ਸੋਨਾਕਸ਼ੀ-ਇਕਬਾਲ 'ਤੇ ਬੋਲੀ ਸਵਰਾ ਭਾਸਕਰ, ਕਿਹਾ- ਇਹ ਸਿਰਫ ਸਮੇਂ ਦੀ ਬਰਬਾਦੀ ਹੈ...
Wednesday, Jun 19, 2024 - 05:22 PM (IST)
ਨਵੀਂ ਦਿੱਲੀ : ਸੋਨਾਕਸ਼ੀ ਸਿਨ੍ਹਾ ਆਪਣੇ ਵਿਆਹ ਨੂੰ ਲੈ ਕੇ ਚਰਚਾ 'ਚ ਹੈ। ਜ਼ਹੀਰ ਇਕਬਾਲ ਨਾਲ ਉਸ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਹਾਲਾਂਕਿ ਅਦਾਕਾਰਾ ਨੇ ਅਜੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ। ਇਸ ਦੌਰਾਨ ਸਵਰਾ ਭਾਸਕਰ ਨੇ ਹੁਣ ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ 'ਤੇ ਟਿੱਪਣੀ ਕੀਤੀ ਹੈ। ਸਵਰਾ ਭਾਸਕਰ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬਿਆਨਾਂ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਸੋਨਾਕਸ਼ੀ ਸਿਨ੍ਹਾ ਦੇ ਵਿਆਹ ਦੀ ਗੱਲ ਕੀਤੀ ਹੈ।
ਸਵਰਾ ਨੂੰ ਟ੍ਰੋਲਿੰਗ ਦਾ ਕਰਨਾ ਪਿਆ ਸਾਹਮਣਾ
ਸਵਰਾ ਭਾਸਕਰ ਨੇ ਪਿਛਲੇ ਸਾਲ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਮਾਜਿਕ ਕਾਰਕੁਨ ਫਹਾਦ ਅਹਿਮਦ ਨਾਲ ਵਿਆਹ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਦੋਵਾਂ ਨੇ 16 ਫਰਵਰੀ 2023 ਨੂੰ ਕੋਰਟ ਮੈਰਿਜ ਕੀਤੀ ਸੀ। ਸਵਰਾ ਨੇ ਆਪਣੇ ਹਾਲ ਹੀ 'ਚ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਹ ਵਿਆਹ ਕਰ ਰਹੀ ਸੀ ਤਾਂ ਕਈ ਮਾਹਰ ਉਨ੍ਹਾਂ ਦੀ ਆਲੋਚਨਾ ਕਰਨ ਲਈ ਆਏ ਸਨ। ਇਸ ਦੇ ਨਾਲ ਹੀ ਹੁਣ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ
ਲਵ ਜੇਹਾਦ ਇੱਕ ਵੱਡੀ ਮਿੱਥ
ਸਵਰਾ ਭਾਸਕਰ ਨੇ ਕਿਹਾ ਕਿ ਦੂਜੇ ਧਰਮਾਂ 'ਚ ਵਿਆਹ ਕਰਨ ਵਾਲੇ ਜੋੜਿਆਂ ਨੂੰ ਬਿਨਾਂ ਕਿਸੇ ਕਾਰਨ ਟ੍ਰੋਲ ਕੀਤਾ ਜਾਂਦਾ ਹੈ ਅਤੇ ਇਹ ਹੁਣ ਇੱਕ ਆਮ ਗੱਲ ਹੋ ਗਈ ਹੈ। ਅਦਾਕਾਰਾ ਨੇ ਇਹ ਵੀ ਕਿਹਾ ਕਿ ਲਵ ਜੇਹਾਦ ਭਾਰਤ 'ਚ ਸਭ ਤੋਂ ਵੱਡੀ ਮਿੱਥ ਹੈ। ਏਸ਼ੀਆ 'ਚ ਲੋਕ ਦੂਜਿਆਂ ਦੇ ਜੀਵਨ 'ਚ ਦਖ਼ਲ ਦੇਣ 'ਚ ਬਹੁਤ ਦਿਲਚਸਪੀ ਰੱਖਦੇ ਹਨ।
ਸੋਨਾਕਸ਼ੀ ਦੇ ਵਿਆਹ ਨੂੰ ਲੈ ਕੇ ਬੋਲੀ ਸਵਰਾ ਭਾਸਕਰ
ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ ਬਾਰੇ ਗੱਲ ਕਰਦੇ ਹੋਏ ਸਵਰਾ ਭਾਸਕਰ ਨੇ ਕਿਹਾ, ''ਮੇਰੇ ਵਿਆਹ ਦੌਰਾਨ ਵੀ ਕਈ ਮਾਹਰ ਆਏ ਸਨ ਅਤੇ ਆਪਣੀ ਰਾਏ ਦਿੱਤੀ ਸੀ। ਇੱਥੇ ਅਸੀਂ 2 ਬਾਲਗਾਂ ਬਾਰੇ ਗੱਲ ਕਰ ਰਹੇ ਹਾਂ। ਉਹ ਆਪਣੀ ਨਿੱਜੀ ਜ਼ਿੰਦਗੀ 'ਚ ਕੀ ਕਰਦੇ ਹਨ, ਵਿਆਹ ਕਰਦੇ ਹਨ ਜਾਂ ਨਹੀਂ, ਇਹ ਸਭ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਜੇਕਰ ਉਹ ਇਕੱਠੇ ਰਹਿ ਰਹੇ ਹਨ, ਅਦਾਲਤ 'ਚ ਵਿਆਹ ਕਰਵਾ ਰਹੇ ਹਨ ਜਾਂ ਆਰੀਆ ਸਮਾਜ 'ਚ ਵਿਆਹ ਕਰਵਾ ਰਹੇ ਹਨ ਤਾਂ ਇਸ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''
ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦਾ ਦਿਹਾਂਤ, ਦਿਲਜੀਤ ਤੇ ਬਾਵਾ ਸਣੇ ਕਈ ਕਲਾਕਾਰਾਂ ਨਾਲ ਆ ਚੁੱਕੇ ਨੇ ਨਜ਼ਰ
ਸਮਾਂ ਬਰਬਾਦ ਕਰਨ ਵਾਲੀ ਹੈ ਗੱਲ
ਉਸ ਨੇ ਅੱਗੇ ਕਿਹਾ, ਇਹ ਔਰਤ-ਮਰਦ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਾਮਲਾ ਹੈ। ਇਹ ਸੋਨਾਕਸ਼ੀ ਦੀ ਜ਼ਿੰਦਗੀ ਹੈ, ਉਸ ਨੇ ਆਪਣਾ ਸਾਥੀ ਚੁਣਿਆ ਹੈ ਅਤੇ ਉਸ ਦੇ ਸਾਥੀ ਨੇ ਵੀ ਉਸ ਨੂੰ ਚੁਣਿਆ ਹੈ। ਹੁਣ ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚਕਾਰ ਹੈ। ਇਸ ਦਾ ਕਿਸੇ ਹੋਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਬਾਰੇ ਗੱਲ ਕਰਨਾ ਮੈਨੂੰ ਸਮਾਂ ਬਰਬਾਦ ਕਰਨ ਵਾਲੀ ਬਹਿਸ ਜਾਪਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।