ਸੁਸ਼ਾਂਤ ਦੇ ਪਿਤਾ ਨੇ ਰਿਆ ਚੱਕਰਵਰਤੀ ਨੂੰ ਦੱਸਿਆ ਕਾਤਲ, ਜਾਂਚ ਏਜੰਸੀਆਂ ਤੋਂ ਜਲਦ ਗ੍ਰਿਫ਼ਤਾਰੀ ਦੀ ਕੀਤੀ ਮੰਗ

08/27/2020 1:27:13 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਸੀ. ਬੀ. ਆਈ. ਜਾਂਚ ਲਗਾਤਾਰ ਹੋ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪਹਿਲਾਂ ਹੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਜਾਂਚ ਏਜੰਸੀਆਂ ਦੀ ਕਾਰਵਾਈ ਦੇ ਵਿਚਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਦਾ ਬਿਆਨ ਆਇਆ ਹੈ। ਆਪਣੇ ਬਿਆਨ ਵਿਚ ਉਨ੍ਹਾਂ ਰਿਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਕਾਤਲ ਦੱਸਿਆ ਹੈ। ਇੱਕ ਬਿਆਨ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ, "ਰਿਆ ਚੱਕਰਵਰਤੀ ਪਿਛਲੇ ਲੰਬੇ ਸਮੇਂ ਤੋਂ ਮੇਰੇ ਬੇਟੇ ਨੂੰ ਜ਼ਹਿਰ ਦੇ ਰਹੀ ਹੈ। ਉਹ ਸੁਸ਼ਾਂਤ ਦੀ ਕਾਤਲ ਹੈ। ਜਾਂਚ ਏਜੰਸੀਆਂ ਨੂੰ ਇਸ ਲਈ ਜਿੰਨੀ ਜਲਦੀ ਹੋ ਸਕੇ ਰਿਆ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।"

ਕੇਂਦਰੀ ਜਾਂਚ ਬਿਊਰੋ ਹੁਣ ਪਿਛਲੇ ਸਾਲ ਤੋਂ ਅਦਾਕਾਰਾ ਦੀ ਮੌਤ ਤੱਕ ਦੀਆਂ ਘਟਨਾਵਾਂ ਬਾਰੇ ਜਾਣਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਇਸ ਹਾਈਪ੍ਰੋਫਾਈਲ ਮਾਮਲੇ ਬਾਰੇ ਮੀਡੀਆ 'ਚ ਨਵੇਂ ਖ਼ੁਲਾਸੇ ਅਤੇ ਦਾਅਵੇ ਵੀ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਸਾਹਮਣੇ ਆਈਆਂ ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੇਸ ਦੀ ਮੁੱਖ ਦੋਸ਼ੀ ਰਿਆ ਚੱਕਰਵਰਤੀ ਨਸ਼ੇ ਲਈ ਡਰੱਗਸ ਦੀ ਵਰਤੋਂ ਕਰਦੀ ਹੈ। ਰਿਆ ਦੇ ਵਕੀਲ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।

ਘਰ ਛੱਡਣ ਤੋਂ ਪਹਿਲਾਂ 8 ਹਾਰਡ ਡ੍ਰਾਈਵ ਰਿਆ ਚੱਕਰਵਤੀ ਨੇ ਕੀਤੇ ਸਨ ਨਸ਼ਟ
ਤਾਜ਼ਾ ਰਿਪੋਰਟ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਦੱਸਿਆ ਹੈ ਕਿ 8 ਜੂਨ ਨੂੰ ਰਿਆ ਚੱਕਰਵਤੀ ਨੇ ਸੁਸ਼ਾਂਤ ਸਿੰਘ ਦਾ ਘਰ ਛੱਡਣ ਤੋਂ ਪਹਿਲਾਂ ਕੁੱਲ 8 ਹਾਰਡ ਡ੍ਰਾਈਵ ਨਸ਼ਟ ਕੀਤੇ ਸੀ। ਸੁਪਰੀਮ ਕੋਰਟ ਦੁਆਰਾ ਮਰਹੂਮ ਅਦਾਕਾਰ ਦੇ ਪਰਿਵਾਰ ਦੇ ਪੱਖ 'ਚ ਫ਼ੈਸਲਾ ਦੇਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਹਰ ਦਿਨ ਨਵੇਂ ਖ਼ੁਲਾਸੇ ਕਰ ਰਹੀ ਹੈ। ਸੀ. ਬੀ. ਆਈ ਨੇ ਮੁੰਬਈ ਪੁਲਸ ਤੋਂ ਮਾਮਲਾ ਲੈਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਜਾਂਚ ਲਈ ਬੁਲਾਇਆ ਹੈ। ਮੁੱਖ ਗਵਾਹਾਂ 'ਚੋਂ ਇਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੇਟਮੈਟ ਸਿਧਾਰਥ ਪਿਠਾਨੀ ਨੂੰ ਸੀ. ਬੀ. ਆਈ ਲਗਾਤਾਰ ਛੇਵੇਂ ਦਿਨ ਗ੍ਰਿਲ ਕਰ ਰਹੀ ਹੈ।
ਸਿਧਾਰਥ ਪਿਠਾਨੀ ਉਹੀ ਹੈ ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ 'ਚ ਮੌਜੂਦ ਸੀ ਜਦੋਂ ਸੁਸ਼ਾਂਤ ਕਥਿਤ ਤੌਰ 'ਤੇ ਮ੍ਰਿਤਕ ਪਾਏ ਗਏ ਸਨ। ਕੁੱਲ 8 ਹਾਰਡ ਡ੍ਰਾਈਵ ਨਸ਼ਟ ਕਰਨ ਵਾਲੀ ਗੱਲ ਹੈਰਾਨ ਕਰਨ ਵਾਲੀ ਹੈ। ਹਾਰਡ ਡ੍ਰਾਈਵ ਨੂੰ ਕਿਉਂ ਨਸ਼ਟ ਕੀਤਾ ਗਿਆ ਇਸ ਦਾ ਖ਼ੁਲਾਸਾ ਹਾਲੇ ਨਹੀਂ ਹੋਇਆ। 


ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਇਹ ਵੀ ਦੱਸਿਆ ਕਿ ਸੁਸ਼ਾਂਤ ਸਿੰਘ ਤੇ ਰਿਆ ਦਾ 8 ਜੂਨ ਨੂੰ ਝਗੜਾ ਹੋਇਆ ਸੀ। ਸੀ. ਬੀ. ਆਈ ਅਧਿਕਾਰੀਆਂ ਦੀ ਟੀਮ ਬਾਂਦਰਾ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਵੀ ਡਮੀ ਪ੍ਰੀਖਣ ਕਰਨ ਵੀ ਗਈ ਸੀ। ਕੁਕ ਨੀਰਜ ਤੇ ਹਾਊਸ ਸਟਾਫ ਦੀਪੇਸ਼ ਸਾਵੰਤ ਵੀ ਨਾਲ ਸੀ। ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਸੁਸ਼ਾਂਤ ਦੇ ਮਾਮਲੇ 'ਚ ਰਿਆ ਚੱਕਰਵਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


sunita

Content Editor

Related News