ਰਸ਼ਮਿਕਾ ਮੰਦਾਨਾ ਦੀ ਫਿਲਮ "ਦਿ ਗਰਲਫ੍ਰੈਂਡ" ਦਾ ਟੀਜ਼ਰ ਰਿਲੀਜ਼
Sunday, Oct 05, 2025 - 02:17 PM (IST)

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਆਉਣ ਵਾਲੀ ਫਿਲਮ "ਦਿ ਗਰਲਫ੍ਰੈਂਡ" ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਰਸ਼ਮਿਕਾ ਮੰਦਾਨਾ ਅਤੇ ਦੀਕਸ਼ਿਤ ਸ਼ੈੱਟੀ ਸਟਾਰਰ ਫਿਲਮ "ਦਿ ਗਰਲਫ੍ਰੈਂਡ" ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਉਤਸ਼ਾਹ ਬਣਿਆ ਹੋਇਆ ਸੀ। ਰਸ਼ਮਿਕਾ ਮੰਦਾਨਾ ਨੇ ਫਿਲਮ ਦੀ ਰਿਲੀਜ਼ ਤਰੀਕ ਦੇ ਐਲਾਨ ਦੇ ਨਾਲ ਆਪਣੇ ਇੰਸਟਾਗ੍ਰਾਮ 'ਤੇ ਇੱਕ ਟੀਜ਼ਰ ਸਾਂਝਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ "ਦਿ ਗਰਲਫ੍ਰੈਂਡ" 7 ਨਵੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਤੇਲਗੂ, ਤਾਮਿਲ, ਹਿੰਦੀ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।
ਟੀਜ਼ਰ ਵਿੱਚ, ਰਸ਼ਮਿਕਾ ਮੰਦਾਨਾ ਅਤੇ ਅਦਾਕਾਰ ਦੀਕਸ਼ਿਤ ਸ਼ੈੱਟੀ ਇੱਕ ਰੈਸਟੋਰੈਂਟ ਵਿੱਚ ਬੈਠੇ ਦਿਖਾਈ ਦੇ ਰਹੇ ਹਨ। ਆਪਣੀ ਗੱਲਬਾਤ ਦੌਰਾਨ, ਰਸ਼ਮਿਕਾ ਸੋਚਾਂ ਵਿੱਚ ਗੁਆਚੀ ਹੋਈ ਦਿਖਾਈ ਦਿੰਦੀ ਹੈ। ਉਹ ਪੁੱਛਦੀ ਹੈ, "ਸਾਡਾ ਸਾਰਿਆਂ ਦਾ ਇੱਕ ਟਾਈਪ ਹੁੰਦਾ ਹੈ ਨਾ ਵਿਕਰਮ? ਕੀ ਮੈਂ ਤੁਹਾਡੇ ਟਾਈਪ ਦੀ ਹਾਂ?" ਦੋ ਲੋਕ ਇਹ ਕਿਵੇਂ ਫੈਸਲਾ ਕਰਦੇ ਹਨ ਕਿ ਉਹ ਇੱਕ-ਦੂਜੇ ਲਈ ਬਣੇ ਹਨ?’ ਇਸ 'ਤੇ, ਦੀਕਸ਼ਿਤ ਥੋੜ੍ਹਾ ਜਿਹਾ ਹੱਸਦੇ ਹਨ ਅਤੇ ਕਹਿੰਦੇ ਹਨ, ‘ਕਿਤੇ ਤੁਸੀਂ ਇਹ ਤਾਂ ਨਹੀਂ ਸੋਚ ਰਹੇ ਕਿ ਮੈਂ ਤੁਹਾਡੇ ਲਈ ਸਹੀ ਹਾਂ ਜਾਂ ਨਹੀਂ?’ ਜਿਸ ਦਾ ਜਵਾਬ ਰਸ਼ਮੀਕਾ ਦਿੰਦੀ ਹੈ, ‘ਮੈਂ ਵੀ ਸੋਚ ਰਹੀ ਹਾਂ ਕਿ ਕੀ ਮੈਂ ਤੁਹਾਡੇ ਲਈ ਸਹੀ ਹਾਂ।’ ਟੀਜ਼ਰ ਦੇ ਅੰਤ ਵਿੱਚ, ਦੀਕਸ਼ਿਤ ਸ਼ੈੱਟੀ ਕੈਮਰੇ ਵੱਲ ਦੇਖਦੇ ਹਨ ਅਤੇ ਪੁੱਛਦੇ ਹਨ, ‘ਕੀ ਤੁਹਾਨੂੰ ਵੀ?’ ਫਿਲਮ ‘ਦਿ ਗਰਲਫ੍ਰੈਂਡ’ ਦਾ ਟੀਜ਼ਰ ਸਾਂਝਾ ਕਰਦੇ ਹੋਏ, ਰਸ਼ਮਿਕਾ ਨੇ ਕੈਪਸ਼ਨ ਵਿੱਚ ਲਿਖਿਆ, ‘ਮੈਨੂੰ ਪਤਾ ਹੈ ਕਿ ਤੁਸੀਂ ਲੋਕ ਇਸਦੀ ਉਡੀਕ ਕਰ ਰਹੇ ਸੀ ਅਤੇ ਇਹ ਆ ਗਿਾ। ‘ਦਿ ਗਰਲਫ੍ਰੈਂਡ’ 7 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।’