ਫ਼ਿਲਮ ‘ਜਹਾਂ ਚਾਰ ਯਾਰ’ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀਆਂ ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ
Saturday, Sep 17, 2022 - 06:33 PM (IST)
ਬਾਲੀਵੁੱਡ ਡੈਸਕ- ਚਾਰ ਵਿਆਹੁਤਾ ਔਰਤਾਂ ਦੀ ਦੋਸਤੀ ਦੇ ਆਧਾਰਿਤ ਫ਼ਿਲਮ ‘ਜਹਾਂ ਚਾਰ ਯਾਰ’ ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਸਵਰਾ ਭਾਸਕਰ, ਸ਼ਿਖਾ ਤਲਸਾਨੀਆ, ਮੇਹਰ ਵਿਜ ਅਤੇ ਪੂਜਾ ਚੋਪੜਾ ਹਨ। ਫ਼ਿਲਮ ਵਿਚ ਇਹ ਚਾਰੋ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਆਜ਼ਾਦ ਹੋ ਕੇ ਖੁੱਲ੍ਹ ਕੇ ਜਿਊਣਾ ਚਾਹੁੰਦੀਆਂ ਹਨ। ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਚਾਰ ਵਿਆਹੁਤਾ ਔਰਤਾਂ ਗ੍ਰਹਿਸਥ ਜੀਵਨ ਤੋਂ ਬ੍ਰੇਕ ਲੈ ਕੇ ਗੋਆ ਦਾ ਟ੍ਰਿਪ ਪਲਾਨ ਕਰਦੀਆਂ ਹਨ ਅਤੇ ਉੱਥੇ ਕੀ-ਕੀ ਹੁੰਦਾ ਹੈ। ਕਹਾਣੀ ਦੇ ਲੇਖਕ ਅਤੇ ਡਾਇਰੈਕਟਰ ਕਮਲ ਪਾਂਡੇ ਹਨ। ਉੱਥੇ ਹੀ ਵਿਨੋਦ ਬੱਚਨ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੀ ਪ੍ਰੋਮੋਸ਼ਨ ਲਈ ਦਿੱਲੀ ਪੁੱਜੀਆਂ ਫ਼ਿਲਮ ਦੀਆਂ ਸਟਾਰ ਕਾਸਟ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਮੁੱਖ ਅੰਸ਼ : ਜਦੋਂ ਤੁਹਾਨੂੰ ਸਕ੍ਰਿਪਟ ਮਿਲੀ ਤਾਂ ਫਟਾਫਟ ਹਾਂ ਬੋਲ ਦਿੱਤਾ ਜਾਂ ਕੁਝ ਸਮਾਂ ਲਿਆ, ਤੁਹਾਡਾ ਕੀ ਰਿਐਕਸ਼ਨ ਸੀ?
ਸਵਰਾ ਬਾਸਕਰ ਨੇ ਕਿਹਾ ਕਿ ਮੈਨੂੰ ਸਕ੍ਰਿਪਟ ਪੜ੍ਹਣ ’ਚ ਸਮਾਂ ਲੱਗਾ, ਮੈਂ ਕਈ ਮਹੀਨਿਆਂ ਤੱਕ ਇਹ ਦੇਖਿਆ ਹੀ ਨਹੀਂ ਸੀ ਕਿ ਮੇਰੇ ਕੋਲ ਇਹ ਸਕ੍ਰਿਪਟ ਆਈ ਹੈ ਅਤੇ ਉਨ੍ਹਾਂ ਦਾ ਮੈਸੇਜ ਆਇਆ ਹੈ। ਕਮਲ ਸਰ ਦੇ ਇਕ ਦੋਸਤ ਹਨ ਜਿਹੜੇ ਮੈਨੂੰ ਜਾਣਦੇ ਹਨ। ਉਨ੍ਹਾਂ ਮੈਨੂੰ ਫੋਨ ’ਤੇ ਕਿਹਾ ਕਿ ਕਮਲ ਪਾਂਡੇ ਨੇ ਤੁਹਾਨੂੰ ਅਜਿਹਾ ਕੁਝ ਭੇਜਿਆ ਹੈ। ਫਿਰ ਮੈਂ ਪੜ੍ਹਿਆ ਤਾਂ ਬਹੁਤ ਮਜ਼ੇਦਾਰ ਲੱਗਾ ਅਤੇ ਮੈਨੂੰ ਇਹ ਬਹੁਤ ਚੰਗਾ ਲੱਗਾ ਕਿ ਇੰਨੀ ਬਾਰੀਕ, ਢੁੱਕਵੇਂ ਤਰੀਕੇ ਨਾਲ ਇਕ ਮਰਦ ਨੇ ਔਰਤਾਂ ਦਾ ਤਜ਼ਰਬਾ ਲਿਖਿਆ ਹੈ। ਵਿਆਹ ਤੋਂ ਬਾਅਦ ਪਰਿਵਾਰ ਅਤੇ ਹੋਰ ਜ਼ਿੰਮੇਵਾਰੀਆਂ ਹੁੰਦੀਆਂ ਹਨ, ਉਹ ਕਿਵੇਂ ਇਕ ਔਰਤ ਦੀ ਹੋਂਦ, ਪਛਾਣ ਨਿਗਲ ਜਾਂਦੀਆਂ ਹਨ। ਇਹ ਮੈਨੂੰ ਬਹੁਤ ਚੰਗਾ ਲੱਗਾ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਰਾਂਗੀ ਪਰ ਤੁਸੀਂ ਮੈਨੂੰ ਸ਼ਿਵਾਂਗੀ ਵਾਲਾ ਰੋਲ ਕਰਨ ਦਿਓ ਤਾਂ ਉਨ੍ਹਾਂ ਕਿਹਾ-ਠੀਕ ਹੈ। ਅਜਿਹਾ ਕਿਰਦਾਰ ਮੈਂ ਪਹਿਲਾਂ ਨਹੀਂ ਕੀਤਾ ਸੀ, ਇਸ ਲਈ ਮੈਂ ਹਾਂ ਕਰ ਦਿੱਤੀ।
ਇਸ ਫਿਲਮ ’ਚ ਕੀ ਖਾਸ ਹੈ?
ਬਾਲੀਵੁੱਡ ਪਹਿਲੀ ਵਾਰ ਚਾਰ ਗ੍ਰਹਿਣੀਆਂ ’ਤੇ ਇਕ ਰੋਡ ਟ੍ਰਿਪ ਫ਼ਿਲਮ ਬਣਾ ਰਿਹਾ ਹੈ, ਜਿਸ ਵਿਚ ਤੁਸੀਂ ਆਮ ਲਾਈਫ਼ ਦੇਖੋਗੇ ਤਾਂ ਤੁਸੀਂ ਇਸ ਤਰ੍ਹਾਂ ਬੋਲੋਗੇ ਕਿ ਆਂਟੀ ਜਾਂ ਜਿਸ ਨੂੰ ਤੁਸੀਂ ਡਿਸਮਿਸ ਕਰ ਦਿਓਗੇ ਕਿ ਇਹ ਤਾਂ ਬਹਿਨ-ਜੀ ਹਨ। ਜੋ ਬਹਿਨ-ਜੀ ਟਰਮ ਹੈ, ਉਸ ਨੂੰ ਬੜੇ ਅਨਾਦਰ ਨਾਲ ਬੋਲਿਆ ਜਾਂਦਾ ਹੈ, ਉਸ ਟਰਮ ਨੂੰ ਅਸੀਂ ਦਿਖਾ ਰਹੇ ਹਾਂ ਕਿ ਬਹਿਨ-ਜੀ ਕਿੰਨੀਆਂ ਕੂਲ ਹੁੰਦੀਆਂ ਹਨ, ਕਿੰਨੀਆਂ ਮਜ਼ੇਦਾਰ ਹੁੰਦੀਆਂ ਹਨ, ਉਹ ਕਿੰਨੀ ਮੌਜ ਕਰ ਸਕਦੀਆਂ ਹਨ, ਕਿੰਨੀਆਂ ਕਾਬਿਲ ਹੁੰਦੀਆਂ ਹਨ। ਮੈਨੂੰ ਫ਼ਿਲਮ ਬਾਰੇ ਇਹ ਬਹੁਤ ਚੰਗਾ ਲੱਗਾ। ਇਹ ਦਰਸ਼ਕਾਂ ਨੂੰ ਆਪਣੇ ਪਰਿਵਾਰਾਂ ਦੀ ਕਹਾਣੀ ਲੱਗੇਗੀ। ਫ਼ਿਲਮ ਦੇਖਣ ਵਾਲਾ ਭਾਵੇਂ ਸ਼ਹਿਰੀ ਹੋਵੇ ਜਾਂ ਪੇਂਡੂ, ਸਾਰੇ ਕਿਤੇ ਨਾ ਕਿਤੇ ਇਸ ਨਾਲ ਖੁਦ ਨੂੰ ਰਿਲੇਟ ਕਰਨਗੇ।
ਤੁਸੀਂ ਅਸਲ ਜ਼ਿੰਦਗੀ ਵਿਚ ਆਪਣੇ ਕਿਰਦਾਰ ਨਾਲ ਕਿੰਨਾ ਰਿਲੇਟ ਕਰਦੇ ਹੋ?
ਮੈਨੂੰ ਲੱਗਦਾ ਹੈ ਕਿ ਮੇਰੀ ਜੋ ਇਮੇਜ ਹੈ, ਉਹ ਸ਼ਾਇਦ ਕਾਫ਼ੀ ਦਬੰਗ ਹੈ ਅਤੇ ਮੇਰਾ ਕਿਰਦਾਰ ਜੋ ਹੈ, ਉਹ ਕਾਫ਼ੀ ਦੱਬੂ ਹੈ। ਮੇਰੇ ਲਈ ਵੀ ਇਹ ਕਾਫ਼ੀ ਚੈਲੇਂਜਿੰਗ ਸੀ ਇਹ ਕਿ ਮੈਂ ਇਕ ਦੱਬੂ ਕਿਰਦਾਰ ਜਿਸ ਵਿਚ ਆਪਣੇ ਆਪ ਨੂੰ ਲੈ ਕੇ ਬਿਲਕੁਲ ਵੀ ਕਾਨਫੀਡੈਂਸ ਨਹੀਂ ਹਾਂ ਜਾਂ ਕਦੇ ਸੀ ਅਤੇ ਜੋ ਹੌਲੀ-ਹੌਲੀ ਲੁਕ ਗਿਆ ਹੈ। ਉਹ ਇਹ ਵੀ ਰੀਅਲਾਈਜ਼ ਨਹੀਂ ਕਰ ਰਹੀ ਹੈ ਕਿ ਉਹ ਆਪਣੇ ਆਪ ਨੂੰ ਗੁਆਉਂਦੀ ਜਾ ਰਹੀ ਹੈ, ਉਸ ਦੀ ਪੂਰੀ ਜ਼ਿੰਦਗੀ ਦੂਜਿਆਂ ਦੀ ਸੇਵਾ ਵਿਚ ਹੈ। ਉਸ ਨੂੰ ਬੜਾ ਡਰ ਹੈ ਕਿ ਕਿਤੇ ਉਸ ਦੇ ਪਤੀ ਨਾਰਾਜ਼ ਨਾ ਹੋ ਜਾਣ। ਉਂਝ ਇਸ ਕਿਰਦਾਰ ਨੂੰ ਕਰਨ ਦਾ ਇਕ ਦੂਜਾ ਕਾਰਨ ਵੀ ਸੀ, ਮੈਨੂੰ ਮੇਰੀ ਨਾਨੀ ਯਾਦ ਆ ਗਈ। ਮੈਂ ਅਤੇ ਮੇਰੀ ਨਾਨੀ ਕਾਫੀ ਕਲੋਜ਼ ਸੀ। ਮੇਰੀ ਨਾਨੀ ਦਾ ਵਿਆਹ 15 ਸਾਲ ਦੀ ਉਮਰ ’ਚ ਹੋਇਆ ਸੀ। ਉਨ੍ਹਾਂ ਮੈਨੂੰ ਅਕਸਰ ਆਪਣੇ ਵਿਆਹ ਦੇ ਦਿਨਾਂ ਦੀਆਂ ਕਾਫੀ ਕਹਾਣੀਆਂ ਸੁਣਾਈਆਂ, ਜਦੋਂ ਉਹ ਯੰਗ ਸਨ। ਇਸ ਕਿਰਦਾਰ ਨਾਲ ਮੈਨੂੰ ਇਕ ਕੁਨੈਕਸ਼ਨ ਮਹਿਸੂਸ ਹੋਇਆ ਜਿਵੇਂ ਮੈਂ ਇਸ ਕਿਰਦਾਰ ਨੂੰ ਜਾਣਦੀ ਹਾਂ। ਮੈਂ ਸ਼ਾਇਦ ਇਸ ਤਰ੍ਹਾਂ ਦੀ ਨਹੀਂ ਹਾਂ ਪਰ ਇਸ ਕਿਰਦਾਰ ’ਚ ਦਾਖਲ ਹੋਣ ਲਈ ਮੈਨੂੰ ਮੁਸ਼ਕਲ ਨਹੀਂ ਹੋਈ।
ਤੁਸੀਂ ਖੁਸ਼ ਹੋ, ਤੁਹਾਨੂੰ ਜਿਵੇਂ ਰੋਲ ਆਫਰ ਹੋਏ?
ਮੈਂ ਆਪਣੇ ਬਾਰੇ ਤਾਂ ਕਹਿ ਨਹੀਂ ਸਕਦੀ ਕਿ ਮੈਂ ਹੈਪੀ ਹਾਂ ਜੋ ਰੋਲ ਮੈਨੂੰ ਆਫਰ ਹੋਏ। ਹਾਂ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅੱਜਕਲ ਰਾਈਟਿੰਗ ’ਚ ਚੇਂਜ ਆਇਆ ਹੈ, ਕਿਉਂਕਿ ਬਹੁਤ ਸਾਰੀਆਂ ਔਰਤਾਂ ਕੈਮਰੇ ਦੇ ਪਿੱਛੇ ਹਨ, ਮੋਰ ਵੁਮੈਨ ਵਾਇਸ ਪਬਲਿਕ ਡਿਸਕੋਰਸ, ਤੁਸੀਂ ਸੋਸ਼ਲ ਮੀਡੀਆ ’ਤੇ ਹੋ, ਮੀਡੀਆ ਵਿਚ ਹੋ ਜਾਂ ਤੁਸੀਂ ਜੋ ਅੱਜਕਲ ਪੜ੍ਹ ਰਹੇ ਹੋ, ਟਵਿੱਟਰ, ਫੇਸਬੁੱਕ ’ਤੇ ਉਸ ਵਿਚ ਔਰਤਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਜਦੋਂ ਸਮਾਜ ਬਦਲੇਗਾ ਤਾਂ ਬਾਲੀਵੁੱਡ ਵੀ ਬਦਲੇਗਾ।
ਜਦੋਂ ਤੁਹਾਨੂੰ ਸਕ੍ਰਿਪਟ ਮਿਲੀ ਤਾਂ ਫਟਾਫਟ ਹਾਂ ਬੋਲ ਦਿੱਤਾ ਜਾਂ ਕੁਝ ਸਮਾਂ ਲਿਆ, ਤੁਹਾਡਾ ਕੀ ਰਿਐਕਸ਼ਨ ਸੀ?
ਸ਼ਿਖਾ ਤਲਸਾਨੀਆ ਨੇ ਕਿਹਾ ਕਿ ਮੈਂ ਪਹਿਲਾਂ ਨਰੇਸ਼ਨ ਸੁਣਿਆ ਅਤੇ ਫਿਰ ਸਕ੍ਰਿਪਟ ਪੜ੍ਹੀ। ਮੈਂ ਪਹਿਲਾਂ ਅਜਿਹਾ ਕਰੈਕਟਰ ਪਲੇਅ ਨਹੀਂ ਕੀਤਾ। ਇਹ ਪਹਿਲੀ ਵਾਰ ਸੀ, ਬੋਲਡ ਵੁਮੈਨ ਫਰਾਮ ਸਮਾਲ ਟਾਊਨ। ਉਸ ਦੇ ਨਾਲ ਕੰਡੀਸ਼ਨ ਆਉਂਦੀ ਹੈ, ਉਹ ਕਾਫ਼ੀ ਸਟਰੌਂਗ ਸੀ। ਅਸੀਂ ਤੁਹਾਨੂੰ ਇਹ ਸਭ ਇੰਨੇ ਐਂਟਰਟੇਨਿੰਗ ਤਰੀਕੇ ਨਾਲ ਦਿਖਾਉਣ ਵਾਲੇ ਹਾਂ, ਜਿਸ ਵਿਚ ਟਵਿਸਟ ਐਂਡ ਟਰਨਜ਼ ਹੋਣਗੇ।
ਤੁਸੀਂ ਅਤੇ ਸਵਰਾ ਇਸ ਫਿਲਮ ਵਿਚ ਦੂਜੀ ਵਾਰ ਕੰਮ ਕਰ ਰਹੀਆਂ ਹੋ, ਹੁਣ ਤਾਂ ਤੁਹਾਡੀ ਦੋਸਤੀ ਚੰਗੀ ਹੋਈ ਹੋਵੇਗੀ?
ਸਾਡਾ ਰਿਲੇਸ਼ਨ ਡੈਫੀਨੇਟਲੀ ਮਚਿਓਰ ਹੋਇਆ ਹੈ। ਬੀਤੇ ਸਾਲਾਂ ’ਚ ਸਵਰਾ ਅਤੇ ਮੇਰੇ ਵਿਚ ਕਾਫੀ ਬਦਲਾਅ ਆਏ ਹਨ। ਅਸੀਂ ਚੰਗੀ ਤਰ੍ਹਾਂ ਨਾਲ ਇਕ-ਦੂਜੇ ਨੂੰ ਸਮਝਦੇ ਹਾਂ। ਇਸ ਫਿਲਮ ਵਿਚ ਪੂਜਾ ਅਤੇ ਮੇਹਰ ਨਾਲ ਵੀ ਮੁਲਾਕਾਤ ਹੋਈ ਹੈ। ਜਦੋਂ ਸਾਡੀ ਸਕ੍ਰਿਪਟ ਦੀ ਪਹਿਲੀ ਰੀਡਿੰਗ ਹੋਈ ਸੀ ਤਾਂ ਸਵਰਾ ਨੇ ਇਕ ਪਲਾਨ ਬਣਾਇਆ ਕਿ ਅਸੀਂ ਸਭ ਬਾਹਰ ਜਾਂਦੇ ਹਾਂ, ਡੇਟ ਕਰਦੇ ਹਾਂ ਅਤੇ ਉਥੋਂ ਹੀ ਇਹ ਸਭ ਸ਼ੁਰੂ ਹੋਇਆ। ਇਹ ਬਹੁਤ ਮਜ਼ੇਦਾਰ ਰਿਹਾ।
ਕੀ ਤੁਹਾਨੂੰ ਲੱਗਦਾ ਹੈ ਕਿ ਅੱਜਕਲ ਫੀਮੇਲ ਕਰੈਕਟਰ ਲਈ ਚੰਗੇ ਕਿਰਦਾਰ ਲਿਖੇ ਜਾਂਦੇ ਹਨ?
ਇਸ ਰੋਲ ਨਾਲ ਹੁਣ ਵਾਲਿਊਮ ਵਧਿਆ ਹੈ। ਸਵਰਾ ਨੇ ਕਿਹਾ ਕਿ ਹੁਣ ਬਹੁਤ ਸਾਰੀਆਂ ਫੀਮੇਲ ਕੈਮਰੇ ਦੇ ਪਿੱਛੇ ਹਨ। ਮੈਂ ਇਸ ਦੇ ਨਾਲ ਕਹਿਣਾ ਚਾਹੁੰਦੀ ਹਾਂ ਕਿ ਅੱਜਕਲ ਮੈਨਸ ਵੀ ਫੀਮੇਲ ਨਾਲ ਰਿਲੇਟਿਡ ਫ਼ਿਲਮ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਸਪੋਰਟ ਵੀ ਕਰ ਰਹੇ ਹਨ।
ਉਨ੍ਹਾਂ ਔਰਤਾਂ ਲਈ ਕੀ ਕਹਿਣਾ ਚਾਹੋਗੇ ਜੋ ਅੱਜ ਵੀ ਆਪਣੇ ਪਤੀ ਦੀਆਂ ਪਰਛਾਈਆਂ ਬਣੀਆਂ ਹੋਈਆਂ ਹਨ?
ਮੈਂ ਉਨ੍ਹਾਂ ਔਰਤਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀਆਂ ਸਾਰੀਆਂ ਫਰੈਂਡਸ ਨੂੰ ਲੈ ਕੇ 16 ਸਤੰਬਰ ਨੂੰ ‘ਜਹਾਂ ਚਾਰ ਯਾਰ’ ਦੇਖੋ। ਹਰ ਕੋਈ ਖੁਦ ਨੂੰ ਇਸ ਨਾਲ ਰਿਲੇਟ ਕਰੇਗੀ ਅਤੇ ਇਸ ਫ਼ਿਲਮ ਵਿਚ ਅਸੀਂ ਜੋ ਮਜ਼ਾ ਕੀਤਾ ਹੈ ਅਤੇ ਉਹ ਸਾਡੀ ਖੁਦ ਦੀ ਜੋ ਰਿਲਾਈਜੇਸ਼ਨ ਹੈ, ਕਰੈਕਟਰ ਦੀ ਰਿਲਾਈਜੇਸ਼ਨ ਹੈ, ਉਹ ਜਵਾਬ ਹੈ ਅਜਿਹੀਆਂ ਔਰਤਾਂ ਲਈ।
ਜਦੋਂ ਤੁਹਾਨੂੰ ਸਕ੍ਰਿਪਟ ਮਿਲੀ ਤਾਂ ਫਟਾਫਟ ਹਾਂ ਬੋਲ ਦਿੱਤਾ ਜਾਂ ਕੁਝ ਸਮਾਂ ਲਿਆ, ਤੁਹਾਡਾ ਕੀ ਰਿਐਕਸ਼ਨ ਸੀ?
ਪੂਜਾ ਚੋਪੜਾ ਨੇ ਕਿਹਾ ਕਿ ਮੈਂ ਇਨਸਟੈਂਟਲੀ ਹਾਂ ਬੋਲ ਦਿੱਤਾ ਸੀ, ਜਦੋਂ ਮੈਂ ਸਕ੍ਰਿਪਟ ਦਾ ਨਰੇਸ਼ਨ ਸੁਣਿਆ ਸੀ ਤਾਂ ਸਾਡੇ ਜਿਹੜੇ ਡਾਇਰੈਕਟਰ ਹਨ ਕਮਲਜੀਤ, ਉਨ੍ਹਾਂ ਬਹੁਤ ਚੰਗੀ ਤਰ੍ਹਾਂ ਨਾਲ ਨਰੇਸ਼ਨ ਦਿੱਤਾ ਸੀ ਕਿ ਕਿਸੇ ਨੂੰ ਵੀ ਉਹ ਕਹਾਣੀ ਪਸੰਦ ਆ ਜਾਵੇ। ਮੈਨੂੰ ਬਹੁਤ ਚੰਗਾ ਲੱਗਾ ਅਤੇ ਇਸ ਨੂੰ ਮੈਂ ਹੱਥੋਂ ਜਾਣ ਦੇਣਾ ਨਹੀਂ ਚਾਹੁੰਦੀ ਸੀ ਤਾਂ ਇਸ ਲਈ ਮੈਂ ਤੁਰੰਤ ਹਾਂ ਬੋਲ ਦਿੱਤੀ।
ਜਿਥੇ ਚਾਰ ਔਰਤਾਂ ਇਕੱਠੀਆਂ ਆ ਜਾਣ ਉੱਥੇ ਤਾਂ ਮਾਹੌਲ ਹੀ ਕੁਝ ਵੱਖਰਾ ਹੋ ਜਾਂਦਾ ਹੈ, ਤੁਸੀਂ ਕੋਈ ਕਿੱਸਾ ਸਾਂਝਾ ਕਰਨਾ ਚਾਹੋਗੇ?
ਮਸਤੀਆਂ ਹੀ ਹੁੰਦੀਆਂ ਸਨ ਸੈੱਟ ’ਤੇ ਪਰ ਹਰ ਚੀਜ਼ ’ਤੇ ਅਸੀਂ ਫਨ ਕਰਦੇ ਸੀ। ਸਾਡੇ ਸਾਰਿਆਂ ਵਿਚ ਚੰਗਾ ਬਾਂਡ ਸੀ ਅਤੇ ਅਸੀਂ ਯੂਨਾਇਟਿਡ ਸੀ। ਇਕ ਕਿੱਸਾ ਦੱਸਣਾ ਚਾਹਾਂਗੀ, ਇਕ ਵਾਰ ਅਸੀਂ ਇਕੱਠੀਆਂ ਬੈਠੀਆਂ ਸੀ ਤਾਂ ਅਸੀਂ ਕਿਹਾ ਕਿ ਇਹ ਫ਼ਿਲਮ ਕਾਮਰਾਡਰੀ ’ਤੇ ਹੈ। ਸਾਰਿਆਂ ਨੇ ਇਕ-ਦੂਜੇ ਨੂੰ ਬੈਕ ਕੀਤਾ ਅਤੇ ਖੂਬ ਮਸਤੀ ਕੀਤੀ।
ਪੂਜਾ ਤੁਸੀਂ ਸਕੀਨਾ ਨਾਲ ਕਿਵੇਂ ਰਿਲੇਟ ਕਰਦੇ ਹੋ?
ਮੈਂ ਅਜਿਹੀ ਨਹੀਂ ਹਾਂ, ਮੈਂ ਸਕ੍ਰਿਪਟ ਪੜ੍ਹੀ ਤਾਂ ਮੈਂ ਇਸ ਦਾ ਪਾਰਟ ਬਣਨ ਨੂੰ ਲੈ ਕੇ ਐਕਸਾਈਟਿਡ ਸੀ, ਮੈਂ ਅਜਿਹਾ ਕਿਰਦਾਰ ਨਹੀਂ ਕੀਤਾ ਸੀ। ਫ਼ਿਲਮ ਦੀ ਸ਼ੂਟਿੰਗ ਕਰਦੇ ਹੋਏ 3-4 ਦਿਨ ਹੋ ਚੁੱਕੇ ਸਨ ਤਾਂ ਵੀ ਮੈਂ ਸਕੀਨਾ ਨੂੰ ਸਮਝਣ ਦਾ ਯਤਨ ਕਰ ਰਹੀ ਸੀ ਅਤੇ ਜਦੋਂ ਆਪਣਾ ਸ਼ੂਟ ਕਰਕੇ ਕਮਲ ਸਰ ਕੋਲ ਗਈ ਅਤੇ ਉਨ੍ਹਾਂ ਮੈਨੂੰ ਥੋੜ੍ਹਾ ਬਰੀਫ ਕੀਤਾ ਅਤੇ ਮੈਂ ਆਪਣੀ ਵੈਨਿਟੀ ’ਚ ਆਈ ਅਤੇ ਸਕੀਨਾ ਬਾਰੇ ਸੋਚ ਰਹੀ ਸੀ ਤਾਂ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ ਕਿਉਂਕਿ ਸਕੀਨਾ ਦਾ ਕਿਰਦਾਰ ਮੇਰੀ ਮਦਰ ਨਾਲ ਬਹੁਤ ਰਿਲੇਟ ਕਰ ਰਿਹਾ ਸੀ ਪਰ ਮੇਰੀ ਮਾਂ ਦੇ ਟਾਈਮ ਦੇ ਹਾਲਾਤ ਕੁਝ ਹੋਰ ਸਨ। ਮੈਂ ਸੋਚ ਰਹੀ ਸੀ ਸਕੀਨਾ ਅੱਜ ਦੀ ਲੜਕੀ ਹੈ, ਹਰ ਪਾਸਿਓਂ ਟੁੱਟ ਚੁੱਕੀ ਹੈ। ਉਹ ਇੰਨੀ ਹਿੰਮਤ ਨਹੀਂ ਜੁਟਾ ਪਾ ਰਹੀ ਕਿ ਸਭ ਛੱਡ ਕੇ ਘਰੋਂ ਬਾਹਰ ਨਿਕਲੇ ਅਤੇ ਸੋਚੇ ਕਿ ਦੇਖਿਆ ਜਾਵੇਗਾ ਜੋ ਹੋਵੇਗਾ। ਫਿਰ ਸ਼ੂਟਿੰਗ ਤੋਂ ਮੈਨੂੰ 2-3 ਘੰਟੇ ਦਾ ਬ੍ਰੇਕ ਲੈਣਾ ਪਿਆ। ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਆਪਣੀ ਮਦਰ ਬਾਰੇ ਸੋਚ ਕੇ ਕਿ ਉਨ੍ਹਾਂ ਕਿੰਨੇ ਸੈਕਰੀਫ਼ਾਈਜ਼ ਕੀਤੇ, ਸਕੀਨਾ ਦੇ ਨਾਲ ਮੈਂ ਹੋਰ ਜੁੜ ਗਈ। ਮੰਮੀ, ਸਕੀਨਾ ਦੇ ਕਿਰਦਾਰ ਵਾਂਗ ਹਨ। ਸਕੀਨਾ ਦਾ ਕਿਰਦਾਰ ਨਿਭਾ ਕੇ ਮੈਨੂੰ ਬਹੁਤ ਚੰਗਾ ਲੱਗਾ।