Year Ender 2022 : ਆਰ. ਆਰ. ਆਰ. ਤੋਂ ਲੈ ਕੇ ਕੇ. ਜੀ. ਐੱਫ. 2 ਤਕ, ਇਨ੍ਹਾਂ ਭਾਰਤੀ ਫ਼ਿਲਮਾਂ ਨੇ ਕੀਤੀ ਮੋਟੀ ਕਮਾਈ

Saturday, Dec 31, 2022 - 04:41 PM (IST)

Year Ender 2022 : ਆਰ. ਆਰ. ਆਰ. ਤੋਂ ਲੈ ਕੇ ਕੇ. ਜੀ. ਐੱਫ. 2 ਤਕ, ਇਨ੍ਹਾਂ ਭਾਰਤੀ ਫ਼ਿਲਮਾਂ ਨੇ ਕੀਤੀ ਮੋਟੀ ਕਮਾਈ

ਮੁੰਬਈ (ਬਿਊਰੋ)– ਸਾਲ 2022 ’ਚ ਅਜਿਹੀਆਂ ਕਈ ਫ਼ਿਲਮਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਨਾ ਸਿਰਫ ਆਪਣੀਆਂ ਕਹਾਣੀਆਂ ਲਈ ਸੁਰਖ਼ੀਆਂ ਬਟੋਰੀਆਂ, ਸਗੋਂ ਵਿਸ਼ਵ ਭਰ ਦੇ ਬਾਕਸ ਆਫਿਸ ’ਤੇ ਆਪਣੀ ਮੋਟੀ ਕਮਾਈ ਨਾਲ ਨਵੇਂ ਰਿਕਾਰਡ ਵੀ ਬਣਾਏ। ਇਹ ਉਹ ਫ਼ਿਲਮਾਂ ਹਨ, ਉਨ੍ਹਾਂ ਨੂੰ ਮਹਾਮਾਰੀ ਤੋਂ ਬਾਅਦ ਦੇ ਦੌਰ ’ਚ ਬਾਕਸ ਆਫਿਸ ਦੀ ਹਾਲਤ ਨੂੰ ਮੁੜ ਤੋਂ ਪਟੜੀ ’ਤੇ ਲਿਆਉਣ ਤੇ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਵਾਪਸ ਲਿਆਉਣ ਦਾ ਸਿਹਰਾ ਵੀ ਮਿਲਦਾ ਹੈ।

ਦਿ ਕਸ਼ਮੀਰ ਫਾਈਲਜ਼
ਵਿਵੇਕ ਰੰਜਨ ਅਗਨੀਹੋਤਰੀ ਦੀ ਇਸ ਫ਼ਿਲਮ ਨੇ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ’ਚ ਹਲਚਲ ਮਚਾ ਦਿੱਤੀ ਸੀ। ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀ ਕਹਾਣੀ ਲਿਆਉਣ ਤੋਂ ਬਾਅਦ ਫ਼ਿਲਮ ਨੇ ਆਪਣੀ ਬੇਮਿਸਾਲ ਬਾਕਸ ਆਫਿਸ ਕਲੈਕਸ਼ਨ ਨਾਲ ਸੁਰਖ਼ੀਆਂ ਬਟੋਰੀਆਂ। ਫ਼ਿਲਮ ਦਾ ਕ੍ਰੇਜ਼ ਸਮੇਂ ਦੇ ਨਾਲ ਵਧਦਾ ਗਿਆ ਤੇ ਲਗਭਗ 252 ਕਰੋੜ ਰੁਪਏ ਦੀ ਲਾਈਫ ਟਾਈਮ ਕਲੈਕਸ਼ਨ ਕੀਤੀ।

PunjabKesari

ਆਰ. ਆਰ. ਆਰ
ਐੱਸ. ਐੱਸ. ਰਾਜਾਮੌਲੀ ਦਾ ਇਕ ਹੋਰ ਸਿਨੇਮਾਕ ਅਜੂਬਾ, ਆਰ. ਆਰ. ਆਰ. ਉਨ੍ਹਾਂ ਫ਼ਿਲਮਾਂ ’ਚੋਂ ਇਕ ਹੈ, ਜਿਨ੍ਹਾਂ ਨੇ ਬਾਕਸ ਆਫਿਸ ਤੇ ਦਰਸ਼ਕਾਂ ਦੇ ਦਿਲਾਂ ’ਤੇ ਜਿੱਤ ਹਾਸਲ ਕੀਤੀ। ਭਾਰਤ ’ਚ ਇਸ ਦੀ ਓਪਨਿੰਗ ਡੇਅ ਕਲੈਕਸ਼ਨ ’ਤੇ ਨਜ਼ਰ ਮਾਰੀਏ ਤਾਂ ਫ਼ਿਲਮ ਨੇ ਲਗਭਗ 20 ਕਰੋੜ ਦੀ ਕਲੈਕਸ਼ਨ ਕੀਤੀ, ਜਦਕਿ ਭਾਰਤ ’ਚ ਇਸ ਦੀ ਲਾਈਫਟਾਈਮ ਕਲੈਕਸ਼ਨ ਲਗਭਗ 274 ਕਰੋੜ ਰੁਪਏ ਸੀ।

PunjabKesari

ਕੇ. ਜੀ. ਐੱਫ. ਚੈਪਟਰ 2
ਯਸ਼ ਸਟਾਰਰ ਕੇ. ਜੀ. ਐੱਫ. 2 ਸਾਲ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਸੀਕੁਅਲਜ਼ ’ਚੋਂ ਇਕ ਰਹੀ ਹੈ ਤੇ ਰਿਲੀਜ਼ ਦੇ ਨਾਲ ਇਹ ਵਧੀਆ ਸਾਬਤ ਹੋਈ ਹੈ। ਹਿੰਦੀ ਮਾਰਕੀਟ ’ਚ ਪਹਿਲੇ ਹੀ ਦਿਨ ਰਾਕਿੰਗ ਸਟਾਰ ਯਸ਼ ਨੇ ਆਪਣਾ ਸੁਪਰਸਟਾਰਡਮ ਸਾਬਤ ਕਰ ਦਿੱਤਾ, ਜਿਸ ਦੇ ਰਿਲੀਜ਼ ਵਾਲੇ ਦਿਨ ਹੀ ਸਿਨੇਮਾਘਰਾਂ ’ਚ ਦਰਸ਼ਕਾਂ ਦੀ ਭੀੜ ਇੱਕਠੀ ਹੋ ਗਈ। ਭਾਰਤ ’ਚ ਫ਼ਿਲਮ ਦੀ ਲਾਈਫਟਾਈਮ ਕਲੈਕਸ਼ਨ ਲਗਭਗ 434 ਕਰੋੜ ਰੁਪਏ ਰਹੀ।

PunjabKesari

ਭੂਲ ਭੁਲੱਈਆ 2
ਕਾਰਤਿਕ ਆਰੀਅਨ ਦੀ ਭੂਲ ਭੁਲੱਈਆ 2 ਨੇ ਮਹਾਮਾਰੀ ਤੋਂ ਬਾਅਦ ਦੇ ਯੁੱਗ ’ਚ ਬਾਕਸ ਆਫਿਸ ’ਤੇ ਸਭ ਤੋਂ ਵੱਡੀ ਓਪਨਿੰਗ ਬੁੱਕ ਕੀਤੀ ਤੇ ਇਸ ਨੇ ਉਦਯੋਗ ’ਚ ਉਮੀਦਾਂ ਨੂੰ ਵੀ ਸੁਰਜੀਤ ਕੀਤਾ। ਕਾਰਤਿਕ ਆਪਣੀ ਫ਼ਿਲਮ ਨਾਲ ਦਰਸ਼ਕਾਂ ਦੇ ਇਕ ਵੱਡੇ ਹਿੱਸੇ ਨੂੰ ਸਿਨੇਮਾਘਰਾਂ ’ਚ ਵਾਪਸ ਲਿਆਇਆ, ਉਨ੍ਹਾਂ ਖ਼ੁਦ ਨੂੰ ਇਕ ਮੁਕਤੀਦਾਤਾ ਸਾਬਤ ਕੀਤਾ। ਉਨ੍ਹਾਂ ਦੀ ਫ਼ਿਲਮ 2022 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਿੰਦੀ ਫ਼ਿਲਮਾਂ ’ਚੋਂ ਇਕ ਬਣ ਗਈ।

PunjabKesari

ਬ੍ਰਹਮਾਸਤਰ
ਰਣਬੀਰ ਕਪੂਰ ਦੀ ‘ਬ੍ਰਹਮਾਸਤਰ’ 2022 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੈ, ਜਿਥੇ ਇਸ ਫ਼ਿਲਮ ਨੂੰ ਆਪਣੇ ਹੈਰਾਨੀਜਨਕ ਵੀ. ਐੱਫ. ਐਕਸ. ਤੇ ਦੇਸ਼ ਭਰ ਤੋਂ ਆਪਣੇ ਕਲਾਕਾਰਾਂ ਦੀ ਮੌਜੂਦਗੀ ਲਈ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ, ਉਥੇ ਇਸ ਨੇ ਬਾਕਸ ਆਫਿਸ ’ਤੇ ਵੀ ਬਹੁਤ ਵੱਡੀ ਕਲੈਕਸ਼ਨ ਕੀਤੀ। ਭਾਰਤ ’ਚ ਫ਼ਿਲਮ ਦੀ ਲਾਈਫਟਾਈਮ ਕਲੈਕਸ਼ਨ ਲਗਭਗ 257 ਕਰੋੜ ਰੁਪਏ ਰਹੀ।

PunjabKesari

ਦ੍ਰਿਸ਼ਯਮ 2
ਅਜੇ ਦੇਵਗਨ ਸਟਾਰਰ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਜਿਥੇ ਫ਼ਿਲਮ ਨੇ ਆਪਣੀ ਮਨਮੋਹਕ ਕਹਾਣੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ, ਉਥੇ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ ’ਚ ਇਹ ਯਕੀਨੀ ਤੌਰ ’ਤੇ ਸਭ ਤੋਂ ਉੱਪਰ ਹੈ। ਫ਼ਿਲਮ ਨੇ 200 ਕਰੋੜ ਦੀ ਕਲੈਕਸ਼ਨ ਦਾ ਅੰਕੜਾ ਪਾਰ ਕਰ ਲਿਆ।

PunjabKesari

ਨੋਟ– ਇਨ੍ਹਾਂ ’ਚੋਂ ਤੁਹਾਨੂੰ ਕਿਹੜੀ ਫ਼ਿਲਮ ਸਭ ਤੋਂ ਵੱਧ ਪਸੰਦ ਆਈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News