ਸਿੱਧੂ ਮੂਸੇ ਵਾਲਾ ਲਈ ਸੰਨੀ ਮਾਲਟਨ ਨੇ ਕੱਢਿਆ ਗੀਤ, ਭਾਵੁਕ ਹੁੰਦਿਆਂ ਆਖ ਦਿੱਤੀਆਂ ਕਈ ਗੱਲਾਂ (ਵੀਡੀਓ)

11/01/2022 12:49:52 PM

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਦੁੱਖ ਨੂੰ ਅਜੇ ਤਕ ਉਸ ਦੇ ਚਾਹੁਣ ਵਾਲੇ ਭੁਲਾ ਨਹੀਂ ਸਕੇ ਹਨ। ਰੋਜ਼ਾਨਾ ਸਿੱਧੂ ਮੂਸੇ ਵਾਲਾ ਲਈ ਇਨਸਾਫ ਦੀ ਮੰਗ ਹੁੰਦੀ ਹੈ। ਉਥੇ ਸਿੱਧੂ ਦੇ ਨਜ਼ਦੀਕ ਰਹੇ ਉਸ ਦੇ ਸਾਥੀ ਕਲਾਕਾਰ ਸਿੱਧੂ ਨੂੰ ਗਾਣਿਆਂ ਰਾਹੀਂ ਯਾਦ ਕਰਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਏ. ਪੀ. ਢਿੱਲੋਂ ਦੇ ਲੱਗੀ ਗੰਭੀਰ ਸੱਟ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ, ਸ਼ੋਅਜ਼ ਕੀਤੇ ਮੁਲਤਵੀ

ਸਿੱਧੂ ਦੇ ਨਜ਼ਦੀਕੀ ਦੋਸਤਾਂ ’ਚੋਂ ਇਕ ਸੰਨੀ ਮਾਲਟਨ ਨੇ ਵੀ ਸਿੱਧੂ ਮੂਸੇ ਵਾਲਾ ਲਈ ਇਕ ਗੀਤ ਕੱਢਿਆ ਹੈ। ਇਸ ਗੀਤ ਦਾ ਨਾਂ ਹੈ ‘ਲੈਟਰ ਟੂ ਸਿੱਧੂ’। ਗੀਤ ’ਚ ਸੰਨੀ ਮਾਲਟਨ ਨੇ ਸਿੱਧੂ ਮੂਸੇ ਵਾਲਾ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।

ਸੰਨੀ ਮਾਲਟਨ ਨੂੰ ਗੀਤ ਦੇ ਅਖੀਰ ’ਚ ਸਿੱਧੂ ਮੂਸੇ ਵਾਲਾ ਲਈ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਉਸ ਦਾ ਇਕ-ਇਕ ਬੋਲ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨੂੰ ਨਮ ਕਰ ਦੇਵੇਗਾ।

ਸੰਨੀ ਮਾਲਟਨ ਨੇ ਕਿਹਾ ਕਿ ਉਸ ਨੂੰ ਸਿੱਧੂ ਮੂਸੇ ਵਾਲਾ ਦੀ ਇਕ ਗੱਲ ਯਾਦ ਹੈ, ਜੋ ਹੈ ‘ਨੈਵਰ ਫੋਲਡ, ਨੈਵਰ ਬੈਕਡਾਊਨ’।

ਨੋਟ– ਤੁਹਾਨੂੰ ਸੰਨੀ ਮਾਲਟਨ ਦਾ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News