ਸੰਨੀ ਲਿਓਨੀ ਤੇ ਸੋਨਾਲੀ ਸਹਿਗਲ ਦਾ ਸਟਾਫ਼ ਕੋਰੋਨਾ ਪਾਜ਼ੇਟਿਵ, ਅਦਾਕਾਰਾਂ ਦੀ ਰਿਪੋਰਟ ਵੀ ਆਈ ਸਾਹਮਣੇ

04/08/2021 5:47:13 PM

ਨਵੀਂ ਦਿੱਲੀ : ਸੰਨੀ ਲਿਓਨੀ ਅਤੇ ਸੋਨਾਲੀ ਸਹਿਗਲ ਦਾ ਸਪਾਟ ਬੁਆਏ ਕੋਰੋਨਾ ਤੋਂ ਸੰਕ੍ਰਮਿਤ ਪਾਏ ਗਏ ਹਨ। ਇਸ ਦੇ ਚੱਲਦਿਆਂ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਅਨਾਮਿਕਾ' ਦੀ ਸ਼ੂਟਿੰਗ ਰੁਕ ਗਈ ਹੈ। ਦਰਅਸਲ, ਮਹਾਰਾਸ਼ਟਰ 'ਚ ਕੋਰੋਨਾ ਦੀ ਦੂਸਰੀ ਲਹਿਰ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਇਸ ਦੇ ਚੱਲਦਿਆਂ ਬਾਲੀਵੁੱਡ ਦੇ ਕਈ ਕਲਾਕਾਰ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।

ਹੁਣ ਖ਼ਬਰ ਆਈ ਹੈ ਕਿ 'ਅਨਾਮਿਕਾ' ਨਾਲ ਜੁੜੇ 2 ਕਰਿਊ ਮੈਂਬਰਜ਼ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਇਸ ਦੇ ਚੱਲਦਿਆਂ ਵਿਕਰਮ ਭੱਟ ਨੂੰ 'ਅਨਾਮਿਕਾ' ਦੀ ਸ਼ੂਟਿੰਗ ਰੋਕਣੀ ਪਈ ਹੈ। ਵਿਕਰਮ ਭੱਟ ਸ਼ੂਟਿੰਗ ਦੌਰਾਨ ਸਾਰੀਆਂ ਸਾਵਧਾਨੀਆਂ ਵਰਤ ਰਹੇ ਸਨ। ਇਸ ਵੈਬ ਸੀਰੀਜ਼ ਨੂੰ ਪੂਰਾ ਹੋਣ 'ਚ ਸਿਰਫ਼ 4 ਦਿਨ ਦੀ ਸ਼ੂਟਿੰਗ ਬਾਕੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਕਲਾਕਾਰਾਂ ਨਾਲ ਜੁੜੇ ਸਟਾਫ਼ ਨੂੰ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਇਆ ਗਿਆ ਹੈ। ਸੰਨੀ ਲਿਓਨੀ ਤੇ ਸੋਨਾਲੀ ਸਹਿਗਲ ਨੇ ਵੀ ਆਪਣਾ ਆਰਟੀ-ਪੀ. ਸੀ. ਆਰ. ਟੈਸਟ ਕਰਵਾਇਆ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਸਟਾਫ਼ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਹੈ। 

PunjabKesari

ਦੱਸ ਦਈਏ ਸੰਨੀ ਲਿਓਨੀ ਅਤੇ ਸੋਨਾਲੀ ਸਹਿਗਲ ਦਾ ਟੈਸਟ ਨੈਗੇਟਿਵ ਆਇਆ ਹੈ। ਇਸ ਬਾਰੇ ਵਿਕਰਮ ਭੱਟ ਨੇ ਇੱਕ ਨਿੱਜੀ ਚੈਨਲ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 'ਜੀ ਹਾਂ, ਇਹ ਗੱਲ ਸਹੀ ਹੈ ਕਿ ਸੰਨੀ ਲਿਓਨੀ ਅਤੇ ਸੋਨਾਲੀ ਸਹਿਗਲ ਦੇ ਸਟਾਫ਼ ਮੈਂਬਰਜ਼ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਹ ਲੋਕ ਇਕਾਂਤਵਾਸ ਹਨ। ਇਸ ਦੇ ਚੱਲਦਿਆਂ ਮੈਂ ਹਾਲੇ ਸ਼ੂਟ ਨਹੀਂ ਕਰ ਪਾ ਰਿਹਾ ਹਾਂ। ਸਾਨੂੰ ਸ਼ੂਟਿੰਗ ਰੋਕਣੀ ਪਈ ਹੈ।'
 


sunita

Content Editor

Related News