ਅਨੋਖੇ ਵਾਲਾਂ ਵਾਲਾ ਸ਼ਖਸ ਦੇਖ ਹੈਰਾਨ ਹੋਏ ਅਨੁਪਮ ਖੇਰ, ਵੀਡੀਓ ''ਚ ਦੇਖੋ ਕੀ ਹੈ ਖ਼ਾਸ

Tuesday, May 24, 2022 - 11:18 AM (IST)

ਅਨੋਖੇ ਵਾਲਾਂ ਵਾਲਾ ਸ਼ਖਸ ਦੇਖ ਹੈਰਾਨ ਹੋਏ ਅਨੁਪਮ ਖੇਰ, ਵੀਡੀਓ ''ਚ ਦੇਖੋ ਕੀ ਹੈ ਖ਼ਾਸ

ਮੁੰਬਈ- ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਅਦਾਕਾਰ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਨੁਪਮ ਖੇਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਖੂਬ ਵਾਇਰਲ ਹੋ ਰਹੀ ਹੈ। 

PunjabKesari
ਵੀਡੀਓ 'ਚ ਅਨੁਪਮ ਅਨੋਖੇ ਹੇਅਰਸਟਾਈਲ ਵਾਲੇ ਸ਼ਖਸ ਦੇ ਨਾਲ ਨਜ਼ਰ ਆ ਰਹੇ ਹਨ। ਇਸ ਸ਼ਖਸ ਦਾ ਨਾਮ ਬਾਰਟੇਂਡਰ ਸਈਦ ਹੈ। ਸਈਦ ਦੇ ਅਨੋਖੇ ਹੇਅਰਸਟਾਈਲ ਨੂੰ ਦੇਖ ਕੇ ਅਨੁਪਮ ਹੈਰਾਨ ਰਹਿ ਜਾਂਦੇ ਹਨ। ਅਨੁਪਮ ਸਈਦ ਨਾਲ ਉਨ੍ਹਾਂ ਦੇ ਵਾਲਾਂ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਕਰਦੇ ਹਨ। ਅਦਾਕਾਰ ਸਭ ਤੋਂ ਪਹਿਲੇਂ ਉਸ ਸ਼ਖਸ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਕਹਿੰਦੇ ਹਨ ਕਿ ਇਹ ਸਈਦ ਹਨ ਈਰਾਨ ਤੋਂ। ਇਨ੍ਹਾਂ ਦੇ ਕੋਲ ਅਜਿਹਾ ਹੇਅਰ ਸਟਾਈਲ ਹੈ ਜਿਸ ਦੇ ਬਾਰੇ 'ਚ ਮੈਂ ਸਿਰਫ ਸੁਫ਼ਨੇ 'ਚ ਹੀ ਸੋਚ ਸਕਦਾ ਹਾਂ। ਇਸ ਤੋਂ ਬਾਅਦ ਉਹ ਪੁੱਛਦੇ ਹਨ ਕਿ ਵਾਲਾਂ ਨੂੰ ਇੰਨਾ ਲੰਬਾ ਹੋਣ 'ਚ ਕਿੰਨਾ ਸਮਾਂ ਲੱਗਿਆ, ਜਿਸ ਤੋਂ ਬਾਅਦ ਸਈਦ ਨੇ ਦੱਸਿਆ ਕਿ 12 ਸਾਲ। ਇਸ ਹੇਅਰਸਟਾਈਲ ਨੂੰ ਬਣਾਉਣ 'ਚ ਕਿੰਨਾ ਸਮਾਂ ਲੱਗਦਾ ਹੈ ਤਾਂ ਸਈਦ ਨੇ ਦੱਸਿਆ ਕਿ ਘੱਟ ਤੋਂ ਘੱਟ 45 ਮਿੰਟ। ਇਸ ਤੋਂ ਬਾਅਦ ਅਨੁਪਮ ਕਹਿੰਦੇ ਹਨ ਕਿ ਸ਼ਾਇਦ ਕਿਸੇ ਦਿਨ ਮੇਰਾ ਵੀ ਅਜਿਹਾ ਹੇਅਰਸਾਈਲ ਹੋਵੇਗਾ। ਵੀਡੀਓ ਸਾਂਝੀ ਕਰਦੇ ਹੋਏ ਅਨੁਪਮ ਨੇ ਲਿਖਿਆ-'ਸਈਦ ਸੁਪਰਮਾਰਕਿਟ 'ਚ'। ਉਹ ਦਿਆਲੂ ਅਤੇ ਸਹਾਇਕ ਸਨ, ਜਿਨ੍ਹਾਂ ਨੇ ਮੈਨੂੰ ਉਨ੍ਹਾਂ ਦੇ ਅਨੋਖੇ ਹੇਅਰਸਟਾਈਲ ਬਾਰੇ 'ਚ ਉਸ ਨਾਲ ਗੱਲ ਕਰਨ ਦਿੱਤੀ। ਸ਼ੁਰੂ 'ਚ ਮੈਨੂੰ ਲੱਗਿਆ ਕਿ ਇਹ ਇਕ ਵਿਗ ਹੈ ਪਰ ਫਿਰ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਉਨ੍ਹਾਂ ਦੇ ਆਪਣੇ ਵਾਲ ਹਨ। ਅਸਲ 'ਚ ਕੁਝ ਵੀ ਹੋ ਸਕਦਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Anupam Kher (@anupampkher)

PunjabKesari
ਅਦਾਕਾਰ ਅਨੁਪਮ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ 'ਚ ਫਿਲਮ 'ਦਿ ਕਸ਼ਮੀਰ ਫਾਈਲ' ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਹੁਣ ਅਦਾਕਾਰ ਬਹੁਤ ਜਲਦ ਫਿਲਮ 'ਆਈਬੀ 71' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਵਿਧੁਤ ਜਮਵਾਲ ਨਜ਼ਰ ਆਉਣਗੇ।


author

Aarti dhillon

Content Editor

Related News