55 ਸਾਲਾਂ ਅਦਾਕਾਰਾ ਨੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਹੋਈ ਟਰੋਲ

Sunday, Oct 06, 2024 - 03:20 PM (IST)

55 ਸਾਲਾਂ ਅਦਾਕਾਰਾ ਨੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਹੋਈ ਟਰੋਲ

ਮੁੰਬਈ- ਆਪਣੀ ਪਹਿਲੀ ਫਿਲਮ ‘ਆਸ਼ਿਕੀ’ ਨਾਲ ਆਉਂਦੇ ਹੀ ਇੰਡਸਟਰੀ ‘ਚ ਮਸ਼ਹੂਰ ਹੋਈ ਅਨੂ ਅਗਰਵਾਲ ਫਿਲਹਾਲ ਇੰਡਸਟਰੀ ‘ਚ ਐਕਟਿਵ ਨਹੀਂ ਹੈ। ਉਨ੍ਹਾਂ ਨੇ ਲੰਬੇ ਸਮੇਂ ਤੋਂ ਫਿਲਮਾਂ ‘ਚ ਕੰਮ ਨਹੀਂ ਕੀਤਾ ਪਰ ਕੁਝ ਹੀ ਫਿਲਮਾਂ ਨਾਲ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਹੈ।ਹਾਲ ਹੀ ‘ਚ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਕਿ ਟ੍ਰੋਲਰਸ ਨੇ ਉਸ ਨੂੰ ਨਿਸ਼ਾਨਾ ਬਣਾਇਆ। ਸੋਸ਼ਲ ਮੀਡੀਆ ਯੂਜ਼ਰਸ ਅਦਾਕਾਰਾ ਨੂੰ ਕਾਫੀ ਟ੍ਰੋਲ ਕਰ ਰਹੇ ਹਨ। 55 ਸਾਲ ਦੀ ਉਮਰ ‘ਚ ਅਨੂ ਅਗਰਵਾਲ ਨੇ ਆਪਣੇ ਹੌਟ ਅਤੇ ਗਲੈਮਰਸ ਫੋਟੋਸ਼ੂਟ ਨਾਲ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹੁਣ ਜਦੋਂ ਉਨ੍ਹਾਂ ਨੇ ਇੱਕ ਟਾਪਲੈੱਸ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਫੈਨਜ਼ ਨੂੰ ਪਸੰਦ ਨਹੀਂ ਆਈ ਹੈ। ਇਸ ਦੇ ਨਾਲ ਹੀ ਅਦਾਕਾਰਾ ਜਮ ਕੇ ਟ੍ਰੋਲ ਹੋ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Anu Aggarwal (@anusualanu)

ਟਾਪਲੈੱਸ ਤਸਵੀਰ ਕੀਤੀ ਸ਼ੇਅਰ

ਅਨੂ ਅਗਰਵਾਲ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਟਾਪਲੈੱਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਅਦਾਕਾਰਾ ਸ਼ੀਸ਼ੇ ਦੇ ਸਾਹਮਣੇ ਪੋਜ਼ ਦੇ ਰਹੀ ਹੈ, ਜਦਕਿ ਉਨ੍ਹਾਂ ਨੇ ਆਪਣੇ ਸਰੀਰ ਨੂੰ ਸਿਰਫ ਤੌਲੀਏ ਨਾਲ ਢੱਕਿਆ ਹੋਇਆ ਹੈ। ਮਿਰਰ ਸੈਲਫੀ ਲੈਂਦੇ ਹੋਏ ਅਦਾਕਾਰਾ ਦਾ ਇਹ ਟਾਪਲੈੱਸ ਲੁੱਕ ਕਾਫੀ ਬੋਲਡ ਹੈ, ਜੋ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਗਿਆ ਅਦਾਕਾਰਾ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ, ‘ਤੁਸੀਂ ਰੁਕਾਵਟਾਂ ਨੂੰ ਦੂਰ ਕਰਨ ਲਈ ਪ੍ਰਾਰਥਨਾ ਕਰਦੇ ਹੋ ਪਰ ਸਭ ਤੋਂ ਵੱਡੀ ਰੁਕਾਵਟ ਤੁਸੀਂ ਖੁਦ ਹੋ। ਤੁਸੀਂ ਇਸ ਨੂੰ ਦੇਖਣ ਤੋਂ ਵੀ ਬਚਦੇ ਹੋ। ਮੇਰੀ ਪੂਰੀ ਜ਼ਿੰਦਗੀ ਮੈਂ ਜਿਵੇਂ ਹਾਂ ਉਸ ਦਾ ਮੁਕਾਬਲਾ ਕਰ ਰਹੀ ਹਾਂ। ਭਾਵੇਂ ਸਭ ਕੁਝ ਕਿੰਨਾ ਵੀ ਔਖਾ ਕਿਉਂ ਨਾ ਹੋਵੇ। ਇਹ ਮੇਰੇ ਲਈ ਵਰਦਾਨ ਹੈ।  ਕੀ ਤੁਸੀਂ ਇਹ ਵੀ ਕਰ ਸਕਦੇ ਹੋ? ਇੱਕ ਸ਼ੁਰੂਆਤ ਕਰੋ। ਆਪਣੀ ਰੁਕਾਵਟ ਨੂੰ ਦੂਰ ਕਰੋ।’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News