ਕਪਿਲ ਸ਼ਰਮਾ ਨਾਲ ਝਗੜੇ ’ਤੇ ਸੁਨੀਲ ਗਰੋਵਰ ਦਾ ਵੱਡਾ ਬਿਆਨ, ‘ਸਾਡੀ ਲੜਾਈ ਸਿਰਫ਼ ਇਕ ਪਬਲੀਸਿਟੀ ਸਟੰਟ’

Thursday, Feb 29, 2024 - 05:43 PM (IST)

ਕਪਿਲ ਸ਼ਰਮਾ ਨਾਲ ਝਗੜੇ ’ਤੇ ਸੁਨੀਲ ਗਰੋਵਰ ਦਾ ਵੱਡਾ ਬਿਆਨ, ‘ਸਾਡੀ ਲੜਾਈ ਸਿਰਫ਼ ਇਕ ਪਬਲੀਸਿਟੀ ਸਟੰਟ’

ਮੁੰਬਈ (ਬਿਊਰੋ)– ਤੁਹਾਨੂੰ ਕਪਿਲ ਸ਼ਰਮਾ ਤਾਂ ਯਾਦ ਹੀ ਹੋਣਗੇ? ਇਕ ਸਮੇਂ ਟੀ. ਵੀ. ’ਤੇ ਸਭ ਤੋਂ ਮਸ਼ਹੂਰ ਸ਼ੋਅ, ਜਿਸ ਨੇ ਦਰਸ਼ਕਾਂ ਨੂੰ ਉੱਚੀ-ਉੱਚੀ ਹਸਾ ਦਿੱਤਾ। ਇਸ ਸ਼ੋਅ ਦੇ ਕਈ ਕਿਰਦਾਰ ਅੱਜ ਵੀ ਯਾਦਗਾਰ ਹਨ, ਜਿਨ੍ਹਾਂ ’ਤੇ ਸੋਸ਼ਲ ਮੀਡੀਆ ’ਤੇ ਰੀਲਾਂ ਤੇ ਮੀਮਜ਼ ਬਣਾਏ ਜਾਂਦੇ ਹਨ। ਸ਼ੋਅ ਦੇ ਨਾਲ ਹੀ ਹਰ ਕਿਸੇ ਨੂੰ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਲੜਾਈ ਵੀ ਯਾਦ ਹੋਵੇਗੀ, ਜਿਸ ਕਾਰਨ ਸੁਨੀਲ ਸ਼ੋਅ ਤੋਂ ਪਿੱਛੇ ਹੱਟ ਗਏ ਸਨ। ਸੁਨੀਲ ਨੇ ਸ਼ੋਅ ਛੱਡਣ ਤੋਂ ਬਾਅਦ ਕਪਿਲ ਸ਼ਰਮਾ ਤੋਂ ਮੁਆਫ਼ੀ ਮੰਗਣ ਦੀਆਂ ਖ਼ਬਰਾਂ ਆਈਆਂ ਸਨ ਪਰ ਸੁਨੀਲ ਕਦੇ ਵੀ ਸ਼ੋਅ ’ਤੇ ਨਜ਼ਰ ਨਹੀਂ ਆਏ। ਹੁਣ ਦੋਵੇਂ 6 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਕੱਠੇ ਆ ਰਹੇ ਹਨ।

ਸੁਨੀਲ ਗਰੋਵਰ ਨੇ ਕੀਤਾ ਖ਼ੁਲਾਸਾ
ਮੀਡੀਆ ਨੂੰ ਦਿੱਤੇ ਤਾਜ਼ਾ ਇੰਟਰਵਿਊ ’ਚ ਜਦੋਂ ਸੁਨੀਲ ਗਰੋਵਰ ਤੋਂ ਸਵਾਲ ਪੁੱਛਿਆ ਗਿਆ ਕਿ ਕੀ 6 ਸਾਲ ਪਹਿਲਾਂ ਕਪਿਲ ਨਾਲ ਉਨ੍ਹਾਂ ਦਾ ਝਗੜਾ ਖ਼ਤਮ ਹੋ ਗਿਆ ਹੈ ਤੇ ਕੀ ਉਨ੍ਹਾਂ ਨੇ ਕਪਿਲ ਸ਼ਰਮਾ ਨੂੰ ਮੁਆਫ਼ ਕਰ ਦਿੱਤਾ ਹੈ? ਤਾਂ ਇਸ ਦੇ ਜਵਾਬ ’ਚ ਅਦਾਕਾਰ ਨੇ ਕਿਹਾ, ‘‘ਹਾਂ, ਸਾਡਾ ਸ਼ੋਅ ਆ ਰਿਹਾ ਹੈ, ਇਕ ਵਾਰ ਫਿਰ ਮੈਂ ਆਪਣੇ ਸਾਬਕਾ ਸਟਾਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਉਸੇ ਤਰ੍ਹਾਂ ਕੰਮ ਕਰਨ ਜਾ ਰਿਹਾ ਹਾਂ। ਇਸ ਵਾਰ ਅਸੀਂ ਕਾਮੇਡੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨ ਜਾ ਰਹੇ ਹਾਂ। ਸਾਡੀ ਲੜਾਈ ਸਿਰਫ਼ ਇਕ ਤਰ੍ਹਾਂ ਦਾ ‘ਪਬਲੀਸਿਟੀ ਸਟੰਟ’ ਸੀ ਤਾਂ ਜੋ ਅਸੀਂ ਆਪਣਾ ਨਵਾਂ ਸ਼ੋਅ ਲਾਂਚ ਕਰ ਸਕੀਏ।’’

ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

ਸੁਨੀਲ ਗਰੋਵਰ ਦੇ ਇਸ ਜਵਾਬ ਤੋਂ ਸਾਫ਼ ਹੈ ਕਿ ਉਹ ਕਪਿਲ ਨਾਲ ਆਪਣੀ ਲੜਾਈ ’ਤੇ ਬਹੁਤੀਆਂ ਨਕਾਰਾਤਮਕ ਟਿੱਪਣੀਆਂ ਨਹੀਂ ਕਰਨਾ ਚਾਹੁੰਦੇ ਹਨ। ਇਸ ਸਮੇਂ ਸੁਨੀਲ ਆਪਣਾ ਪੂਰਾ ਫੋਕਸ ਆਪਣੀ ਵੈੱਬ ਸੀਰੀਜ਼ ਤੇ ਆਪਣੇ ਕੰਮ ਦੀ ਪ੍ਰਮੋਸ਼ਨ ’ਤੇ ਹੀ ਰੱਖਣਾ ਚਾਹੁੰਦੇ ਹਨ।

ਜਾਣੋ ਕੀ ਸੀ ਪੂਰਾ ਮਾਮਲਾ?
ਸਾਲ 2017 ’ਚ ਮੈਲਬੌਰਨ (ਆਸਟ੍ਰੇਲੀਆ) ਜਾਣ ਵਾਲੀ ਫਲਾਈਟ ’ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਲੜਾਈ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਾਈ ਦੌਰਾਨ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਹਾਲਾਂਕਿ ਇਸ ਲੜਾਈ ਤੋਂ ਕੁਝ ਦਿਨ ਬਾਅਦ ਕਪਿਲ ਨੇ ਸੁਨੀਲ ਗਰੋਵਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਟੈਗ ਕਰਦਿਆਂ ਉਨ੍ਹਾਂ  ਮੁਆਫ਼ੀ ਵੀ ਮੰਗ ਲਈ ਸੀ। ਉਸ ਨੇ ਲਿਖਿਆ ਸੀ, ‘‘ਭਾਅ ਜੀ ਸੁਨੀਲ, ਜੇਕਰ ਮੈਂ ਅਣਜਾਣੇ ’ਚ ਤੁਹਾਨੂੰ ਪ੍ਰੇਸ਼ਾਨ ਕੀਤਾ ਹੋਵੇ ਤਾਂ ਮੈਨੂੰ ਮੁਆਫ਼ ਕਰ ਦਿਓ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News