ਪਰਿਵਾਰ ਨਾਲ ਮਹਾਕਾਲ ਦੀ ਸ਼ਰਨ ''ਚ ਪੁੱਜੀ ਸੁਨੰਦਾ ਸ਼ਰਮਾ, ਭਗਤੀ ''ਚ ਲੀਨ ਨਜ਼ਰ ਆਈ ਗਾਇਕਾ
Tuesday, Mar 18, 2025 - 02:56 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਉਜੈਨ ਵਿਚ ਮਹਾਕਾਲੇਸ਼ਵਰ ਮੰਦਰ ਵਿਚ ਹਾਜ਼ਰੀ ਭਰੀ, ਜਿੱਥੇ ਉਹ ਭਗਤੀ ਵਿਚ ਲੀਨ ਨਜ਼ਰ ਆਈ। ਗਾਇਕਾ ਨੇ ਮਹਾਕਾਲੇਸ਼ਵਰ ਮੰਦਰ ਪਹੁੰਚ ਕੇ ਭਸਮ ਆਰਤੀ ਵਿੱਚ ਹਿੱਸਾ ਲਿਆ ਅਤੇ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ, ਉਹ ਲਗਭਗ 2 ਘੰਟੇ ਨੰਦੀ ਹਾਲ ਵਿੱਚ ਬੈਠੀ ਰਹੀ ਅਤੇ ਭਗਤੀ ਵਿੱਚ ਲੀਨ ਰਹੀ।
ਇਹ ਵੀ ਪੜ੍ਹੋ: ਯੂ-ਟਿਊਬਰ ਨੇ ਬਣਾਇਆ ਅਨੌਖਾ ਵਿਸ਼ਵ ਰਿਕਾਰਡ, ਵੇਖ ਹਰ ਕੋਈ ਰਹਿ ਗਿਆ ਹੱਕਾ-ਬੱਕਾ (ਵੀਡੀਓ ਵਾਇਰਲ)
ਸਾਹਮਣੇ ਆਈਆਂ ਤਸਵੀਰਾਂ ਵਿੱਚ ਸੁਨੰਦਾ ਦੇ ਚਿਹਰੇ 'ਤੇ ਇੱਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਅਤੇ ਖੁਸ਼ੀ ਦਿਖਾਈ ਦੇ ਰਹੀ ਹੈ। ਸੁਨੰਦਾ ਨੇ ਹਲਕੇ ਗੁਲਾਬੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਸੁਨੰਦਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਦਰਸ਼ਨ ਤੋਂ ਬਾਅਦ ਸੁਨੰਦਾ ਨੇ ਮਹਾਕਾਲ ਮੰਦਰ ਦੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਉਸ ਨੇ ਕਿਹਾ ਕਿ ਅੱਜ ਮੈਂ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਇੱਥੇ ਆਈ ਹਾਂ। ਦਰਸ਼ਨ ਬਹੁਤ ਵਧੀਆ ਹੋਏ ਅਤੇ ਉੱਥੇ ਜੋ ਅਨੁਭਵ ਹੋਇਆ ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਸਰਕਾਰ ਦੀ ਵੱਡੀ ਕਾਰਵਾਈ, ਇਸ Singer ਦੇ ਇਨ੍ਹਾਂ 3 ਗਾਣਿਆਂ 'ਤੇ ਲਾਇਆ ਬੈਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8