ਸੁਪਰੀਮ ਕੋਰਟ ਨੇ ‘ਉਦੇਪੁਰ ਫਾਈਲਸ’ ’ਤੇ ਪਾਬੰਦੀ ਲਾਉਣ ਤੋਂ ਕੀਤਾ ਇਨਕਾਰ

Saturday, Jul 26, 2025 - 10:56 AM (IST)

ਸੁਪਰੀਮ ਕੋਰਟ ਨੇ ‘ਉਦੇਪੁਰ ਫਾਈਲਸ’ ’ਤੇ ਪਾਬੰਦੀ ਲਾਉਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ- ‘ਉਦੇਪੁਰ ਫਾਈਲਸ’ ਨਾਲ ਸਬੰਧਤ ਪਟੀਸ਼ਨਾਂ ਦੇ ਗੁਣ-ਦੋਸ਼ ਤੇ ਕੋਈ ਰਾਏ ਪ੍ਰਗਟ ਕੀਤੇ ਬਿਨਾਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦਿੱਲੀ ਹਾਈ ਕੋਰਟ ਨੂੰ 28 ਜੁਲਾਈ ਨੂੰ ਇਸ ਵਿਵਾਦ ਨਾਲ ਸਬੰਧਤ ਮਾਮਲਿਆਂ ’ਤੇ ਵਿਚਾਰ ਕਰਨ ਲਈ ਕਿਹਾ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਅਸੀਂ ਉਦੇਪੁਰ ’ਚ ਦਰਜ਼ੀ ਕਨ੍ਹਈਆ ਲਾਲ ਤੇਲੀ ਦੇ ਕਤਲ ’ਤੇ ਆਧਾਰਿਤ ਇਸ ਹਿੰਦੀ ਫਿਲਮ ਦੀ ਰਿਲੀਜ਼ 'ਤੇ ਪਾਬੰਦੀ ਨਹੀਂ ਲਾਈ ਹੈ।
ਬੈਂਚ ਨੇ ਕਿਹਾ ਕਿ ਹਾਈ ਕੋਰਟ ਅਰਸ਼ਦ ਮਦਨੀ ਤੇ ਜਮੀਅਤ ਉਲੇਮਾ-ਏ-ਹਿੰਦ ਵੱਲੋਂ ਕੇਂਦਰ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣ ’ਤੇ ਵਿਚਾਰ ਕਰੇਗਾ, ਜਿਸ ਚ 6 ਵਾਧੂ ਕਟੌਤੀਆਂ ਕਰਨ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਦਿੱਤੀ ਗਈ ਸੀ।


author

Aarti dhillon

Content Editor

Related News