ਭਾਰਤ ''ਚ 30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ ''ਸਪਾਈਡਰ-ਮੈਨ: ਬ੍ਰੈਂਡ ਨਿਊ ਡੇ''

Thursday, Jun 11, 2026 - 05:03 PM (IST)

ਭਾਰਤ ''ਚ 30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ ''ਸਪਾਈਡਰ-ਮੈਨ: ਬ੍ਰੈਂਡ ਨਿਊ ਡੇ''

ਨਵੀਂ ਦਿੱਲੀ (ਏਜੰਸੀ)- ਟੌਮ ਹੌਲੈਂਡ-ਸਟਾਰਰ ਫਿਲਮ "ਸਪਾਈਡਰ-ਮੈਨ: ਬ੍ਰਾਂਡ ਨਿਊ ਡੇ" 31 ਜੁਲਾਈ ਦੀ ਆਪਣੀ ਨਿਰਧਾਰਤ ਗਲੋਬਲ ਰਿਲੀਜ਼ ਤਰੀਕ ਤੋਂ ਇੱਕ ਦਿਨ ਪਹਿਲਾਂ ਯਾਨੀ 30 ਜੁਲਾਈ ਨੂੰ ਭਾਰਤੀ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਹ ਐਲਾਨ ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ ਨੇ ਵੀਰਵਾਰ ਨੂੰ ਕੀਤਾ। ਸਟੂਡੀਓ ਵੱਲੋਂ ਜਾਰੀ ਬਿਆਨ ਮੁਤਾਬਕ, 'ਸਪਾਈਡਰ-ਮੈਨ' ਸੀਰੀਜ਼ ਦੀ ਇਹ ਚੌਥੀ ਫ਼ਿਲਮ ਭਾਰਤ ਵਿੱਚ ਸਾਰੇ ਪ੍ਰੀਮੀਅਮ ਲਾਰਜ ਫਾਰਮੈਟਾਂ ਵਿੱਚ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ 2D ਅਤੇ 3D ਦੋਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

"ਸ਼ਾਂਗ ਚੀ" ਫੇਮ ਡੇਸਟਿਨ ਡੈਨੀਅਲ ਕ੍ਰੇਟਨ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਟੌਮ ਹਾਲੈਂਡ ਇਕ ਵਾਰ ਫਿਰ ਪੀਟਰ ਪਾਰਕਰ (ਸਪਾਈਡਰ-ਮੈਨ) ਦੇ ਰੂਪ ਵਿੱਚ ਨਜ਼ਰ ਆਉਣਗੇ। ਉਨ੍ਹਾਂ ਨਾਲ ਜ਼ੈਂਡੇਯਾ, ਜੈਕਬ ਬੈਟਾਲੋਨ ਅਤੇ ਸੈਡੀ ਸਿੰਕ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਮਾਰਕ ਰਫਾਲੋ (ਬਰੂਸ ਉਰਫ਼ ਦਿ ਹਲਕ) ਦੇ ਰੂਪ ਵਿੱਚ, ਜੌਨ ਬਰਨਥਲ (ਦਿ ਪਨੀਸ਼ਰ) ਦੇ ਰੂਪ ਵਿੱਚ, ਅਤੇ ਮਾਈਕਲ ਮੈਂਡੋ (ਸਕੌਰਪੀਅਨ) ਦੇ ਰੂਪ ਵਿੱਚ ਦਿਖਾਈ ਦੇਣਗੇ।
 


author

cherry

Content Editor

Related News