ਟੀਮ ਦ ਰਾਜਾਸਾਬ ਸੈੱਟ ''ਤੇ ਮਨਾਈ ਗਣੇਸ਼ ਚਤੁਰਥੀ

Thursday, Aug 28, 2025 - 02:35 PM (IST)

ਟੀਮ ਦ ਰਾਜਾਸਾਬ ਸੈੱਟ ''ਤੇ ਮਨਾਈ ਗਣੇਸ਼ ਚਤੁਰਥੀ

ਮੁੰਬਈ- ਦੱਖਣੀ ਭਾਰਤੀ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ ਦ ਰਾਜਾਸਾਬ ਦੀ ਟੀਮ ਨੇ ਫਿਲਮ ਦੇ ਸੈੱਟ 'ਤੇ ਗਣੇਸ਼ ਚਤੁਰਥੀ ਬਹੁਤ ਧੂਮਧਾਮ ਨਾਲ ਮਨਾਈ। ਫਿਲਮ ਦ ਰਾਜਾਸਾਬ ਵਿੱਚ ਬਾਗ਼ੀ ਸਟਾਰ ਪ੍ਰਭਾਸ ਮੁੱਖ ਭੂਮਿਕਾ ਵਿੱਚ ਹਨ। ਜਿਸ ਤਰ੍ਹਾਂ ਪੂਰੇ ਦੇਸ਼ ਨੇ ਗਣਪਤੀ ਬੱਪਾ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ, ਉਸੇ ਤਰ੍ਹਾਂ ਦ ਰਾਜਾਸਾਬ ਦੀ ਟੀਮ ਨੇ ਵੀ ਬੱਪਾ ਦਾ ਸ਼ਾਨਦਾਰ ਸਵਾਗਤ ਕੀਤਾ।
ਪ੍ਰੋਡਕਸ਼ਨ ਹਾਊਸ ਨੇ ਸੋਸ਼ਲ ਮੀਡੀਆ 'ਤੇ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਇੱਕ ਸਜਾਏ ਹੋਏ ਗਣਪਤੀ ਬੱਪਾ ਨੂੰ ਸ਼ਾਨਦਾਰ ਮਹਿਲ ਦੇ ਸੈੱਟ ਦੇ ਵਿਚਕਾਰ ਬੈਠੇ ਦੇਖਿਆ ਗਿਆ।। ਨਿਰਦੇਸ਼ਕ ਮਾਰੂਤੀ ਨੂੰ ਕਾਸਟ ਅਤੇ ਕਰੂ ਦੇ ਨਾਲ ਪੂਰੀ ਪਰੰਪਰਾ ਨਾਲ ਪੂਜਾ-ਅਰਚਨਾ ਕਰਦੇ ਦੇਖਿਆ ਗਿਆ। 
ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਵਿੱਚ, ਪੂਰੀ ਟੀਮ ਬੱਪਾ ਨਾਲ ਪੋਜ਼ ਦਿੰਦੀ ਦਿਖਾਈ ਦਿੱਤੀ ਅਤੇ ਮਾਹੌਲ ਪੂਰੀ ਤਰ੍ਹਾਂ ਤਿਉਹਾਰਾਂ ਵਾਲਾ ਬਣ ਗਿਆ। ਸ਼ੂਟਿੰਗ ਸ਼ਡਿਊਲ ਦੀ ਭੀੜ-ਭੜੱਕੇ ਦੇ ਬਾਵਜੂਦ ਟੀਮ ਨੇ ਬੱਪਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਗਣੇਸ਼ਉਤਸਵ ਨੂੰ ਇੱਕ ਖਾਸ ਤਰੀਕੇ ਨਾਲ ਮਨਾਇਆ। ਮਾਰੂਤੀ ਦੁਆਰਾ ਨਿਰਦੇਸ਼ਤ ਅਤੇ ਪੀਪਲ ਮੀਡੀਆ ਫੈਕਟਰੀ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਥਮਨ ਐਸ ਦਾ ਸੰਗੀਤ ਹੈ। ਪ੍ਰਭਾਸ ਦੇ ਨਾਲ ਇਸ ਫਿਲਮ ਵਿੱਚ ਸੰਜੇ ਦੱਤ, ਮਾਲਵਿਕਾ ਮੋਹਨਨ, ਨਿਧੀ ਅਗਰਵਾਲ ਅਤੇ ਬੋਮਨ ਈਰਾਨੀ ਵੀ ਹਨ। ਇਹ ਪੈਨ-ਇੰਡੀਆ ਮਨੋਰੰਜਕ ਫਿਲਮ ਤੇਲਗੂ, ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਵਿੱਚ ਰਿਲੀਜ਼ ਹੋਵੇਗੀ।


author

Aarti dhillon

Content Editor

Related News