ਸੰਨੀ ਦਿਓਲ ਦੇ ਬੰਗਲੇ ਦੀ ਨਹੀਂ ਹੋਵੇਗੀ ਨਿਲਾਮੀ, ਬੈਂਕ ਨੇ ਨੋਟਿਸ ਲਿਆ ਵਾਪਸ
Monday, Aug 21, 2023 - 10:51 AM (IST)
ਮੁੰਬਈ (ਬਿਊਰੋ)– ਸੰਨੀ ਦਿਓਲ ਦੇ ਜੁਹੂ ਬੰਗਲੇ ਦੀ ਨਿਲਾਮੀ ਨੂੰ ਲੈ ਕੇ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਬੈਂਕ ਆਫ ਬੜੌਦਾ ਨੇ ਈ-ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਇਸ ਦਾ ਕਾਰਨ ਤਕਨੀਕੀ ਦੱਸਿਆ ਗਿਆ ਹੈ। ਐਤਵਾਰ ਨੂੰ ਖ਼ਬਰ ਆਈ ਸੀ ਕਿ ਅਦਾਕਾਰ ਨੇ ਬੈਂਕ ਤੋਂ ਵੱਡਾ ਕਰਜ਼ਾ ਲਿਆ ਹੈ। ਉਸ ਨੇ 56 ਕਰੋੜ ਦਾ ਭੁਗਤਾਨ ਨਹੀਂ ਕੀਤਾ।
ਸ਼ਨੀਵਾਰ ਨੂੰ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਨੂੰ ਲੈ ਕੇ ਇਕ ਇਸ਼ਤਿਹਾਰ ਕੱਢਿਆ ਸੀ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਨ੍ਹਾਂ ਨੇ ਮੁੰਬਈ ਦੇ ਜੁਹੂ ਸਥਿਤ ‘ਸੰਨੀ ਵਿਲਾ’ ਨੂੰ ਗਹਿਣੇ ਰੱਖ ਦਿੱਤਾ ਸੀ। ਇਸ ਦੀ ਬਜਾਏ ਉਨ੍ਹਾਂ ਨੇ ਬੈਂਕ ਨੂੰ ਕਰੀਬ 56 ਕਰੋੜ ਰੁਪਏ ਅਦਾ ਕਰਨੇ ਸਨ। ਇਸ ਕਰਜ਼ੇ ਤੇ ਇਸ ’ਤੇ ਵਸੂਲੇ ਗਏ ਵਿਆਜ਼ ਦੀ ਵਸੂਲੀ ਲਈ ਬੈਂਕ ਨੇ ਅਦਾਕਾਰ ਦੀ ਜਾਇਦਾਦ ਦੀ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ਼ਤਿਹਾਰ ਮੁਤਾਬਕ ਸੰਨੀ ਵਿਲਾ ਦੀ ਨਿਲਾਮੀ 25 ਸਤੰਬਰ ਨੂੰ ਹੋਣੀ ਸੀ। ਨਿਲਾਮੀ ਲਈ ਬੈਂਕ ਵਲੋਂ ਜਾਇਦਾਦ ਦੀ ਕੀਮਤ 51.43 ਕਰੋੜ ਰੱਖੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ‘‘ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਛੇਤੀ ਜਨਤਕ ਕਰੇ ਸਰਕਾਰ’’
ਦਿਓਲ ਦੀ ਟੀਮ ਨੇ ਐਤਵਾਰ ਨੂੰ ਨਿਲਾਮੀ ਨੋਟਿਸ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਕਿ ਨੋਟਿਸ ’ਚ ਦਰਜ ਰਕਮ ਸਹੀ ਨਹੀਂ ਹੈ। ਇਹ ਵੀ ਦੱਸਿਆ ਗਿਆ ਕਿ ਸੰਨੀ ਦਿਓਲ 1-2 ਦਿਨਾਂ ’ਚ ਸਾਰੀ ਰਕਮ ਅਦਾ ਕਰ ਦੇਣਗੇ। ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਬਾਕਸ ਆਫਿਸ ’ਤੇ ਰਾਜ ਕਰ ਰਹੀ ਹੈ। ਫ਼ਿਲਮ ਦੀ ਰਿਕਾਰਡ ਤੋੜ ਕਮਾਈ ਦਾ ਸਿਲਸਿਲਾ 10ਵੇਂ ਦਿਨ ਵੀ ਜਾਰੀ ਹੈ। ਭਾਰਤ ਹੀ ਨਹੀਂ ਵਿਦੇਸ਼ਾਂ ’ਚ ਵੀ ਸੰਨੀ ਦੀ ਫ਼ਿਲਮ ‘ਤੂਫ਼ਾਨੀ’ ਕਮਾਈ ਕਰ ਰਹੀ ਹੈ। ‘ਗਦਰ 2’ ਨੇ 10 ਦਿਨਾਂ ’ਚ 375 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਬਹੁਤ ਜਲਦੀ ਇਹ ਫ਼ਿਲਮ 400 ਕਰੋੜ ਕਮਾ ਲਵੇਗੀ। 400 ਕਰੋੜ ਦੀ ਕਮਾਈ ਕਰਨ ਵਾਲੀ ਸੰਨੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਤਾਰਾ ਸਿੰਘ ਨੂੰ 22 ਸਾਲ ਬਾਅਦ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।
‘ਗਦਰ 2’ ਨੂੰ ਸੰਨੀ ਦੇ ਕਰੀਅਰ ਦੀ ਸਭ ਤੋਂ ਖ਼ਾਸ ਫ਼ਿਲਮ ਕਿਹਾ ਜਾਵੇਗਾ। ਇਸ ਫ਼ਿਲਮ ਨੇ ਧਰਮਿੰਦਰ ਦੇ ਦੋਵਾਂ ਪਰਿਵਾਰਾਂ ਨੂੰ ਇਕੱਠੇ ਲਿਆਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਈਸ਼ਾ ਤੇ ਅਹਾਨਾ ਦਿਓਲ ਜਨਤਕ ਤੌਰ ’ਤੇ ਭਰਾ ਸੰਨੀ ਦੀ ਫ਼ਿਲਮ ਦਾ ਸਮਰਥਨ ਕਰ ਰਹੀਆਂ ਹਨ। ਈਸ਼ਾ ਨੇ ‘ਗਦਰ 2’ ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ। ਹੇਮਾ ਮਾਲਿਨੀ ਨੇ ਸੰਨੀ ਦੀ ਫ਼ਿਲਮ ‘ਗਦਰ 2’ ਦੀ ਸਮੀਖਿਆ ਵੀ ਕੀਤੀ। ਡਰੀਮ ਗਰਲ ਨੇ ‘ਗਦਰ 2’ ਨੂੰ ਦਮਦਾਰ ਕਿਹਾ। ਇਸ ਦੇ ਨਾਲ ਹੀ ਸੰਨੀ ਦੀ ਅਦਾਕਾਰੀ ਨੂੰ ਸ਼ਾਨਦਾਰ ਦੱਸਿਆ। ਸੰਨੀ ਦਿਓਲ ਨੂੰ ਪਰਿਵਾਰ ਵਲੋਂ ਇੰਨਾ ਪਿਆਰ ਮਿਲਦਾ ਦੇਖ ਧਰਮਿੰਦਰ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।