ਸਮੁੰਦਰ ਦੇ ਅੰਦਰ ਸੁਸ਼ਮਿਤਾ ਧੀਆਂ ਨਾਲ ਬਣੀ ਜਲਪਰੀ, ਮੱਛੀਆਂ ਦੇ ਵਿਚਕਾਰ ਕਰ ਰਹੀ ਮਸਤੀ

Sunday, Aug 07, 2022 - 02:48 PM (IST)

ਸਮੁੰਦਰ ਦੇ ਅੰਦਰ ਸੁਸ਼ਮਿਤਾ ਧੀਆਂ ਨਾਲ ਬਣੀ ਜਲਪਰੀ, ਮੱਛੀਆਂ ਦੇ ਵਿਚਕਾਰ ਕਰ ਰਹੀ ਮਸਤੀ

ਬਾਲੀਵੁੱਡ ਡੈਸਕ- ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਚਰਚਾ ’ਚ  ਬਣੀ ਹੋਈ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜੋ ਖੂਬ ਪਸੰਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਲੀਆ ਨੇ ਆਪਣੀ ਡਿਲੀਵਰੀ ਡੇਟ ਪ੍ਰਸ਼ੰਸਕਾਂ ਨਾਲ ਕੀਤੀ ਸਾਂਝੀ, ਜਲਦ ਹੀ ਆਉਣ ਵਾਲਾ ਛੋਟਾ ਮਹਿਮਾਨ

ਸਾਂਝੀ ਕੀਤੀ ਵੀਡੀਓ ’ਚ ਅਦਾਕਾਰਾ ਸਮੁੰਦਰ ’ਚ ਕੁਦਰਤ ਦੇ ਖ਼ੂਬਸੂਰਤ ਨਜ਼ਾਰੇ ਦਾ ਆਨੰਦ ਲੈ ਰਹੀ ਹੈ। ਸੁਸ਼ਮਿਤਾ ਸੇਨ ਦੀ ਵੀਡੀਓ ’ਚ ਦੇਖ ਸਕਦੇ ਹੋ ਕਿ ਅਦਾਕਾਰਾ ਸਮੁੰਦਰ ’ਚ Snorkelling  ਦਾ ਆਨੰਦ ਲੈ ਰਹੀ ਹੈ। ਸਮੁੰਦਰ ਦੇ ਅੰਦਰ ਰੰਗੀਨ ਮੱਛੀਆਂ ਦੇ ਵਿਚਕਾਰ Snorkelling ਕਰਦੇ ਹੋਏ ਸੁਸ਼ਮਿਤਾ ਸੇਨ ਕਿਸੇ ਜਲਪਰੀ  ਤੋਂ ਘੱਟ ਨਹੀਂ ਲੱਗ ਰਹੀ।

ਸੁਸ਼ਮਿਤਾ ਦੇ ਨਾਲ ਉਨ੍ਹਾਂ ਦੀਆਂ ਧੀਆਂ ਨੂੰ ਵੀ Snorkelling ਕਰਦੇ ਦੇਖਿਆ ਜਾ ਸਕਦਾ ਹੈ। ਸੁਸ਼ਮਿਤਾ ਸੇਨ ਦੀਆਂ ਇਹ ਵੀਡੀਓ ਵੀ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ।ਸੁਸ਼ਮਿਤਾ ਸੇਨ ਨੇ ਵੀਡੀਓ ਸਾਂਝੀ ਕਰਦੇ  ਹੋਏ ਕੈਪਸ਼ਨ ’ਚ ਲਿਖਿਆ ਕਿ ‘ਮੈਂ ਸਾਲ ’ਚ ਇਕ ਵਾਰ ਆਪਣੀਆਂ ਧੀਆਂ ਨਾਲ ਮਾਲਦੀਵ ਆਉਂਦੀ ਹਾਂ, ਇੱਥੇ ਮੈਂ ਸਨੌਰਕ ਕਰਦੀ ਹਾਂ, ਸਕੂਬਾ ਡਾਈਵ ਕਰਦੀ ਹਾਂ ਅਤੇ ਇੰਡੀਆ ਓਸ਼ੀਅਨ ਦੇ ਮੈਜੀਕਲ ਪੀਸ, ਹੀਲਿੰਗ ਨੂੰ ਐਕਸਪੀਰੀਅੰਸ ਕਰਦੀ ਹਾਂ। ਇਸ ਵਾਰ ਮੇਰੇ ਪਿਤਾ ਨੇ ਇਸ ਨੂੰ ਬਹੁਤ ਖ਼ਾਸ ਬਣਾ ਦਿੱਤਾ ਹੈ।’

ਇਹ ਵੀ ਪੜ੍ਹੋ : ਏਅਰਪੋਰਟ ’ਤੇ ਸਪਾਟ ਹੋਈ ਕੈਟਰੀਨਾ ਕੈਫ਼, ਡੈਨਿਮ ਲੁੱਕ ’ਚ ਲੱਗ ਰਹੀ ਪਰਫ਼ੈਕਟ

ਸੁਸ਼ਮਿਤਾ ਸੇਨ ਦੀ ਅੰਡਰਵਾਟਰ ਵੀਡੀਓ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਪ੍ਰਸ਼ੰਸਕ ਅਦਾਕਾਰਾ ਦੀ ਤਾਰੀਫ਼ ਕਰ ਰਹੇ ਹਨ। ਹਰ ਕੋਈ ਅਦਾਕਾਰਾ ਦੀ ਵੀਡੀਓ ਨੂੰ ਪਸੰਦ ਕਰ  ਰਿਹਾ ਹੈ।


author

Shivani Bassan

Content Editor

Related News