''ਥੱਪੜ ਕਾਂਡ'' ਦੀਆਂ ਹੁਣ ਟੀ-ਸ਼ਰਟਾਂ ਵੇਚੀਆਂ ਜਾਣਗੀਆਂ ਬਾਜ਼ਾਰ ''ਚ

06/13/2024 4:56:28 PM

ਬਾਲੀਵੁੱਡ- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਹਾਲ ਹੀ 'ਚ ਸੰਸਦ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਸੀ. ਆਈ. ਐੱਸ. ਐੱਫ. ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕਥਿਤ ਤੌਰ 'ਤੇ ਥੱਪੜ ਮਾਰ ਦਿੱਤਾ ਗਿਆ ਸੀ। ਪਰ ਹੁਣ 'ਥੱਪੜ ਕਾਂਡ' ਮਾਮਲਾ ਸ਼ਾਂਤ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ। ਇੱਕ ਤੋਂ ਬਾਅਦ ਇੱਕ ਇਸ ਮਾਮਲੇ ਨੂੰ ਲੈ ਕਈ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। 

ਇਹ ਖ਼ਬਰ ਵੀ ਪੜ੍ਹੋ-  ਕੰਗਨਾ ਥੱਪੜ ਕਾਂਡ 'ਤੇ ਕਰਨ ਜੌਹਰ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

ਦਰਅਸਲ, ਸੋਸ਼ਲ ਮੀਡੀਆ ਉਪਰ ਕੁਝ ਅਜਿਹੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਇਹ ਦਿਖਾਇਆ ਜਾ ਰਿਹਾ ਹੈ ਕਿ ਬਾਜ਼ਾਰ 'ਚ ਕੰਗਨਾ ਰਣੌਤ 'ਥੱਪੜ ਕਾਂਡ' ਮਾਮਲੇ ਦੀਆਂ ਹੁਣ ਟੀ-ਸ਼ਰਟਾਂ ਵੇਚੀਆਂ ਜਾ ਰਹੀਆਂ ਹਨ। ਇਸ ਉਪਰ ਕੁਝ ਪੰਜਾਬੀ ਲੋਕਾਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ- ਇਸ ਫ਼ਿਲਮ 'ਚ ਨਜ਼ਰ ਆਉਣਗੇ ਜਿੰਮੀ ਸ਼ੇਰਗਿੱਲ, ਅਜੇ ਦੇਵਗਨ ਨਾਲ ਕਰਨਗੇ ਸਕ੍ਰੀਨ ਸ਼ੇਅਰ

ਦੱਸ ਦੇਈਏ ਕਿ ਸੋਸ਼ਲ ਮੀਡੀਆ ਉਪਰ ਵਾਇਰਲ ਪੋਸਟਾਂ ਨੂੰ ਵੇਖ ਫੈਨਜ਼ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿੱਥੇ ਕਈ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈ ਲੋਕਾਂ ਵੱਲੋਂ ਇਸਦਾ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ। ਇਕ ਯੂਜ਼ਰ ਨੇ ਇਸ ਉਪਰ ਕੁਮੈਂਟ ਕਰਦੇ ਹੋਏ ਕਿਹਾ, ਜ਼ਿਆਦਾ ਵਧੀਆ ਗੱਲ ਨਹੀਂ, ਪੰਜਾਬ ਦਾ ਅਕਸ ਖਰਾਬ ਹੁੰਦਾ ਇਸ ਚੀਜ਼ ਲਈ ਪਰ ਕੁਝ ਲੋਕ ਬਹਾਦਰੀ ਸਮਝਦੇ ਆ। ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਐਡਿਟ ਕੀਤੀ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News