ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਪਿਤਾ ਨੂੰ ਦਿੱਤਾ ਸਰਪ੍ਰਾਈਜ਼, ਗਿਫ਼ਟ ਕੀਤੀ ਕਰੋੜਾਂ ਦੀ ਗੱਡੀ

Sunday, Jul 21, 2024 - 04:49 PM (IST)

ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਪਿਤਾ ਨੂੰ ਦਿੱਤਾ ਸਰਪ੍ਰਾਈਜ਼, ਗਿਫ਼ਟ ਕੀਤੀ ਕਰੋੜਾਂ ਦੀ ਗੱਡੀ

ਜਲੰਧਰ- ਪੰਜਾਬੀ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ਕਮਾਲ ਦੀ ਗਾਇਕੀ ਕਰਕੇ ਹਮੇਸ਼ਾ ਹੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਪੰਜਾਬੀ ਗਾਣਿਆਂ ਦੇ ਨਾਲ-ਨਾਲ ਲਖਵਿੰਦਰ ਹਿੰਦੀ ਟੱਚ ਵਾਲੇ ਗੀਤਾਂ 'ਚ ਵੀ ਕਮਾਲ ਕਰਦੇ ਹਨ। ਹਾਲ ਹੀ 'ਚ ਗਾਇਕ ਲਖਵਿੰਦਰ ਵਡਾਲੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਗੁਰੂ ਪੁਰਨਿਮਾ ਦੇ ਤਿਉਹਾਰ ਮੌਕੇ ਆਪਣੇ ਪਿਤਾ ਨੂੰ ਡਿਫੈਂਡਰ ਗੱਡੀ ਗਿਫਟ ਕੀਤੀ ਹੈ। ਜਿਸ ਦੀ ਕੀਮਤ ਕਰੋੜਾਂ 'ਚ ਹੈ। ਜਿਸ ਨੂੰ ਦੇਖ ਕੇ ਲੋਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ ਅਤੇ ਕੁਮੈਂਟਸ ਵੀ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Lakhwinder Wadali (@lakhwinderwadaliofficial)

ਦੱਸ ਦਈਏ ਕਿ ਲਖਵਿੰਦਰ ਵਡਾਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਬਹੁਤ ਸਾਰੇ ਸੂਫੀ ਗੀਤ ਗਾਏ ਹਨ। ਗਾਇਕ ਹਮੇਸ਼ਾ ਆਪਣੇ ਪਿਤਾ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਅੱਜ ਗੁਰੂ ਪੁਰਨਿਮਾ ਦੇ ਤਿਉਹਾਰ ਮੌਕੇ ਉਨ੍ਹਾਂ ਸਰਪ੍ਰਾਈਜ਼ ਦਿੱਤਾ ਹੈ।
 


author

Priyanka

Content Editor

Related News