ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ 9 ਸਤੰਬਰ ਨੂੰ ਹੋਵੇਗੀ ਰਿਲੀਜ਼

Saturday, Aug 06, 2022 - 11:16 AM (IST)

ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ 9 ਸਤੰਬਰ ਨੂੰ ਹੋਵੇਗੀ ਰਿਲੀਜ਼

ਜਲੰਧਰ (ਬਿਊਰੋ)– ਪੰਜਾਬੀ ਗਾਇਕ ਅਖਿਲ ਦੀ ਡੈਬਿਊ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਸਾਹਮਣੇ ਆ ਚੁੱਕਾ ਹੈ। ਇਸ ਫ਼ਿਲਮ ’ਚ ਅਖਿਲ ਨਾਲ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਉਣ ਵਾਲੀ ਹੈ। ਫ਼ਿਲਮ ਇਸੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਅਖਿਲ ਨੇ ਲਿਖਿਆ, ‘‘ਸਾਰੇ ਪੁੱਛਦੇ ਹੁੰਦੇ ਸੀ ਤੇਰੀ ਫ਼ਿਲਮ ਕਦੋਂ ਆਉਣੀ। ਪਿਛਲੇ 4 ਸਾਲਾਂ ਤੋਂ ਇਹੀ ਸਵਾਲ ਪੁੱਛਦੇ ਸੀ, ਜਿਥੇ ਵੀ ਜਾਂਦਾ ਸੀ ਮੈਂ। ਫਿਰ ਜਦੋਂ ਆਉਣ ਲੱਗੀ ਤਾਂ ਕੋਵਿਡ ਆ ਗਿਆ। ਆਖਿਰਕਾਰ 9 ਸਤੰਬਰ ਨੂੰ ਮੇਰੀ ਪਹਿਲੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਰਿਲੀਜ਼ ਹੋ ਰਹੀ ਹੈ।’’

ਇਹ ਖ਼ਬਰ ਵੀ ਪੜ੍ਹੋ : ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਗੀਤ ‘ਇਕੋ ਇਕ ਦਿਲ’ ਰਿਲੀਜ਼, ਸੁਣ ਭੰਗੜਾ ਪਾਉਣ ਦਾ ਕਰੇਗਾ ਦਿਲ (ਵੀਡੀਓ)

ਪੋਸਟ ’ਚ ਅਖਿਲ ਨੇ ਅੱਗੇ ਲਿਖਿਆ, ‘‘ਮੈਨੂੰ ਫ਼ਿਲਮਾਂ ਦਾ ਕੋਈ ਤਜਰਬਾ ਨਹੀਂ, ਨਾ ਹੀ ਮੇਰੇ ਫ਼ਿਲਮਾਂ ਵਾਲੇ ਦਰਸ਼ਕ ਹਨ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੇ ਗਾਣਿਆਂ ਵਾਂਗ ਇਸ ਨੂੰ ਵੀ ਪਿਆਰ ਦੇਵੋਗੇ। ਧੰਨਵਾਦ ਹਾਰਡੀ ਲੁਧਿਆਣਾ ਤੇ ਉਮੇਸ਼ ਕਰਮਾਵਾਲਾ ਵੀਰਿਆਂ ਦਾ, ਜਿਨ੍ਹਾਂ ਕਰਕੇ ਮੈਂ ਇਹ ਰਿਸਕ ਲਿਆ ਸੀ। ਇਹੀ ਉਮੀਦ ਹੈ ਕਿ ਇਹ ਨਵੇਂ ਸਫਰ ਦੀ ਸ਼ੁਰੂਆਤ ਹੈ। ਰੱਬ ਮਿਹਰ ਕਰੇ।’’

PunjabKesari

ਦੱਸ ਦੇਈਏ ਕਿ ਇਸ ਫ਼ਿਲਮ ’ਚ ਪ੍ਰੀਤੀ ਸਪਰੂ, ਗੁੱਗੂ ਗਿੱਲ, ਪੁਨੀਤ ਇੱਸਰ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਡੌਲੀ ਮੱਟੂ, ਅਲਕਾ ਕੌਸ਼ਲ ਤੇ ਤੇਜ ਸਪਰੂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਪ੍ਰੀਤੀ ਸਪਰੂ ਨੇ ਲਿਖਿਆ ਹੈ। ਫ਼ਿਲਮ ਨੂੰ ਸਾਈਂ ਸਪਰੂ ਕ੍ਰਿਏਸ਼ਨਜ਼ ਤੇ ਜ਼ੀ ਸਟੂਡੀਓਜ਼ ਵਲੋਂ ਮਿਲ ਕੇ ਬਣਾਇਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News