ਏਕਤਾ ਕਪੂਰ ਦੀ ਦੀਵਾਲੀ ਪਾਰਟੀ ''ਚ ਚਮਕੇ ਫ਼ਿਲਮੀ ਸਿਤਾਰੇ, ਬਿਖੇਰਿਆ ਫੈਸ਼ਨ ਦਾ ਜਲਵਾ (ਤਸਵੀਰਾਂ)
Friday, Nov 13, 2020 - 03:13 PM (IST)
ਮੁੰਬਈ: ਹਰ ਸਾਲ ਦੀ ਤਰ੍ਹਾਂ, ਏਕਤਾ ਕਪੂਰ ਨੇ ਇਸ ਸਾਲ ਵੀ ਆਪਣੇ ਘਰ ਦੀਵਾਲੀ ਸੈਲੀਬ੍ਰੇਸ਼ਨ ਰੱਖੀ ਹੈ। ਉਨ੍ਹਾਂ ਨੇ ਕਈ ਫ਼ਿਲਮ ਅਤੇ ਟੀ.ਵੀ. ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸੱਦਾ ਦਿੱਤਾ ਹੈ। ਇਸ ਪਾਰਟੀ 'ਚ ਮੌਨੀ ਰਾਏ, ਕਰਿਸ਼ਮਾ ਤੰਨਾ ਤੋਂ ਲੈ ਕੇ ਹਿਨਾ ਖ਼ਾਨ ਆਪਣੀ ਲੁੱਕ ਨਾਲ ਮਹਿਫਿਲ ਲੁੱਟਦੀਆਂ ਨਜ਼ਰ ਆਈਆਂ। ਹੁਣ ਏਕਤਾ ਕਪੂਰ ਦੇ ਘਰ ਦੀਵਾਲੀ ਪਾਰਟੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
ਆਓ ਮਾਰਦੇ ਹੀ ਇਕ ਨਜ਼ਰ ਇਨ੍ਹਾਂ ਤਸਵੀਰਾਂ 'ਤੇ...
ਹਿਨਾ ਖ਼ਾਨ
ਏਕਤਾ ਕਪੂਰ ਦੀ ਪਾਰਟੀ 'ਚ ਹਿਨਾ ਖਾਨ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਅਦਾਕਾਰ ਵ੍ਹਾਈਟ ਰੰਗ ਦੇ ਆਊਟਫਿੱਟ 'ਚ ਨਜ਼ਰ ਆਈ।
ਮ੍ਰਿਣਾਲ ਠਾਕੁਰ
ਅਦਾਕਾਰ ਮ੍ਰਿਣਾਲ ਠਾਕੁਰ ਦੀ ਪਾਰਟੀ 'ਚ ਬੇਹੱਦ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲੀ। ਅਦਾਕਾਰਾ ਸ਼ਿਮਰੀ ਸਾੜੀ 'ਚ ਪਾਰਟੀ 'ਚ ਚਾਰ ਚੰਨ ਲਗਾਉਂਦੀ ਨਜ਼ਰ ਆਈ।
ਮੌਨੀ ਰਾਏ
ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਮੌਨੀ ਰਾਏ ਏਕਤਾ ਕਪੂਰ ਦੇ ਘਰ ਪਾਰਟੀ 'ਚ ਆਪਣੇ ਹੁਸਨ ਦਾ ਜਲਵਾ ਬਿਖੇਰਗੀ ਨਜ਼ਰ ਆਈ। ਆਫ ਵ੍ਹਾਈਟ ਲਹਿੰਗੇ 'ਚ ਮੌਨੀ ਦੀ ਬੇਹੱਦ ਸ਼ਾਨਦਾਰ ਲੁੱਕ ਦੇਖਣ ਨੂੰ ਮਿਲੀ।
ਕਰਿਸ਼ਮਾ ਤੰਨਾ
ਕਰਿਸ਼ਮਾ ਤੰਨਾ ਦੀ ਦੀਵਾਲੀ ਬੈਸ਼ 'ਚ ਬਹੁਤ ਗਾਰਜ਼ੀਅਸ ਲੁੱਕ ਦੇਖਣ ਨੂੰ ਮਿਲੀ। ਅਦਾਕਾਰਾ ਗਾਰਜ਼ੀਅਸ ਲਹਿੰਗੇ 'ਚ ਸਭ ਨੂੰ ਆਪਣੀ ਲੁੱਕ ਨਾਲ ਮਾਤ ਦਿੰਦੀ ਨਜ਼ਰ ਆਈ।
ਹਰਲੀਨ ਸੇਠੀ
ਅਦਾਕਾਰ ਹਰਲੀਨ ਸੇਠੀ ਦੀਵਾਲੀ ਪਾਰਟੀ 'ਚ ਸਿਲਕ ਸਾੜੀ 'ਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।
ਉਰਵਸ਼ੀ ਢੋਲਕੀਆ
ਟੀ.ਵੀ.ਅਦਾਕਾਰਾ ਉਰਵਸ਼ੀ ਢੋਲਕੀਆ ਗ੍ਰੀਨ ਗਾਊਨ 'ਚ ਲਾਜਵਾਬ ਦਿਖਾਈ ਦਿੱਤੀ ਅਤੇ ਮੀਡੀਆ ਦੇ ਸਾਹਮਣੇ ਕਾਫ਼ੀ ਸਾਰੇ ਪੋਜ ਦਿੰਦੀ ਨਜ਼ਰ ਆਈ।