‘ਤਾਲੀ’ ਦਾ ਟੀਜ਼ਰ ਰਿਲੀਜ਼ : ਟਰਾਂਸਜੈਂਡਰ ਬਣੀ ਸੁਸ਼ਮਿਤਾ ਸੇਨ, ਟਰਾਂਸਫਾਰਮੇਸ਼ਨ ਤੁਹਾਨੂੰ ਵੀ ਕਰੇਗੀ ਹੈਰਾਨ

Saturday, Jul 29, 2023 - 04:16 PM (IST)

‘ਤਾਲੀ’ ਦਾ ਟੀਜ਼ਰ ਰਿਲੀਜ਼ : ਟਰਾਂਸਜੈਂਡਰ ਬਣੀ ਸੁਸ਼ਮਿਤਾ ਸੇਨ, ਟਰਾਂਸਫਾਰਮੇਸ਼ਨ ਤੁਹਾਨੂੰ ਵੀ ਕਰੇਗੀ ਹੈਰਾਨ

ਮੁੰਬਈ (ਬਿਊਰੋ)– ਸੁਸ਼ਮਿਤਾ ਸੇਨ ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਦੂਰੀ ਬਣਾ ਰਹੀ ਸੀ ਪਰ ਓ. ਟੀ. ਟੀ. ਪਲੇਟਫਾਰਮ ਆਉਣ ਤੋਂ ਬਾਅਦ ਉਸ ਦੇ ਕਰੀਅਰ ਨੂੰ ਨਵੀਂ ਉਡਾਨ ਮਿਲੀ ਹੈ। ਸੁਸ਼ਮਿਤਾ ਸੇਨ ਨੇ ‘ਆਰਿਆ’ ਸੀਰੀਜ਼ ਨਾਲ ਵਾਪਸੀ ਕੀਤੀ ਹੈ। ਇਹ ਸੀਰੀਜ਼ ਸੁਪਰਹਿੱਟ ਸਾਬਿਤ ਹੋਈ। ਇਸ ਦਾ ਦੂਜਾ ਸੀਜ਼ਨ ਵੀ ਸੁਪਰ ਡੁਪਰ ਹਿੱਟ ਸਾਬਿਤ ਹੋਇਆ। ‘ਆਰਿਆ’ ਦੀ ਸਫਲਤਾ ਤੋਂ ਬਾਅਦ ਸੁਸ਼ਮਿਤਾ ਹੁਣ ਇਕ ਨਵੀਂ ਸੀਰੀਜ਼ ਲੈ ਕੇ ਆ ਰਹੀ ਹੈ। ਸੁਸ਼ਮਿਤਾ ਨਵੇਂ ਵੈੱਬ ਸ਼ੋਅ ‘ਤਾਲੀ’ ’ਚ ਟਰਾਂਸਜੈਂਡਰ ਦੇ ਰੂਪ ’ਚ ਨਜ਼ਰ ਆ ਰਹੀ ਹੈ। ਸੀਰੀਜ਼ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਾਣੋ ਸ਼ੋਅ ਦੇ ਟੀਜ਼ਰ ਦੀ ਕਹਾਣੀ ਕੀ ਕਹਿ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ

ਸੁਸ਼ਮਿਤਾ ਸੇਨ ਇਕ ਵਾਰ ਫਿਰ ਓ. ਟੀ. ਟੀ. ’ਤੇ ਆਪਣਾ ਹੈਰਾਨ ਕਰਨ ਵਾਲਾ ਅੰਦਾਜ਼ ਦਿਖਾਉਣ ਲਈ ਤਿਆਰ ਹੈ। ਤਾਲੀ ਦੇ ਟੀਜ਼ਰ ’ਚ ਅਦਾਕਾਰਾ ਟਰਾਂਸਜੈਂਡਰ ਕਾਰਕੁਨ ਗੌਰੀ ਸਾਵੰਤ ਦੇ ਕਿਰਦਾਰ ’ਚ ਨਜ਼ਰ ਆ ਰਹੀ ਹੈ। ਟੀਜ਼ਰ ਦੀ ਸ਼ੁਰੂਆਤ ਜ਼ਬਰਦਸਤ ਡਾਇਲਾਗ ਨਾਲ ਹੁੰਦੀ ਹੈ। ਗੌਰੀ ਦਾ ਕਿਰਦਾਰ ਨਿਭਾਅ ਰਹੀ ਸੁਸ਼ਮਿਤਾ ਕਹਿੰਦੀ ਹੈ, ‘‘ਮੈਂ ਗੌਰੀ ਹਾਂ। ਜਿਨ੍ਹਾਂ ਨੂੰ ਕੋਈ ਕਿੰਨਰ ਕਹਿੰਦਾ ਹੈ, ਕੋਈ ਸਮਾਜ ਸੇਵਕ। ਕੋਈ ਇਸ ਨੂੰ ਡਰਾਮਾ ਕਹਿੰਦਾ ਹੈ, ਕੋਈ ਇਸ ਨੂੰ ਗੇਮ ਚੇਂਜਰ ਕਹਿੰਦਾ ਹੈ। ਇਹ ਇਸ ਯਾਤਰਾ ਦੀ ਕਹਾਣੀ ਹੈ। ਗਾਲ੍ਹਾਂ ਕੱਢਣ ਤੋਂ ਲੈ ਕੇ ਤਾੜੀਆਂ ਵਜਾਉਣ ਤੱਕ। ਜੋ ਲੋਕ ਆਪਣੀ ਅਸਲੀਅਤ ਦਿਖਾਉਣ ਤੋਂ ਡਰਦੇ ਹਨ, ਉਹ ਕਦੇ ਨਹੀਂ ਜਿੱਤਦੇ, ਬਾਬੂ। ਸਵੈ-ਮਾਣ, ਸਤਿਕਾਰ, ਆਜ਼ਾਦੀ, ਮੈਨੂੰ ਇਹ ਤਿੰਨੇ ਚਾਹੀਦੇ ਹਨ।’’

ਟੀਜ਼ਰ 46 ਸੈਕਿੰਡ ਦਾ ਹੈ, ਜਿਸ ’ਚ ਅਦਾਕਾਰਾ ਨੇ ਟਰਾਂਸਜੈਂਡਰ ਦੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਨੂੰ ਦੇਖ ਕੇ ਸਮਝ ਆ ਜਾਂਦਾ ਹੈ ਕਿ ਗੌਰੀ ਸਾਵੰਤ ਨੂੰ ਪਿਛਲੇ ਸਮੇਂ ਤੋਂ ਕਿੰਨੀ ਬੇਇੱਜ਼ਤੀ ਹੋਈ ਹੋਵੇਗੀ। ਦਰਦ ਤੇ ਸੰਘਰਸ਼ ’ਚੋਂ ਲੰਘੀ ਗੌਰੀ ਨੇ ਕਈ ਲੋਕਾਂ ਨਾਲ ਲੜ ਕੇ ਆਪਣੀ ਅਸਲੀਅਤ ਨੂੰ ਸਭ ਦੇ ਸਾਹਮਣੇ ਰੱਖਿਆ ਤੇ ਸਾਬਿਤ ਕਰ ਦਿੱਤਾ ਕਿ ਉਸ ਨੂੰ ਵੀ ਆਮ ਜ਼ਿੰਦਗੀ ਜਿਊਣ ਦਾ ਹੱਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News