੀ। ਕੁਝ ਦਿਨ ਪਹਿਲਾਂ ਹੀ ਨਾਓਮੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ ਕਿ ਹੁਣ ਉਹ ਸਾਊਥ ਈਸਟ ਪੋਰਟਲੈਂਡ 'ਚ ਗਾਰਡਨ ਪਾਰਟੀ ਕਰ ਸਕਦੀ ਹੈ। ਉਹ ਆਪਣੇ ਸਰੋਤਿਆਂ ਨਾਲ ਲਗਾਤਾਰ ਨਵੀਆਂ ਘਟਨਾਵਾਂ ਸਾਂਝੀਆਂ ਕਰਦੀ ਰਹਿੰਦੀ ਸੀ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਸਦਮੇ 'ਚ ਹੈ। ਫਿਲਹਾਲ ਪਰਿਵਾਰ ਨੇ ਮੀਡੀਆ ਨੂੰ ਨਿੱਜਤਾ ਬਣਾਈ ਰੱਖਣ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸੋਨੂੰ ਸੂਦ ਨੇ ਇਕ ਵਾਰ ਮੁੜ ਜਿੱਤਿਆ ਦਿਲ, ਗਰੀਬ ਬੱਚਿਆਂ ਨਾਲ ਬਿਤਾਇਆ ਸਮਾਂ

ਨਾਓਮੀ ਪੋਮੇਰੋਏ ਕੌਣ ਸੀ?
ਨਾਓਮੀ ਨੇ 4 ਸਾਲ ਦੀ ਉਮਰ 'ਚ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਇਤਿਹਾਸ ਦੇ ਖੇਤਰ 'ਚ ਡਿਗਰੀ ਹਾਸਲ ਕੀਤੀ। ਉਸ ਨੇ ਪੋਰਟਲੈਂਡ 'ਚ ਆਪਣਾ ਰੈਸਟੋਰੈਂਟ ਖੋਲ੍ਹਿਆ ਜਿਸ ਤੋਂ ਬਾਅਦ ਉਸ ਨੇ ਸ਼ੈੱਫ ਦੇ ਰੂਪ 'ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 2014 'ਚ ਉਸ ਨੇ ਸਰਵੋਤਮ ਸ਼ੈੱਫ ਲਈ ਜੇਮਜ਼ ਬੀਅਰਡ ਅਵਾਰਡ ਜਿੱਤਿਆ। ਇਸ ਤੋਂ ਇਲਾਵਾ ਉਹ ਟਾਪ ਸ਼ੈੱਫ ਮਾਸਟਰਜ਼ ਸ਼ੋਅ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸਾਲ 2009 'ਚ ਉਨ੍ਹਾਂ ਦਾ ਨਾਂ ਅਮਰੀਕਾ ਦੇ ਟਾਪ ਬੈਸਟ ਸ਼ੈੱਫ ਦੀ ਸੂਚੀ 'ਚ ਵੀ ਸ਼ਾਮਲ ਸੀ।


author

Priyanka

Content Editor

Related News